Farmers Protest: ਦਿੱਲੀ ਧਰਨੇ ਤੋਂ ਪਰਤੇ ਬਰਨਾਲੇ ਦੇ ਕਿਸਾਨ ਨਿਰਮਲ ਸਿੰਘ ਵੱਲੋਂ ਖੁਦਕੁਸ਼ੀ Farmers Protest: ਦਿੱਲੀ ਧਰਨੇ ਤੋਂ ਪਰਤੇ ਬਰਨਾਲੇ ਦੇ ਕਿਸਾਨ ਨਿਰਮਲ ਸਿੰਘ ਵੱਲੋਂ ਖੁਦਕੁਸ਼ੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Farmers Protest: ਦਿੱਲੀ ਧਰਨੇ ਤੋਂ ਪਰਤੇ ਬਰਨਾਲੇ ਦੇ ਕਿਸਾਨ ਨਿਰਮਲ ਸਿੰਘ ਵੱਲੋਂ ਖੁਦਕੁਸ਼ੀ

Farmers Protest: ਦਿੱਲੀ ਧਰਨੇ ਤੋਂ ਪਰਤੇ ਬਰਨਾਲੇ ਦੇ ਕਿਸਾਨ ਨਿਰਮਲ ਸਿੰਘ ਵੱਲੋਂ ਖੁਦਕੁਸ਼ੀ

40

AZAD SOCH :-

BARNALA,(AZAD SOCH NEWS):- Farmers Protest: ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ (45) ਪੁੱਤਰ ਕੇਹਰ ਸਿੰਘ ਵੱਲੋਂ ਦਿੱਲੀ ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਪਸ਼ੂਆਂ ਵਾਲੇ ਬਰਾਂਡੇ ਦੇ ਗਾਡਰ ਨਾਲ ਰੱਸਾ ਪਾ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਪਿਛਲੇ 15 ਦਿਨਾਂ ਤੋਂ ਧਰਨੇ ’ਤੇ ਆ ਜਾ ਰਿਹਾ ਸੀ,ਉਹ ਭਾਕਿਯੂ ਡਕੌਂਦਾ (Bhaktiyu Dakonda) ਦਾ ਸਰਗਰਮ ਮੈਂਬਰ ਸੀ ਤੇ ਦਿੱਲੀ ਧਰਨੇ ਲਈ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾਅ ਰਿਹਾ ਸੀ।

ਇਹ ਵੀ ਪੜ੍ਹੋ:- ਪੰਜਾਬ ‘ਚ ਹੁਣ 1000 ਲੜਕਿਆਂ ਪਿੱਛੇ ਲੜਕੀਆਂ ਦੀ ਦਰ 920 ਹੋਈ-ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ

ਮਿ੍ਰਤਕ ਕਿਸਾਨ ਦੇ ਸੁਪਤਨੀ ਸਮੇਤ ਦੋ ਬੱਚੇ ਲੜਕਾ (8 ਸਾਲ ਉਮਰ) ਤੇ ਲੜਕੀ (8 ਸਾਲ ਉਮਰ) ਹਨ,ਲੜਕਾ ਵੀ ਸ਼ੂਗਰ ਦਾ ਮਰੀਜ਼ ਹੈ,ਜ਼ਿਕਰਯੋਗ ਹੈ ਮਿ੍ਰਤਕ ਕਿਸਾਨ ਦਿੱਲੀ ਧਰਨੇ (Farmers Protest In Delhi) ਦੇ ਚਲਦਿਆਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ,ਮਿ੍ਰਤਕ ਸਿਰ 5 ਲੱਖ ਦਾ ਕਰਜ਼ ਸੀ,ਭਾਕਿਯੂ ਡਕੌਂਦਾ (Bhaktiyu Dakonda) ਇਕਾਈ ਧੌਲਾ ਦੇ ਆਗੂ ਗੁਰਜੰਟ ਸਿੰਘ, ਬਲਦੇਵ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ ਧੌਲਾ ਆਦਿ ਨੇ ਸਰਕਾਰ ਤੋਂ ਮਿ੍ਰਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਸਾਰੇ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ,ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ:-

ਨਸ਼ਾ ਤਸਕਰੀ ਦੀ ਰੋਕਥਾਮ ਵਿਚ ਭਾਰੀ ਸਫਲਤਾ,2 ਵਿਅਕਤੀ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *