AMRITSAR SAHIB,(AZAD SOCH NEWS):- ਮਾਝੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਜੋਂ ਨਾਮਣਾ ਖੱਟ ਚੁੱਕੇ ਮਹਾਂਬੀਰ ਸਿੰਘ ਅਟਵਾਲ (29) (Mahabir Singh Atwal) ਪੁੱਤਰ ਬਲਵਿੰਦਰ ਸਿੰਘ ਪਿੰਡ ਅਠਵਾਲ ਦਾ ਸੋਮਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ ਹੈ,ਪਿਛਲੇ ਦਿਨਾਂ ਤੋਂ ਸਿਹਤ ਦੀ ਖਰਾਬੀ ਦੇ ਚੱਲਦਿਆਂ ਹਸਪਤਾਲ ‘ਚ ਦਾਖਲ ਸਨ,ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ,ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਮਹਾਵੀਰ ਸਿੰਘ ਨੇ ਆਪਣੇ ਪੇਟ ‘ਚ ਦਰਦ ਮਹਿਸੂਸ ਕੀਤਾ ਸੀ ਤੇ ਇਸ ਉਪਰੰਤ ਬਟਾਲਾ ਤੇ ਇਸ ਤੋਂ ਬਾਅਦ ਸਕਾਊਟ ਹਸਪਤਾਲ ਅੰਮ੍ਰਿਤਸਰ (Scout Hospital Amritsar) ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਕਬੱਡੀ ਖਿਡਾਰੀ ਮਹਾਬੀਰ ਦੇ ਪੇਟ ‘ਚ ਇਨਫੈਕਸ਼ਨ (Infections) ਸ਼ੁਰੂ ਹੋਈ ਸੀ,ਪ੍ਰਸਿੱਧ ਕਬੱਡੀ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਵੀ ਗਹਿਰੇ ਸੋਗ ਦੀ ਲਹਿਰ ਹੈ,ਕਬੱਡੀ ਖੇਡ ‘ਚ ਧਰੂ ਤਾਰੇ ਵਾਂਗ ਚਮਕਦੇ ਇਸ ਖਿਡਾਰੀ ਨੇ ਦੇਸ਼-ਵਿਦੇਸ਼ ‘ਚ ਕਬੱਡੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੰਗਾ ਨਾਮਣਾ ਖੱਟਿਆ ਸੀ ਅਤੇ ਇਸ ਸਮੇਂ ਭਗਵਾਨਪੁਰ ਟੀਮ ‘ਚ ਸਟਾਰ ਰੇਡਰ ਵਜੋਂ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਸੀ।
ਇਹ ਵੀ ਪੜ੍ਹੋ:- ਖੇਤੀ ਕਨੂੰਨ ਵਾਪਸ ਨਾ ਲੈਣ ਦੇ ਚਲਦਿਆਂ ਬਾਬਾ ਨਸੀਬ ਸਿੰਘ ਮਾਨ ਨੇ ਕੀਤੀ ਖ਼ੁਦਕੁਸ਼ੀ,Suicide Note ਬਰਾਮਦ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹਾਬੀਰ ਸਿੰਘ (28) ਪੁੱਤਰ ਬਲਵਿੰਦਰ ਸਿੰਘ ਵਾਸੀ ਅਠਵਾਲ ਜੋ ਕਬੱਡੀ ਦਾ ਪ੍ਰਸਿੱਧ ਰੇਡਰ ਸੀ ਤੇ ਪਿਛਲੇ ਦਿਨਾਂ ਦੌਰਾਨ ਯੂਐਸਏ ‘ਚ ਹੋਏ ਕਬੱਡੀ ਟੂਰਨਾਮੈਂਟ ‘ਚ ਲਗਾਤਾਰ ਸੱਤ ਰੇਡਾਂ ‘ਤੇ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਸੀ, ਇਸ ਤੋਂ ਇਲਾਵਾ ਕਬੱਡੀ ਖਿਡਾਰੀ ਮਹਾਵੀਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਲੇਫੋਰਨੀਆ ਆਦਿ ਯੂਰਪ ਦੇਸ਼ਾਂ ਤੋਂ ਇਲਾਵਾ ਦੇਸ਼-ਵਿਦੇਸ਼ ‘ਚ ਆਪਣੀ ਕਬੱਡੀ ਕਾਰਨ ਆਪਣੇ ਪਿੰਡ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਚੁੱਕਾ ਹੈ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow