Diljit Dosanjh & Kangana Ranaut : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਕੱਢੀਆਂ Diljit Dosanjh & Kangana Ranaut : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਕੱਢੀਆਂ

Live Clock Date

Your browser is not supported for the Live Clock Timer, please visit the Support Center for support.
Diljit Dosanjh & Kangana Ranaut : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਕੱਢੀਆਂ ਗਾਲਾਂ,ਨਹੀਂ ਆ ਰਹੀ ਬਾਜ਼ ਕੰਗਣਾ

Diljit Dosanjh & Kangana Ranaut : ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਕੱਢੀਆਂ ਗਾਲਾਂ,ਨਹੀਂ ਆ ਰਹੀ ਬਾਜ਼ ਕੰਗਣਾ

37

AZAD SOCH :-

CHANDIGARH,(AZAD SOCH NEWS):- Diljit Dosanjh & Kangana Ranaut : ਕੰਗਨਾ ਰਣੌਤ ਨੇ ਪੰਜਾਬ ਗਾਇਕ ਦਲਜੀਤ ਦੁਸਾਂਝ ਨੂੰ ਗਾਲ੍ਹ ਕੱਢ ਕੇ ਟਵੀਟ ਕਰਕੇ ਕਰਨ ਜੌਹਰ ਦਾ ਪਾਲਤੂ ਦੱਸਿਆ ਹੈ,Bollywood ਅਦਾਕਾਰਾ ਕੰਗਨਾ ਦਾ ਨੇ ਹੁਣ ਮੁੜ ਤੋਂ ਨਵਾਂ ਵਿਵਾਦ ਛੇੜ ਲਿਆ ਹੈ,ਦਿਲਜੀਤ ਨੇ ਕੰਗਨਾ ਵੱਲੋਂ ਬਜੁਰਗ ਔਰਤ ਨੂੰ 100 ਰੁਪੇ ਲੈ ਕੇ  ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਟਵੀਟ ਦੀ ਆਲੋਚਨਾ ਕੀਤੀ ਸੀ ਅਤੇ ਟਵਿੱਟਰ ‘ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸਖ਼ਤ ਝਾੜ ਪਾਈ ਸੀ।

ਬੁੱਧਵਾਰ ਨੂੰ ਦਿਲਜੀਤ ਦੁਸਾਂਝ (Diljit Dosanjh) ਨੇ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ (Kangana Ranaut) ਨੂੰ ਟੈਗ ਕੀਤਾ ਅਤੇ ਲਿਖਿਆ, ‘ਕੰਗਣਾ ਸਬੂਤ ਦੇ ਨਾਲ ਇਹ ਸੁਣੋ,ਆਦਮੀ ਨੂੰ ਇੰਨਾ ਅੰਨ੍ਹਾ ਨਹੀਂ ਹੋਣਾ ਚਾਹੀਦਾ,’ ਕਿਸਾਨ ਅੰਦੋਲਨ (Farmer Protest) ਬਾਰੇ ਟਿੱਪਣੀ ਮਗਰੋਂ ਅਦਾਕਾਰ ਕੰਗਣਾ ਰਣੌਤ (Kangana Ranaut) ਦੀ ਬੇਹੱਦ ਅਲੋਚਨਾ ਹੋ ਰਹੀ ਹੈ,ਉਸ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ।

ਇਹ ਵੀ ਪੜ੍ਹੋ:-  ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ,ਬੌਲੀਵੁੱਡ ਅਦਾਕਾਰਾ Kangana Ranaut ਪੰਜਾਬ ਦੇ

ਕੰਗਨਾ (Kangana Ranaut) ਨੇ ਟਵੀਟ ‘ਚ ਕਰਦਿਆਂ ਲਿਖਿਆ, ”ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ‘ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮਐਸਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ,ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ,ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।

ਕੰਗਨਾ (Kangana Ranaut) ਵਲੋਂ ਕੀਤੇ ਗਏ ਟਵੀਟ ‘ਤੇ ਵਿਵਾਦ ਹੁਣ ਭਖਦਾ ਹੀ ਜਾ ਰਿਹਾ ਹੈ,ਕੰਗਨਾ ਨੇ ਪਹਿਲਾਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈ ਇੱਕ ਬਜ਼ੁਰਗ ਔਰਤ ਸੀਏਏ ਪ੍ਰੋਟੈਸਟ ਦੀ ਬਿਲਕੀਸ ਬਾਨੋ ਸੀ,ਉਹ ਆਲੋਚਕਾਂ ਦੇ ਨਿਸ਼ਾਨੇ ‘ਤੇ ਹੈ,ਟਵਿੱਟਰ ‘ਤੇ ਕੰਗਨਾ ਦੀ ਬੋਲੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸਨੇ ਆਪਣਾ ਆਪਾ ਗੁਆ ਲਿਆ ਹੈ,ਦਰਅਸਲ, ਉਹ ਕਿਸਾਨ ਅੰਦੋਲਨ ਬਾਰੇ ਟਵੀਟਾਂ ਕਰਕ ਕੇ ਅਲੋਚਨਾ ਕਰ ਰਹੀ ਹੈ,ਇਸ ਤੋਂ ਪਹਿਲਾ ਬਹੁਤ ਸਾਰੇ ਪੰਜਾਬ ਗਾਇਕ ਅਤੇ ਬਾਲੀਵੁੱਡ ਦੇ ਕਲਾਕਾਰ ਇਸ ਕੰਗਨਾ (Kangana Ranaut) ਦੇ ਟਵੀਟ ਦਾ ਵਿਰੋਧ ਕਰ ਰਹੇ ਹਨ, ਪੰਜਾਬ ਦੇ ਤਕਰੀਬ ਸਾਰੇ ਹੀ ਗਾਇਕਾਂ ਨੇ ਕੰਗਨਾ ਦੇ ਟਵੀਟ ਦਾ ਵਿਰੋਧ ਕਰ ਚੁੱਕੇ ਹਨ, ਅਤੇ ਹੁਣ ਵੀਂ ਅਤੇ ਲਗਾਤਾਰ ਕਰ ਰਹੇ ਹਨ।

ਇਹ ਵੀ ਪੜ੍ਹੋ:- 

Farmers Protest: कई बॉलीवुड हस्तियां किसानों के पक्ष में,Social Media पर दी

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *