Nankana Sahib,Pakistan (AZAD SOCH NEWS):- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sahib Sri Guru Gobind Singh Ji) ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ (Sri Nankana Sahib Pakistan) ਵਿਚ ਮੂਲ ਨਾਨਕਸ਼ਾਹੀ ਕਲੰਡਰ (The Original Nanakshahi Calendar) ਮੁਤਾਬਕ ਮਨਾਇਆ ਗਿਆ,ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ (Sri Guru Ganth Sahib Ji) ਦੇ ਪਾਠ ਦੇ ਭੋਗ ਤੋਂ ਬਾਅਦ ਰਾਗੀ ਸਿੰਘਾਂ (Ragi Singhs) ਨੇ ਕੀਰਤਨ ਕੀਤਾ.ਇਸ ਮੌਕੇ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ (Chaudhry Mohammad Sarwar) ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਫਰਵਰੀ ਮਹੀਨੇ ਤੋਂ ਅਨੰਦ ਮੈਰਿਜ ਐਕਟ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ:- ਇੰਗਲੈਂਡ ਸਰਕਾਰ ਵੱਲੋਂ Khalsa Aid ਦਾ ਧੰਨਵਾਦ,ਸੈਂਕੜੇ ਭੁੱਖੇ ਡਰਾਇਵਰਾਂ ਨੁੰ ਛਕਾਇਆ ਸੀ ਲੰਗਰ
ਉਨ੍ਹਾਂ ਕਿਹਾ, ”ਇਸ ਐਕਟ ਨੂੰ ਪੰਜਾਬ ਅਸੰਬਲੀ ਵਿਚ ਫਰਵਰੀ ਮਹੀਨੇ ਦੌਰਾਨ ਹੋਣ ਵਾਲੇ ਸੈਸ਼ਨ ਵਿਚ ਪਾਸ ਕਰ ਦਿੱਤਾ ਜਾਵੇਗਾ,ਇਸ ਐਕਟ ਦੇ ਪਾਸ ਹੋਣ ਸਦਕਾ ਉਸ ਦਿਨ ਤੋਂ ਹੀ ਨਵੇਂ ਜੋੜਿਆ ਦਾ ਅਨੰਦ ਕਾਰਜ ਹੋਣਾ ਤਹਿ ਹੋਇਆ ਹੋਵੇਗਾ, ਨਵੇਂ ਜੋੜਿਆਂ ਨੂੰ ਘਰ ਦਾ ਜ਼ਰੂਰੀ ਸਮਾਨ ਗਵਰਨਰ ਪੰਜਾਬ ਵੱਲੋਂ ਦਿੱਤਾ ਜਾਵੇਗਾ,ਇਸ ਮੌਕੇ ਚੌਧਰੀ ਸਰਵਰ (Chaudhry Mohammad Sarwar) ਨੇ ਸ੍ਰੀ ਨਨਕਾਣਾ ਸਾਹਿਬ (Sri Nankana Sahib) ਵਿਚ ਖੇਡ ਮੈਦਾਨ ਦੇਣ ਦਾ ਐਲਾਨ ਕੀਤਾ,ਚੌਧਰੀ ਸਰਵਰ ਨੇ ਅੱਗੇ ਇਕ ਹੋਰ ਐਲਾਨ ਕੀਤਾ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ
ਕਿ ਸਿੱਖ ਵਿਦਿਆਰਥੀਆਂ (Sikh Students) ਨੂੰ ਲਹਿੰਦੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਟੀਆਂ ਵਿਚ ਦਾਖਲੇ ਤੇ ਖ਼ਾਸ ਰਿਆਇਤ ਦਿੱਤੀ ਜਾਵੇਗੀ,ਇਸ ਮੌਕੇ ਪੰਜਾਬ ਕੈਬਨਿਟ ਦੇ ਸੈਕਟਰੀ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਰਾਜਪਾਲ ਨੇ ਪਿਓ ਬਣ ਕੇ ਧੀਆਂ ਨੂੰ ਤੋਰਨ ਦਾ ਫ਼ੈਸਲਾ ਲਿਆ ਹੈ,ਉਨ੍ਹਾਂ ਕਿਹਾ ਕਿ ਆਪਣੇ ਕੋਟੇ ਵਿੱਚੋਂ ਨਨਕਾਣਾ ਸਾਹਿਬ ਵਿਚ ਕਮਿਊਨਟੀ ਸੈਂਟਰ ਖੋਲਿ੍ਹਆ ਜਾਵੇਗਾ,ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Pakistan Sikh Gurdwara Management Committee) ਦੇ ਮੈਂਬਰ ਡਾ. ਮੀਮਪਾਲ ਸਿੰਘ, ਸਰਬੱਤ ਸਿੰਘ ਤੇ ਗੋਪਾਲ ਸਿੰਘ ਚਾਵਲਾ ਮੌਜੂਦ ਸਨ।
ਇਹ ਵੀ ਪੜ੍ਹੋ:-
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow