PATIALA,(AZAD SOCH NEWS):- Punjabi University Patiala ਵਿੱਚ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ ਨੂੰ ਲੈਕੇ ਸ਼ੁੱਕਰਵਾਰ ਸ਼੍ਰੋਮਣੀ ਅਕਾਲੀ ਦਲ (Democratic) ਦੇ ਯੂਥ ਵਿੰਗ ਦੇ ਸਰਪ੍ਰਸਤ, ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ. Parminder Singh Dhindsa ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈਕੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ,ਇਸ ਮੌਕੇ ‘ਤੇ ਯੂਨੀਵਰਸਿਟੀ ਵਿੱਚ ਉਚ ਸਿਖਿਆ ਪ੍ਰਾਪਤ ਕਰ ਰਹੇ ਪੀਐਚਡੀ ਸਕਾਲਰਾਂ ਨੇ ਅਪਣੀਆਂ ਸਮੱਸਿਆਵਾਂ ਪ੍ਰਤੀ ਸ ਪਰਮਿੰਦਰ ਸਿੰਘ ਢੀਂਡਸਾ ਨੂੰ ਜਾਣੂ ਕਰਵਾਇਆ,ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਟੇਟ ਐਲੀਜ਼ੀਬਿਲਟੀ ਟੈਸਟ ਨਹੀ ਹੋਇਆ ਹੈ।
ਇਹ ਵੀ ਪੜ੍ਹੋ:– टोक्यो ओलंपिक 2021: 16 साल की उम्र में, हरियाणा की तीरंदाजी Ridhi Phor ने बड़े सपने संजोए – AZAD SOCH
ਜਦਕਿ ਹੋਰ ਰਾਜਾਂ ਵਿੱਚ ਇਹ ਟੈਸਟ ਹੋ ਰਹੇ ਹਨ,ਉਹਨਾਂ ਦੱਸਿਆ ਕਿ ਪੀਐਚਡੀ ਸਕਾਲਰਾਂ (PhD Scholars) ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਨਭੱਤਾ ਵੀ ਨਹੀ ਦਿੱਤਾ ਜਾ ਰਿਹਾ ਹੈ,ਇਸਤੋਂ ਇਲਾਵਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਫੀਸਾਂ ਵਿੱਚ ਲਗਾਤਾਰ ਵਾਧਾ ਕਰਕੇ ਵਿਦਿਆਰਥੀਆਂ ‘ਤੇ ਆਰਥਕ ਬੋਝ ਪਾਇਆ ਜਾ ਰਿਹਾ ਹੈ ਅਤੇ ਲੇਟ ਫੀਸ 20 ਹਜ਼ਾਰ ਰੁਪਏ ਤੱਕ ਕਰ ਦਿਤੀ ਗਈ ਹੈ,ਵਿਦਿਆਰਥੀਆਂ ਨੇ Punjabi University ਉਪਰ ਆਏ ਆਰਥਕ ਸੰਕਟ ਵਾਰੇ ਵੀ Parminder Singh Dhindsa ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ:– ਪੰਜਾਬ ‘ਚ 31 ਜਨਵਰੀ ਨੂੰ ਹੋਵੇਗੀ ਸਹਾਇਕ ਸੁਪਰਡੈਂਟ ਜੇਲ੍ਹ ਦੀ ਲਿਖਿਤ ਪ੍ਰੀਖਿਆ
ਇਸ ਮੌਕੇ ‘ਤੇ ਵਿਦਿਆਰਥੀਆਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਦੀ ਕੋਸਿ਼ਸ਼ ਦਾ ਭਰੋਸਾ ਦਿੰਦਿਆਂParminder Singh Dhindsa ਨੇ ਕਿਹਾ ਕਿ Punjabi University ਨੇ ਪੂਰੇ ਸੂਬੇ ਵਿਸ਼ੇਸ਼ ਤੌਰ ਤੇ ਮਾਲਵੇ ਨੂੰ ਸਿੱਖਿਆ ਖੇਤਰ ਵਿੱਚ ਅਥਾਹ ਅਮੀਰ ਬਣਾਇਆ ਹੈ,ਅਜਿਹੇ ਵਿੱਚ ਇਥੇ ਦੇ ਵਿਦਿਆਰਥੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਹ ਹਰ ਸੰਭਵ ਕੋਸਿ਼ਸ਼ ਕਰਨਗੇ,ਉਨ੍ਹਾ ਕਿਹਾ ਕਿ ਵਿਦਿਆਰਥੀਆਂ ਦੀ ਮੰਗਾਂ ਬਿਲਕੁਲ ਵਾਜਬ ਹਨ ਅਤੇ Punjabi University ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ,ਤਾਂਕਿ ਵਿਦਿਆਰਥੀਆਂ ਨੂੰ ਗੁਣਵੱਤਾ ਸਿੱਖਿਆ ਪ੍ਰਾਪਤ ਹੁੰਦੀ ਰਹੇ।
ਇਹ ਵੀ ਪੜ੍ਹੋ:–
ਆਖਰ ਕਿਉਂ ਹੋਏ ਸੀ,Kisan Ekta Morcha ਦਾ Facebook Page ਨੂੰ ਸਸਪੈਂਡ ’ਤੇ ਫੇਸਬੁੱਕ ਨੇ ਦਿੱਤੀ ਸਫ਼ਾਈ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow