ਬਚਿਆਂ ਦੇ ਭਵਿੱਖ ਲਈ ਮਾਵਾਂ ਨੂੰ ਅੱਗੇ ਆਉਣ ਦੀ ਲੋੜ-ਨੀਲਮ ਤਿਆਗੀ ਬਚਿਆਂ ਦੇ ਭਵਿੱਖ ਲਈ ਮਾਵਾਂ ਨੂੰ ਅੱਗੇ ਆਉਣ ਦੀ ਲੋੜ-ਨੀਲਮ ਤਿਆਗੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਚਿਆਂ ਦੇ ਭਵਿੱਖ ਲਈ ਮਾਵਾਂ ਨੂੰ ਅੱਗੇ ਆਉਣ ਦੀ ਲੋੜ-ਨੀਲਮ ਤਿਆਗੀ

ਬਚਿਆਂ ਦੇ ਭਵਿੱਖ ਲਈ ਮਾਵਾਂ ਨੂੰ ਅੱਗੇ ਆਉਣ ਦੀ ਲੋੜ-ਨੀਲਮ ਤਿਆਗੀ

44

AZAD SOCH:-


ਜ਼ੀਰਕਪੁਰ 4 ਜਨਵਰੀ,(ਅਵਤਾਰ ਸੈਣੀ ਪਾਬਲਾ):- ਸਥਾਨਕ ਸ਼ਹਿਰ ਚ ਪਿਛਲੇ ਲੰਮੇ ਸਮੇਂ ਤੋਂ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੀ ਆ ਰਹੀ ਸਮਾਜਸੇਵੀ ਸੰਸਥਾ “ਅਤੁਲਿਆ ਪ੍ਰਯਾਸ” ਦੀ ਸਾਲ 2021 ਦੀ ਪਹਿਲੀ ਮੀਟੰਗ ਢਕੋਲੀ ਵਿੱਖੇ ਸੰਸਥਾ ਦੀ ਪ੍ਰਧਾਨ ਰਮਣੀਕ ਸ਼ਰਮਾਂ ਦੀ ਅਗਵਾਈ ਵਿੱਚ ਹੋਈ,ਇਸ ਮੀਟਿੰਗ ਸਬੰਧੀ ਜਾਣਕਾਰੀ ਦੇਂਦੇ ਹੋਏ ਸੰਸਥਾ ਦੀ ਐਡਮਨ ਸੈਕਟਰੀ ਸ਼੍ਰੀਮਤੀ ਨੀਲਮ ਤਿਆਗੀ ਨੇ ਦਸਿਆ ਕਿ ਅੱਜ ਦੀ ਇਸ ਮੀਟਿੰਗ ਦਾ ਮੰਤਵ ਸਾਡੀ ਸੰਸਥਾ ਨਾਲ ਜੁੜੇ ਨਵੇਂ ਮੈਂਬਰਾਂ ਦਾ ਸਵਾਗਤ ਕਰਨ ਹੈ ਅਤੇ ਓਹਨਾ ਨੂੰ ਸੰਸਥਾ ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਦੇਣ ਲਈ ਇਹ ਮੀਟਿੰਗ ਰੱਖੀ ਗਈ।

ਇਸ ਮੌਕੇ ਮੈਡਮ ਤਿਆਗੀ ਨੇ ਦਸਿਆ ਕਿ ਅੱਜ “ਅਤੂਲਿਆ ਪ੍ਰਯਾਸ” ਪਰਿਵਾਰ ਵਿਚ 10 ਨਵੇਂ ਮੈਂਬਰਾਂ ਦਾ ਵਾਧਾ ਹੋਇਆ ਹੈ,ਇਸ ਮੌਕੇ ਪੁਰਾਣੇ ਅਤੇ ਨਵੇਂ ਜੂੜੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੈਡਮ ਤਿਆਗੀ ਨੇ ਕਿਹਾ ਕਿ ਬਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਵਾਂ ਨੂੰ ਸਾਮ੍ਹਣੇ ਆ ਕੇ ਕੰਮ ਕਰਨ ਦੀ ਲੋੜ ਹੈ,ਇਸ ਮੌਕੇ ਬੋਲਦੇ ਹੋਏ ਸੰਸਥਾ ਦੀ ਪ੍ਰਧਾਨ ਰਮਣੀਕ ਸ਼ਰਮਾਂ ਨੇ ਕਿਹਾ ਕਿ ਸੰਸਥਾਂ ਦਾ ਟੀਚਾ ਬਚਿਆਂ ਅਤੇ ਮਾਤਾ ਪਿਤਾ ਵਿਚਕਾਰ ਵਧ ਰਹੇ ਕਮਿਊਨੀਕੇਸ਼ਨ ਗੇਪ ਨੂੰ ਘਟ ਕਰਨਾ ਹੈ, ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਲਗਾਤਾਰ ਪੜ੍ਹੇ ਲਿਖੇ ਸੂਝਵਾਨ ਮੈਂਬਰਾਂ ਨੂੰ ਸਾਡੀ ਸੰਸਥਾ ਨਾਲ ਜੋੜ ਰਹੇ ਹਾਂ।

ਇਹ ਵੀ ਪੜ੍ਹੋ:- ਸਰਕਾਰ ਦੀ ਖੇਤੀ ਕਾਨੂੰਨ ਰੱਦ ਕਰਨ ਤੋਂ ਨਾਂਹ,ਕੇਂਦਰ ਸਰਕਾਰ ਹਰ ਬਿੰਦੂ ‘ਤੇ ਚਰਚਾ ਲਈ ਤਿਆਰ,ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀ ਅਪਣੀਆਂ-ਅਪਣੀਆਂ ਮੰਗਾਂ ‘ਤੇ ਬਰਕਰਾਰ

ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਾਡੀ ਇਸ ਸੰਸਥਾ ਦੇ ਨਾਲ ਡਾਕਟਰ, ਅਧਿਆਪਕ, ਸੀ ਏ ਅਤੇ ਮਨੋਚਕਿਤਸਕ ਲੋਕ ਜੁੜੇ ਹੋਏ ਹਨ ਜੌ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਬਚਿਆਂ ਚ ਵਧ ਰਹੇ ਡਿਪਰੈਸ਼ਨ ਨੂੰ ਦੂਰ ਕਰਨ ਲਈ ਵਚਬੱਧ ਹਨ,ਉਹਨਾਂ ਕਿਹਾ ਕਿ
ਅੱਜ ਦੀ ਮੀਟਿੰਗ ਵਿੱਚ ਮੈਡਮ ਸੋਨੀਆ ਮਲਹੋਤਰਾ ਨੂੰ ਸੰਸਥਾਂ ਦੀ ਸੈਕਟਰੀ ਨਿਯੁਕਤ ਕੀਤਾ ਗਿਆ,ਇਸ ਮੌਕੇ ਰਮਣੀਕ ਸ਼ਰਮਾ ਨੇ ਸਾਰੇ ਨਵੇਂ ਅਤੇ ਪੁਰਾਣੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਲ 2021 ਵਿੱਚ ਕਿਤੇ ਜਾਣ ਵਾਲੇ ਕੰਮਾਂ ਦੇ ਵਿਉਂਤਬੰਦੀ ਸਭ ਮੈਂਬਰਾਂ ਦੀ ਸਹਿਮਤੀ ਨਾਲ ਉਲੀਕੀ ਗਈ,ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੀਸ਼ਾ ਅਰੋੜਾ, ਸ਼ਿਆਮਾਂ ਯਾਦਵ, ਸੰਤੋਸ਼ ਭੱਲਾ , ਹਰਸ਼ ਅਰੋੜਾ, ਰੌਸ਼ਨੀ ਦੇਵੀ, , ਸ਼ਸ਼ੀ ਖੰਨਾ, ਸ਼ੈਲੀ , ਰੇਖਾ, ਨਿਰਮਲ ਸੈਣੀ, ਸੰਜਨਾ, ਮਨਦੀਪ ਸਿੰਘ, ਮੁਨੀਸ਼ ਮਲਹੋਤਰਾ, ਨੀਰਜਾ ਰਾਜਪੂਤ, ਡਾਕਟਰ ਮੋਹਿਤ ਸ਼ਰਮਾਂ, ਨੀਤੂ ਸ਼ਰਮਾਂ , ਰਜ਼ਨੀਸ਼ ਤ੍ਰਿਖਾ ਅਤੇ ਅਮਨਦੀਪ ਸ਼ਰਮਾਂ ਆਦਿ ਹਾਜਰ ਸਨ।

ਇਹ ਵੀ ਪੜ੍ਹੋ:-

ਪੰਜਾਬ ‘ਚ ਰਾਸ਼ਟਰਪਤੀ ਸਾਸ਼ਨ ਲਾਉਣ ਦੀਆਂ ਤਿਆਰੀਆਂ ਕਰ ਰਹੀ ਹੈ,ਕੇਂਦਰ ਸਰਕਾਰ-ਨਵਜੇੋਤ ਸਿੱਧੂ ਨੇ ਕੀਤਾ ਵੱਡਾ ਦਾਅਵਾ

ਸੰਵਿਧਾਨਕ ਅਹੁਦੇ ਨੂੰ ਬੇਲੋੜੇ ਵਿਵਾਦਾਂ ਵਿੱਚ ਖਿੱਚ ਕੇ ਰਾਜਪਾਲ ਦੇ ਦਫਤਰ ਦੀ ਦੁਰਵਰਤੋਂ ਲਈ ਭਾਜਪਾ ਨੂੰ ਭੰਡਿਆ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *