ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਕਾਲੇ ਕਾਨੂੰਨਾਂ ਤੇ ਚਰਚਾ ਨਾ ਕਰਨ ਤੇ ਸੁਖਦੇਵ ਸਿੰਘ ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਕਾਲੇ ਕਾਨੂੰਨਾਂ ਤੇ ਚਰਚਾ ਨਾ ਕਰਨ ਤੇ ਸੁਖਦੇਵ ਸਿੰਘ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ 'ਚ ਕਾਲੇ ਕਾਨੂੰਨਾਂ ਤੇ ਚਰਚਾ ਨਾ ਕਰਨ ਤੇ ਸੁਖਦੇਵ ਸਿੰਘ ਢੀਂਡਸਾ,ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਕਆਊਟ

ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ ‘ਚ ਕਾਲੇ ਕਾਨੂੰਨਾਂ ਤੇ ਚਰਚਾ ਨਾ ਕਰਨ ਤੇ ਸੁਖਦੇਵ ਸਿੰਘ ਢੀਂਡਸਾ,ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਕਆਊਟ

8

AZAD SOCH:-

CHANDIGRAH,(AZAD SOCH NEWS):- ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਛਾਇਆ ਵਰਮਾ ਅਤੇ ਸਾਬਕਾ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ (Standing Committee) ਦੀ ਮੀਟਿੰਗ ‘ਚੋਂ ਉਦੋਂ ਵਾਕਆਊਟ (Walkout) ਕਰ ਦਿੱਤਾ ਜਦੋਂ ਕਮੇਟੀ ਦੇ ਚੇਅਰਮੈਨ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ,ਖੇਤੀ ਬਾਰੇ ਕਾਲੇ ਕਾਨੂੰਨਾਂ `ਤੇ ਕੋਈ ਚਰਚਾ ਨਾ ਕਰਨ `ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) (Democratic) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ ‘ਚੋ ਵਾਕਆਊਟ ਕਰ ਦਿੱਤਾ,ਮੀਟਿੰਗ ਦੀ ਸ਼ੁਰੂਆਤ ਵਿਚ ਜਦੋਂ ਸ. ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦਾ ਮੱੁਦਾ ਚੁੱਕਿਆ ਅਤੇ ਇਸ ਸਬੰਧੀ ਚਰਚਾ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ:-  कृषि कानून के विरोध में Abhay Singh Chautala ने स्पीकर को भेजा इस्तीफा

ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਮੁੱਦੇ ਉਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ਼ ਪਸ਼ੂ ਪਾਲਣ ਤੇ ਅਧਾਰਿਤ ਹੈ,ਇਸ ਕਰਕੇ ਉਹ ਖੇਤੀਬਾੜੀ ਸਬੰਧੀ ਕੋਈ ਚਰਚਾ ਨਹੀ ਕਰਨਗੇ,ਇਸਤੋਂ ਬਾਅਦ ਸ. ਸੁਖਦੇਵ ਸਿੰਘ ਢੀਂਡਸਾ ਮੀਟਿੰਗ ਚੋਂ ਵਾਕਆਉਟ ਕਰਕੇ ਬਾਹਰ ਆ ਗਏ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਕੜਾਕੇ ਦੀ ਇਸ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੀ ਸੰਸਦ ਦੀ “ਸਟੈਂਡਿੰਗ ਆਨ ਐਗਰੀਕਲਚਰ ਕਮੇਟੀ” (Standing Committee on Agriculture) ਵੱਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ਼ ਪਸ਼ੂ ਪਾਲਣ ਏਜੰਡੇ ਬਾਰੇ ਚਰਚਾ ਕਰਨਾ ਇਨਾ ਮਹੱਤਵਪੁਰਨ ਨਹੀ ਹੈ। 

ਇਹ ਵੀ ਪੜ੍ਹੋ:- 

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨ ਜਗਦੀਸ਼ ਸਿੰਘ ਦੀ Tikri Border ‘ਤੇ ਹੋਈ ਮੌਤ

Farmers Protest: ਦਿੱਲੀ ਧਰਨੇ ਤੋਂ ਪਰਤੇ ਬਰਨਾਲੇ ਦੇ ਕਿਸਾਨ ਨਿਰਮਲ ਸਿੰਘ ਵੱਲੋਂ ਖੁਦਕੁਸ਼ੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *