ੴ ਸਤਿਗੁਰ ਪ੍ਰਸਾਦਿ
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ।। ਜਿਉ਼ਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ।।
PATIALA,(AZAD SOCH NEWS) :- ਅੱਜ ਜਗਤ ਗੁਰੂ,ਦੁਨੀਆਂ ਨੂੰ ਤਾਰਨ ਵਾਲੇ,ਸਿੱਖਾਂ ਧਰਮ ਦੇ ਮੋਢੀ,ਅਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ ਪੁਰਬ ਮਨਾਇਆਂ ਜਾ ਰਿਹਾ ਹੈ, ਅੱਜ ਪੂਰੀ ਦੀਆਂ ਵਿੱਚ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੁਰਬ ਸੰਗਤਾਂ ਮਨ੍ਹਾਂ ਰਹਿਆਂ ਹਨ, ਅੱਜ ਦੁਨੀਆਂ ਭਰ ਦੇਗੁਰਦੁਆਰਿਆਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ, ਸੁਲਤਾਨਪੁਰ ਲੋਧੀ ਵਿੱਚ ਅੱਜ ਭਾਰੀ ਇਕੱਠ ਹੈ, ਅਤੇ ਡੇਰਾ ਬਾਬਾ ਨਾਨਕ ਵਿੱਚ ਸੰਗਤਾ ਸਵੇਰੇ ਤੋਂ ਗੁਰੂ ਘਰਾਂ ਵਿੱਚ ਆ ਰਹਿਆ ਹਨ।
ਦਰਬਾਰ ਸ੍ਰੀ ਹਰਿਮੰਦਰ ਸਾਹਿਬ ਅ੍ਰਮਿੰਤਸਰ ਸਾਹਿਬ ਵਿੱਚ ਕੱਲ ਤੋਂ ਹੀ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ, ਲੋਕ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹਨ, ਅੱਜ ਸ਼ਾਮ ਨੂੰ ਦਰਬਾਰ ਸਾਹਿਬ ਵਿੱਚ ਆਤਿਸਬਾਜੀ ਕੀਤੀ ਜਾਵੇਂਗੀ, ਸੰਗਤਾਂ ਦੁਆਰਾ ਦੀਪਮਾਲਾ ਕੀਤੀ ਜਾ ਰਹੀ ਹੈ, ਸੰਗਤਾਂ ਵਿੱਚ ਭਾਰਤੀ ਉਤਸ਼ਾਹ ਹੈ, ਗੁਰੂ ਕੇ ਲੰਗਰ ਲਗਾਤਾਰ ਚੱਲ ਰਹੇ ਹਨ, ਸੰਗਤਾਂ ਦੁਆਰਾ ਪੂਰੇ ਪੰਜਾਬ ਵਿੱਚ ਇਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਪੂਰਬ ਬਹੁਤ ਹੀ ਚਾ ਨਾਲ ਮਨਾਇਆ ਜਾ ਰਿਹਾ ਹੈ।
ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿੱਚ ਲੋਕਾਂ ਦਾ ਭਾਰੀ ਇਕੱਠ ਹੈ, ਪਾਕਿਸਤਾਨ ਦੇ ਕਈ ਗੁਰਦੁਆਰਿਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀਂ 551 ਪ੍ਰਕਾਸ ਪੂਰਬ ਮਨਾਇਆ ਜਾ ਰਿਹਾ ਹੈ, ਇਸ ਸਮੇਂ ਵਿੱਚ ਸੰਗਤਾਂ ਸਿੱਖ ਸੰਗਤ ਦੁਆਰਾ ਭਰ ਤੋਂ ਪਾਕਿਸਾਤਨ ਗੁਰੂ ਘਰਾਂ ਆ ਰਹਿਆ ਹਨ, ਸਾਹਿਬ ਸੀ੍ ਗੁਰੁ ਨਾਨਕ ਦੇਵ ਜੀ ਦਾ, ਜਿਨਾਂ ਦਾ 551 ਵਾਂ ਪਰਕਾਸ਼ ਦਿਵਸ ਅੱਜ ਪੂਰਾ ਜਗਤ ਮਨਾ ਰਿਹਾ ਹੈ। 1469 ਈ: ਤੋਂ ਲੈ ਕੇ 1539 ਈ: ਤੱਕ ਗੁਰੁ ਸਾਹਿਬ ਇਸ ਜਗਤ ਵਿਚ ਵਿਚਰਦੇ ਰਹੇ।
ਇਹ ਵੀ ਪੜ੍ਹੋ:- “ਨਾਮ ਜਪੋ ਵੰਡ ਛਕੋ ਧਰਮ ਦੀ ਕਿਰਤ ਕਰੋ”
ਉਨਾਂ ਦੇ ਜੀਵਨ ਦਾ ਇਕੋ ਇਕ ਮਨੋਰੱਥ ਸੀ, ਜਗਤ ਦੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਜਾਤ-ਪਾਤ ਵਿਚੋਂ ਕੱਢ ਕੇ ਉਸ ਅਕਾਲ ਪੁਰਖ ਦੇ ਨਾਮ ਨਾਲ ਜੋੜਨਾ,ਆਪਣੇ ਜੀਵਨ ਦੇ ਤਕਰੀਬਨ 25 ਸਾਲਾਂ ਵਿਚ ( 1500-1524 ਈ: ) ਗੁਰੁ ਜੀ ਨੇ ਕੋਈ 25000 ਮੀਲ ਦਾ ਸਫਰ ਕੀਤਾ,ਇਹ ਚਾਰੋ ਉਦਾਸੀਆਂ, ਚਾਰੇ ਦਿਸ਼ਾਵਾਂ ਦੀਆਂ ਸਨ। ਪੂਰਬ, ਪੱਛਮ, ਉੱਤਰ ਅਤੇ ਦੱਖਨ,ਗੁਰੁ ਸਾਹਿਬ ਦੇ ਜੀਵਨ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੁ ਜੀ ਇਸ ਸਫਰ ਦੌਰਾਨ ਖਾਸ ਕਿਸਮ ਦੇ ਲੋਕਾਂ ਨੂੰ ਜਿਆਦਾ ਮਿਲੇ।
ਇਕ ਜੋ ਧਰਮ ਦੀ ਕਿਰਤ ਕਰਨ ਵਾਲਾ, ਦੂਜਾ ਉਸ ਅਕਾਲ ਪੁਰਖ ਦੇ ਰੰਗ ਵਿਚ ਰਚਿਆ ਹੋਇਆ ਭੱਗਤ ਰੂਪ, ਤੀਜਾ ਜੋ ਮਹਾਂ ਜਾਲਿਮ ਜੋ ਭੋਲੇ ਲੋਕਾਂ ਤੇ ਜੁਲਮ ਕਰਦਾ ਸੀ, ਚੌਥਾ ਜੋ ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਫਸਾ ਕੇ ਆਪਣੇ ਮਗਰ ਲਾਈ ਰੱਖਦਾ ਸੀ ਤੇ ਪੰਜਵਾਂ ਧਰਮ ਦੇ ਆਗੂਆਂ ਨੂੰ ਜੋ ਲੋਕਾਂ ਨੂੰ ਗੁਮਰਾਹ ਕਰਦੇ ਸਨ,ਗੁਰੁ ਜੀ ਦੀ ਦੂਰਅੰਦੇਸ਼ੀ ਦੇਖੋ ਉਹ ਜਾਣਦੇ ਸਨ ਕਿ ਅਗਰ ਇਹ ਆਗੂ ਉਨਾਂਹ ਦੀ ਗਲ ਸਮਝ ਗਏ ਤਾਂ ਉਹ ਬਾਕੀ ਦੇ ਆਪਣੇ ਲੋਕਾਂ ਨੂੰ ਆਪੇ ਸਮਝਾ ਲੈਣਗੇ।
ਮਾਨਸ ਕੀ ਜਾਤ ਸਭੇ ਏਕੋ ਪਹਿਚਾਨ ਬੋ, ਦਾ ਸੁਨੇਹਾਂ ਸੰਸਾਰ ਦੇ ਕੋਣੇ ਕੋਣੇ ਵਿਚ ਦੇ ਕੇ ਗੁਰਬਾਣੀ ਅਤੇ ਗੁਰੁ ਪੰਰਪਰਾ ਦੀ ਰੀਤ ਚਲਾ ਦਿੱਤੀ,ਗੁਰੁ ਜੀ ਨੇ ਇਕ ਆਮ ਇਨਸਾਨ ਦਾ ਜੀਵਨ ਜੀ ਕੇ ਸਾਡੇ ਲਈ ਮਿਸਾਲ ਕਾਇਮ ਕੀਤੀ ਕਿ ਸਵਾਸ ਸਵਾਸ ਨਾਮ ਜਪਦੇ ਹੋਏ, ਦੱਸਾਂ ਨੌਹਾਂ ਦੀ ਕਿਰਤ ਕਰਦੇ ਹੋਏ ਜਾਤ ਪਾਤ ਤੋਂ ੳੱਪਰ ਉੱਠ ਕੇ ਅਸੀਂ ਕਿਸ ਤਰਾਂਹ ਆਪਣਾ ਜੀਵਨ ਜੀ ਸਕਦੇ ਹਾਂ,ਆਪ ਸਾਰੇ ਪਾਠਕਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪੁਰਬ ਦੀ ਲੱਖ ਲੱਖ ਵਧਾਈ,ਸਾਡੇ ਵਲੋਂ ਸਭ ਤੋਂ ਵੱਡੀ ਭੇਟਾ ਗੁਰੂ ਜੀ ਲਈ ਇਹੋ ਹੋ ਸਕਦੀ ਹੈ ਕਿ ਅੱਜ ਉਨਾਂਹ ਦੇ ਜਨਮ ਦਿਵਸ ਤੇ ਅਸੀਂ ਉਨਾਂ੍ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾਂ ਜੀਵਨ ਸਫਲ ਕਰਨ ਲਈ ਪ੍ਰਣ ਕਰੀਏ।
ਇਹ ਵੀ ਪੜ੍ਹੋ:-
ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਵਿਚਾਰਧਾਰਾ ਨੂੰ ਅਸਲ ਭਾਵਨਾ ਵਿੱਚ ਅਪਨਾਉਣ,ਮੋਹਨ ਸਿੰਘ ਭੈਣੀ ਸਾਹਿਬ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow