BATHINDA,(AZAD SOCH NEWS):- ਕੰਗਨਾ ਰਨੌਤ ਨੇ ਮਾਤਾ ਮਹਿੰਦਰ ਕੌਰ ਦੀ ਫ਼ੋਟੋ ਟਵਿੱਟਰ ਤੇ ਪਾ ਕੇ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਇਹ ਮਹਿੰਦਰ ਕੌਰ ਚਰਚਾ ਵਿਚ ਆਈ ਸੀ,ਕੰਗਨਾ ਦੀ ਟਵਿੱਟਰ ਤੇ ਟਵੀਟ ਕਰਨ ਤੋਂ ਬਾਅਦ ਇਸ ਮਾਤਾ ਨੇ ਉਸ ਟਵੀਟ ਦਾ ਬਹਾਦਰੀ ਦੇ ਨਾਲ ਜਵਾਬ ਦਿੱਤਾ ਸੀ,ਅਤੇ ਕਿਹਾ ਸੀ ਕਿ ਮੈਂ ਸੌ ਰੁਪਏ ਤੇ ਧਰਨੇ ਤੇ ਆਉਣ ਵਾਲੀ ਔਰਤ ਨਹੀਂ ਹਾਂ,ਮੇਰੇ ਘਰ ਸਭ ਕੁਝ ਹੈ ਜ਼ਮੀਨ ਹੈ ਜਾਇਦਾਦ ਹੈ,ਮੈਂ ਕਿਸੇ ਦੇ ਸੌ ਰੁਪਏ ਦੀ ਭੁੱਖੀ ਨਹੀਂ ਆਂ,ਅੱਜ ਦੇ ਇਸ ਐਵਾਰਡ ਤੋਂ ਬਾਅਦ ਇਸ ਮਾਤਾ ਦਾ ਨਾਂ ਪੂਰੇ ਭਾਰਤ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਜਾਣਨ ਲੱਗ ਪਏ ਹਨ।ਬਠਿੰਡਾ ਦੀ 80 ਸਾਲ ਦੀ ਮਹਿੰਦਰ ਕੌਰ ਨੂੰ ਖ਼ਾਲਸ ਸੋਨੇ ਦਾ ਤਗਮਾ ਮਿਲਿਆ,ਨਿਊਜ਼ੀਲੈਂਡ ਤੋਂ ਸਿੱਖ ਸੁਪਰੀਮ ਸੁਸਾਇਟੀ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿੰਦਰ ਕੌਰ ਦੇ ਕਿਸਾਨ ਅੰਦੋਲਨ ‘ਚ ਜਾਣ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸੋਨੇ ਦਾ ਮੈਡਲ ਉਨ੍ਹਾਂ ਦੇ ਪਿੰਡ ਭੇਜਿਆ।

ਇਹ ਵੀ ਪੜ੍ਹੋ:–
ਪੰਜਾਬ ‘ਚ 31 ਜਨਵਰੀ ਨੂੰ ਹੋਵੇਗੀ ਸਹਾਇਕ ਸੁਪਰਡੈਂਟ ਜੇਲ੍ਹ ਦੀ ਲਿਖਿਤ ਪ੍ਰੀਖਿਆ
ਆਖਰ ਕਿਉਂ ਹੋਏ ਸੀ,Kisan Ekta Morcha ਦਾ Facebook Page ਨੂੰ ਸਸਪੈਂਡ ’ਤੇ ਫੇਸਬੁੱਕ ਨੇ ਦਿੱਤੀ ਸਫ਼ਾਈ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow