Punjab Police ਨੇ ਪਾਕਿਸਤਾਨੀ ਡਰੋਨ ਖੇਪ ਵਾਲੀ ਥਾਂ ਤੋਂ AK-47 ਅਤੇ ਜ਼ਿੰਦਾ ਕਾਰਤੂਸਾਂ ਨਾਲ Punjab Police ਨੇ ਪਾਕਿਸਤਾਨੀ ਡਰੋਨ ਖੇਪ ਵਾਲੀ ਥਾਂ ਤੋਂ AK-47 ਅਤੇ ਜ਼ਿੰਦਾ ਕਾਰਤੂਸਾਂ ਨਾਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Police ਨੇ ਪਾਕਿਸਤਾਨੀ ਡਰੋਨ ਖੇਪ ਵਾਲੀ ਥਾਂ ਤੋਂ AK-47 ਅਤੇ ਜ਼ਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਕੀਤਾ ਬਰਾਮਦ

Punjab Police ਨੇ ਪਾਕਿਸਤਾਨੀ ਡਰੋਨ ਖੇਪ ਵਾਲੀ ਥਾਂ ਤੋਂ AK-47 ਅਤੇ ਜ਼ਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਕੀਤਾ ਬਰਾਮਦ

24

AZAD SOCH:-

Gurdaspur,(AZAD SOCH NEWS):- ਪੰਜਾਬ ਪੁਲਿਸ (Punjab Police) ਨੇ ਮੰਗਲਵਾਰ ਨੂੰ ਅੰਤਰਰਾਸ਼ਰੀ ਸਰਹੱਦ ਦੇ ਨੇੜੇ ਪਾਕਿਸਤਾਨੀ ਡਰੋਨ (Pakistani Drones) ਨਾਲ ਕਣਕ ਦੇ ਖੇਤਾਂ ‘ਚ ਸੁੱਟੀ ਗਈ AK47 ਰਾਇਫਲ ਤੇ 30 ਕਾਰਤੂਸ ਬਰਾਮਦ ਕੀਤੇ ਗਏ,ਇਕ ਮੈਗਜ਼ੀਨ ਬਰਾਮਦ ਕੀਤੀ,ਬਰਮਾਦਗੀ ਸਪੱਸ਼ਟ ਤੌਰ ‘ਤੇ ਉਸੇ ਖੇਪ ਦਾ ਇਕ ਹਿੱਸਾ ਹੈ ਜਿਸ ਨੂੰ ਐਤਵਾਰ ਵਾਲੇ ਦਿਨ ਗੁਰਦਾਸਪੁਰ ਜ਼ਿਲੇ ਦੇ ਬੀਓਪੀ ਚਕਰੀ (ਥਾਣਾ ਦੋਰਾਂਗਲਾ) ਵਿਚ ਪਾਕਿਸਤਾਨੀ ਡਰੋਨ ਨੇ ਸੁੱਟਿਆ ਸੀ,ਗੁਰਦਾਸਪੁਰ (Gurdaspur) ਜ਼ਿਲ੍ਹੇ ‘ਚ  ਮਹਿਜ਼ ਦੋ ਦਿਨ ਪਹਿਲਾਂ ਸਲਾਚ ਪਿੰਡ ‘ਚ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਖੇਤ ਤੋਂ 11 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੇ ਕਿਹਾ ਕਿ ਗੁਰਦਾਸਪੁਰ ਪੁਲਿਸ (Gurdaspur Police) ਨੇ ਇਲਾਕੇ ‘ਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਜਿੱਥੋਂ ਸ਼ਨੀਵਾਰ ਇਕ ਡਰੋਨ ਨਜ਼ਰ ਆਇਆ ਸੀ,ਉਨ੍ਹਾਂ ਕਿਹਾ ਅਜਿਹਾ ਲੱਗਦਾ ਹੈ ਕਿ ਰਾਇਫਲ ਵਾਲਾ ਇਕ ਪੈਕੇਟ ਗੁਰਦਾਸਪੁਰ (Gurdaspur) ‘ਚ ਡੋਰਾਂਗਲਾ ਥਾਣਾ ਖੇਤਰ ‘ਚ ਸਲਾਚ ਪਿੰਡ ਤੋਂ ਕਰੀਬ ਡੇਢ ਕਿਲੋਮੀਰ ਦੂਰ ਕਣਕ ਦੇ ਖੇਤਾਂ ‘ਚ ਸੁੱਟਿਆ ਗਿਆ,ਪੈਕੇਜ ਉਸੇ ਖੇਪ ਦਾ ਹਿੱਸਾ ਜਾਪਦਾ ਹੈ ਜਿਸ ਨੂੰ 19.12.2020 ਦੀ ਰਾਤ ਨੂੰ ਡਰੋਨ ਵਲੋਂ ਸੁੱਟਿਆ ਗਿਆ ਸੀ।

ਇਹ ਵੀ ਪੜ੍ਹੋ:–  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਨੀਵੇਂ ਦਰਜੇ ਦੀ ਰਾਜਨੀਤੀ ਅਤੇ ਦੂਸ਼ਣਬਾਜ਼ੀ ਦੀ ਸਖਤ ਨਿਖੇਧੀ ਕੀਤੀ

ਉਹਨਾਂ ਦੱਸਿਆ ਕਿ ਜਿਸ ਥਾਂ ਤੋਂ ਹੱਥ ਗੋਲੇ ਮਿਲੇ ਸਨ ਇਸ ਤੋਂ ਕਰੀਬ 1.5 ਕਿਲੋਮੀਟਰ ਦੀ ਦੂਰੀ ਤੋਂ ਇਹ ਅਸਾਲਟ ਰਾਈਫਲ (Assault Rifle) ਮਿਲੀ ਹੈ,ਦਿਨਕਰ ਗੁਪਤਾ (DGP Dinkar Gupta) ਨੇ ਕਿਹਾ ਰਾਇਫਲ ਤੇ 30 ਕਾਰਤੂਸ ਲੱਕੜੀ ਦੇ ਫਰੇਮ ‘ਚ ਮਿਲੇ ਹਨ ਤੇ ਹੈਂਡ ਗ੍ਰੇਨੇਡ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਨਾਇਲੌਣ ਦੀ ਰੱਸੀ ਨਾਲ ਹੇਠਾਂ ਉਤਾਰਿਆ ਗਿਆ,ਸ੍ਰੀ ਗੁਪਤਾ (DGP Dinkar Gupta) ਨੇ ਕਿਹਾ ਕਿ ਇਸ ਸਬੰਧੀ ਐਤਵਾਰ ਨੂੰ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਥਾਣਾ ਦੋਰਾਂਗਲਾ ਵਿਖੇ ਐਫਆਈਆਰ (159) ਤਹਿਤ ਦਰਜ ਕੀਤੀ ਗਈ ਸੀ।

ਅਤੇ ਅਗਲੀ ਕਾਰਵਾਈ ਵਜੋਂ ਜਾਂਚ ਅਭਿਆਨ ਅਜੇ ਵੀ ਜਾਰੀ ਹੈ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਪਾਕਿਸਤਾਨ (Pakistan) ਦੇ ਅੱਤਵਾਦੀ ਸੰਗਠਨਾਂ ਵੱਲੋਂ ਇਸ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਮੁੜ ਤੋਂ ਕੋਸਿਸ਼ ਕੀਤੇ ਜਾਣ ‘ਤੇ ਚਿੰਤਾ ਜਤਾਈ ਸੀ,ਮੁੱਖ ਮੰਤਰੀ ਨੇ ਇਸ ਸੰਦਰਭ ਚ ਹਾਲ ਹੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *