AMRITSAR SAHIB,(AZAD SOCH NEWS):- ਕੋਰੋਨਾ ਕਾਲ ਦੇ ਕਰੀਬ 10 ਮਹੀਨੇ ਤੋਂ ਬਾਅਦ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ (Amritsar) ਦੀਆਂ ਸਾਰੀਆਂ 34 ਅਦਾਲਤਾਂ ਸੋਮਵਾਰ ਨੂੰ ਖੁੱਲ੍ਹਣਗੀਆਂ,ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਇੰਦਰਜੀਤ ਸਿੰਘ ਅੜੀ ਅਤੇ ਰਾਜਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਅਦਾਲਤਾਂ ਖੋਲ੍ਹਣ ਦੇ ਨਾਲ 1800 ਵਕੀਲਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਹੈ,ਤੁਹਾਨੂੰ ਦੱਸ ਦਈਏ ਕਿ 23 ਮਾਰਚ ਤੋਂ ਕਰੋਨਾ ਦੇ ਕਰਕੇ ਸਾਰੇ ਦੇਸ਼ ਵਿੱਚ ਲੋਕ ਡਾਉਨ ਲਗਾ ਦਿੱਤਾ ਗਿਆ ਸੀ,ਉਦੋਂ ਤੋਂ ਹੀ ਅਦਾਲਤਾਂ ਬੰਦ ਸਨ ਸਿਰਫ ਡਿਊਟੀ ਮੈਜਿਸਟ੍ਰੇਟ (Duty Magistrate) ਹੀ ਕੰਮ ਕਰ ਰਹੇ ਸਨ,ਪਰ ਕੁਝ ਸਮੇਂ ਪਹਿਲੇ ਕੁੱਝ ਅਦਾਲਤਾਂ ਖੋਲ੍ਹ ਦਿੱਤੀਆਂ ਗਈਆਂ ਸਨ,ਅਦਾਲਤਾਂ ਬੰਦ ਹੋਣ ਕਰਕੇ ਕਈ ਮਹੱਤਵਪੂਰਨ ਕੇਸ ਲਟਕੇ ਹੋਏ ਸਨ।
ਕੱਲ੍ਹ ਸੁਪਰੀਮ ਕੋਰਟ ’ਚ ਸੁਣਵਾਈ,ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ’ਤੇ ਅੜੇ ਕਿਸਾਨ (azadsoch.in)
ਸਮਾਜਿਕ ਸੁਰੱਖਿਆ ਵਿਭਾਗ ਦੀਆਂ ਖਾਲੀਆਂ ਅਸਾਮੀਆਂ ਜਲਦ ਭਰੀਆਂ ਜਾਣਗੀਆਂ: ਅਰੁਨਾ ਚੌਧਰੀ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow