ਖੇਡ ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਗੱਤਕਾ ਕੀਤਾ ਸ਼ਾਮਲ,ਚਾਰ ਪੁਰਾਤਨ ਖੇਡਾਂ ਖੇਡ ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਗੱਤਕਾ ਕੀਤਾ ਸ਼ਾਮਲ,ਚਾਰ ਪੁਰਾਤਨ ਖੇਡਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਖੇਡ ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਗੱਤਕਾ ਕੀਤਾ ਸ਼ਾਮਲ,ਚਾਰ ਪੁਰਾਤਨ ਖੇਡਾਂ ਪਹਿਲੀ ਵਾਰ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਸ਼ਾਮਿਲ

ਖੇਡ ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ’ਚ ਗੱਤਕਾ ਕੀਤਾ ਸ਼ਾਮਲ,ਚਾਰ ਪੁਰਾਤਨ ਖੇਡਾਂ ਪਹਿਲੀ ਵਾਰ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਸ਼ਾਮਿਲ

59

AZAD SOCH:-

PATIALA,(AZAD SOCH NEWS):- ਖੇਡ ਮੰਤਰਾਲੇ (Ministry of Sports) ਨੇ ਦੇਸ਼ ਦੀਆਂ ਚਾਰ ਵਿਰਾਸਤੀ ਖੇਡਾਂ ਗੱਤਕਾ, ਕਲੱਰੀਪਾਇਤੂ,ਥਾਂਗਟਾ ਅਤੇ ਮਲਖੰਭ ਨੂੰ ਖੇਡਾਂ ਨੂੰ ਮਾਨਤਾ ਦੇ ਦਿੰਦਿਆਂ ਖੇਲੋ ਇੰਡੀਆ ਯੂਥ ਗੇਮਜ-2021 (Play India Youth Games-2021) ਵਿੱਚ ਸ਼ਾਮਲ ਕਰ ਲਿਆ ਹੈ ਇਹ ਖੇਡਾਂ ਹਰਿਆਣਾ ਵਿੱਚ ਅਗਲੇ ਸਾਲ ਹੋਣਗੀਆਂ,ਆਉਣ ਵਾਲੇ ਸਮੇਂ ਵਿਚ ਹੋਰ ਦੇਸੀ ਖੇਡਾਂ ਨੂੰ ਖੇਲੋ ਇੰਡੀਆ ਦਾ ਹਿੱਸਾ ਬਣਾਇਆ ਜਾਵੇਗਾ,ਗਤਕਾ ਪੰਜਾਬ,ਕਲਾਇਰੀਪਾਟੂ ਕੇਰਲ, ਮਾਲਖੰਭ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਤੇ ਥਾਂਗ-ਤਾ ਮਨੀਪੁਰ ਵਿੱਚ ਖੇਡੀਆਂ ਜਾਂਦੀਆਂ ਹਨ,ਇਹ ਚਾਰ ਵਿਰਾਸਤੀ ਖੇਡਾਂ ਸਮੇਤ ਅਗਲੇ ਸਾਲ ਹੋਣ ਵਾਲੀਆਂ ਯੂਥ ਗੇਮਾਂ ਵਿੱਚ ਖੇਡ ਅਨੁਸ਼ਾਸਨ ਦੇ ਤੌਰ ’ਤੇ ਯੋਗਾਸਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਨ੍ਹਾਂ ਖੇਡਾਂ ਦਾ ਸਟਾਰ ਸਪੋਰਟਸ ਵਲੋਂ ਪ੍ਰਸਾਰਿਤ ਕੀਤਾ ਜਾਵੇਗਾ,ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ (Union Sports Minister Kiran Rijiju) ਨੇ ਦੱਸਿਆ ਕਿ ਭਾਰਤ ਦਾ ਦੇਸੀ ਖੇਡਾਂ ਦਾ ਅਮੀਰ ਇਤਿਹਾਸ ਹੈ ਤੇ ਖੇਡ ਮੰਤਰਾਲਾ (Ministry of Sports) ਇਨ੍ਹਾਂ ਖੇਡਾਂ ਨੂੰ ਵਿਕਸਤ ਕਰਨ ਤੇ ਲੋਕਪ੍ਰਿਅ ਬਣਾਉਣ ਲਈ ਵਚਨਬੱਧ ਹੈ,ਖੇਡ ਮੰਤਰਾਲੇ (Ministry of Sports) ਦੀ ਇਹ ਪਹਿਲੀ ਤਰਜੀਹ ਹੈ ਕਿ ਇਨ੍ਹਾਂ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ,ਉਨ੍ਹਾਂ ਕਿਹਾ ਕਿ ਖੇਲੋ ਇੰਡੀਆ (Play India) ਤੋਂ ਵਧੀਆ ਹੋਰ ਕੋਈ ਮੰਚ ਨਹੀਂ ਹੈ ਜਿਥੇ ਇਨਾਂ ਖੇਡਾਂ ਦੇ ਐਥਲੀਟ ਅਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰ ਸਕਣਗੇ,2021 ਖੇਲੋ ਇੰਡੀਆ ਯੂਥ ਗੇਮਜ਼ (Play India Youth Games) ਵਿੱਚ ਖੇਡ ਪ੍ਰੇਮੀਆਂ ਦੇ ਨਾਲ ਨਾਲ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਨਗੀਆਂ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਅਸੀਂ ਖੇਲੋ ਗੇਮਜ਼ ਵਿੱਚ ਦੇਸ਼ ਦੀਆਂ ਹੋਰ ਵਿਰਾਸਤੀ ਖੇਡਾਂ ਨੂੰ ਸ਼ਾਮਿਲ ਕਰਵਾਉਣ ਦੇ ਸਮਰੱਥ ਹੋ ਸਕਾਂਗੇ। 

ਗੱਤਕਾ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਵੱਲੋਂ ਕੇਂਦਰੀ ਖੇਡ ਮੰਤਰੀ ਦਾ ਧੰਨਵਾਦ

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਖੇਡ ਮੰਤਰਾਲੇ ਵਲੋਂ ਦੇਸ਼ ਦੀ ਇਸ ਵਿਰਾਸਤੀ ਮਾਰਸ਼ਲ ਆਰਟ ਖੇਡ ਗੱਤਕਾ (Heritage Martial Arts Game Gatka) ਨੂੰ ਖੇਲੋ ਇੰਡੀਆ ਯੂਥ ਗੇਮਜ਼ (Play India Youth Games) ਵਿੱਚ ਸ਼ਾਮਿਲ ਕੀਤਾ ਗਿਆ ਹੈ,ਸਾਨੂੰ ਇਹ ਪੂਰਨ ਵਿਸ਼ਵਾਸ਼ ਹੈ ਕਿ ਖੇਲੋ ਇੰਡੀਆ ਦੇ ਇਸ ਉਪਰਾਲੇ ਸਦਕਾ ਵਿਸਰ ਰਹੀ ਇਸ ਇਤਿਹਾਸਿਕ ਮਹੱਤਵ ਵਾਲੀ ਦੇਸ਼ ਦੀ ਇਸ ਮਾਣਮੱਤੀ ਰਵਾਇਤੀ ਖੇਡ (Prestigious Traditional Game) ਦਾ ਵਧੇਰੇ ਪਸਾਰ ਤੇ ਹੋਰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ,ਗੱਤਕਾ ਪੰਜਾਬ ਰਾਜ ਦੀ ਖੇਡ ਹੈ। 

ਇਹ ਵੀ ਪੜ੍ਹੋ:-  Capt. Amarinder Singh ਨੇ ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਮੁੱਕੇਬਾਜ਼ Simranjit Kaur Chakar ਨੂੰ ਮੁਬਾਰਕਬਾਦ ਦਿੱਤੀ

ਅਤੇ ਇਸ ਰਵਾਇਤੀ ਖੇਡ ਨੂੰ ਸਵੈ-ਰੱਖਿਆ ਦੇ ਨਾਲ ਨਾਲ ਇਸ ਨੂੰ ਖੇਡ ਵਜੋਂ ਵੀ ਖੇਡਿਆ ਜਾਂਦਾ ਹੈ,ਇਹ ਖੇਡ ਢਾਲ, ਤਲਵਾਰ, ਲੱਕੜ ਦੀ ਸੋਟੀ,ਕੱਪੜੇ ਦੀ ਬਣੀ ਫੱਰੀ (ਸ਼ੀਲਡ) ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਖੇਡੀ ਜਾਂਦੀ ਹੈ,ਇਹ ਮਾਰਸ਼ਲ ਆਰਟ ਖੇਡ ਗੱਤਕੇਬਾਜ (Martial Arts Game Gatkebaaz) ਨੂੰ ਅਨੁਸਾਸ਼ਨ ਵਿੱਚ ਰਹਿ ਕੇ ਖੇਡਣਾ ਸਿਖਾਉਂਦੀ ਹੈ ਅਤੇ ਅਥਾਹ ਆਤਮ ਵਿਸ਼ਵਾਸ ਪੈਦਾ ਕਰਦੀ ਹੈ,ਵਰਲਡ ਗੱਤਕਾ ਫੈਡਰੇਸ਼ਨ, ਏਸ਼ੀਅਨ ਗੱਤਕਾ ਫੈਡਰੇਸ਼ਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ (Union Sports Minister Kiran Rijiju) ਦਾ ਧੰਨਵਾਦ ਕੀਤਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *