MOHALI,(AZAD SOCH NEWS):- ਮੋਹਾਲੀ ਜ਼ਿਲ੍ਹੇ ਦੇ ਪਿੰਡ ਨਡਿਆਲੀ ,ਮਨੌਲੀ (ਸੈਣੀ ਮਾਜਰਾ) ਅਤੇ ਮਾਣਪੁਰ ਕੱਲਰ ਨੂੰ ਵਿਕਾਸ ਕਾਰਜਾਂ ਲਈ ਲਗਭਗ 33 ਲੱਖ ਰੁਪਏ ਦੇ ਚੈੱਕਾਂ ਦੀ ਕੀਤੀ ਵੰਡ ਐਸ .ਏ.ਐਸ.ਨਗਰ , 12 ਜਨਵਰੀ ਪੰਜਾਬ ਵਿੱਚ ਕੈਪਟਨ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਿਛਲੇ 4 ਸਾਲ ਦੌਰਾਨ ਸਰਕਾਰ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਧਰਮਸ਼ਾਲਾਂ , ਕਮਿਊਨਟੀ ਸੈਂਟਰ ਅਤੇ ਸ਼ਮਸ਼ਾਨ ਘਾਟਾਂ ਲਈ ਕਰੋੜਾਂ ਰੁਪਏ ਖਰਚ ਚੁੱਕੀ ਹੈ ,ਸਰਕਾਰ ਪਹਿਲ ਦੇ ਅਧਾਰ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ।
ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਪੂਰਾ ਮਾਣ ਹੈ। ਇਸ ਗੱਲ ਦਾ ਪ੍ਰਗਟਾਵਾ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ, ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਬੁਨਿਆਂਦੀ ਸਹੂਲਤਾਂ ਨੂੰ ਲੋਕਾਂ ਦੀ ਲੋੜ ਅਨੁਸਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ,ਜਿਸ ਦੇ ਤਹਿਤ ਅੱਜ ਇਹ ਵਿਕਾਸ ਕਾਰਜਾਂ ਦੇ ਚੈਕ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ , ਕਲੱਬਾਂ ਅਤੇ ਸਬੰਧਤ ਸੰਸਥਾਵਾਂ ਨੂੰ ਦਿੱਤੇ ਜਾ ਰਹੇ ਹਨ।

ਤਾਂ ਜੋ ਉਹ ਸਮੇਂ ਸਿਰ ਵਿਕਾਸ ਕਾਰਜਾਂ ਦਾ ਕੰਮ ਪੂਰਾ ਕਰ ਸਕਣ ਅਤੇ ਕਿਸੇ ਵੀ ਨਾਗਰਿਕ ਨੂੰ ਇਨ੍ਹਾਂ ਸਹੂਲਤਾਂ ਤੋਂ ਵਾਝਾਂ ਨਾ ਰਹਿਣਾ ਪਵੇ,ਇਸ ਮੌਕੇ ਉਨ੍ਹਾਂ ਨਡਿਆਲੀ ਦੀ ਸ਼ਮਸ਼ਾਨ ਘਾਟ ਦੇ ਲਈ 10 ਲੱਖ ਰੁਪਏ , ਪਿੰਡ ਸਨੇਟਾ ਮੁਸਲਿਮ ਭਾਏਚਾਰੇ ਦੀ ਧਰਮਸ਼ਾਲਾ ਲਈ 5 ਲੱਖ ਅਤੇ ਪਿੰਡ ਸਨੇਟਾ ਦੇ ਹੀ ਕਮਿਊਨਟੀ ਸੈਂਟਰ ਲਈ 8 ਲੱਖ ਰੁਪਏ ਅਤੇ ਪਿੰਡ ਮਨੌਲੀ (ਸੈਣੀ ਮਾਜਰਾ) ਨੂੰ ਧਰਮਸ਼ਾਲਾ ਲਈ 10 ਲੱਖ ਅਤੇ ਸੈਣੀ ਮਾਜਰਾਂ ਦੀ ਸ਼ਮਸ਼ਾਨ ਘਾਟ ਲਈ 2.75 ਲੱਖ ਰੁਪਏ , ਇੱਕ ਲੱਖ ਰੁਪਏ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਖੇਡਾਂ ਲਈ,ਪਿੰਡ ਮਾਣਕਪੁਰ ਕੱਲਰ ਨੂੰ 10 ਲੱਖ ਰੁਪਏ ਕਮਿਊਨਟੀ ਸੈਂਟਰ ਲਈ ਚੈੱਕ ਦਿੱਤੇ।
ਇਹ ਵੀ ਪੜ੍ਹੋ:- ਪਰਨੀਤ ਕੌਰ ਨੇ ਲੋੜਵੰਦਾਂ ਨਾਲ ਮਨਾਈ ਲੋਹੜੀ,500 ਕੰਬਲ ਤੇ ਲੋਹੜੀ ਵੰਡੀ,ਪੰਜਾਬ ਸਰਕਾਰ ਨੇ ਧੀਆਂ ਦੀ ਲੋਹੜੀ ਮਨਾ ਕੇ ਧੀਆਂ ਨੂੰ ਮਾਣ ਦਿੱਤਾ
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸਰਮਾ ਮੱਛਲੀ ਕਲਾਂ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਵਿੱਚ ਕੈਬੀਨਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਵਿੱਚ ਵਿਕਾਸ ਕਾਰਜਾਂ ਦੀ ਵਿਸ਼ੇਸ ਮੁੰਹਿਮ ਚਲਾਈ ਗਈ ਹੈ,ਇਸੇ ਤਹਿਤ ਅੱਜ ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ ਚਾਹੇ ਉਹ ਧਰਮਸ਼ਾਲਾ ਹੋਵੇ , ਚਾਹੇ ਯੂਥ ਕਲੱਬ ਹੋਣ ਜਾਂ ਕਮਿਊਨਟੀ ਸੈਂਟਰ ਲਈ ਅੱਜ ਵੱਖ ਵੱਖ ਪਿੰਡਾਂ ਨੂੰ ਇਹ ਚੈੱਕ ਵੰਡੇ ਜਾ ਰਹੇ ਹਨ,ਉਨ੍ਹਾਂ ਆਏ ਹੋਏ ਪੰਚਾਂ ਸਰਪੰਚਾਂ ਪਤਵੰਤੇ ਸੱਜਣਾ ਨੂੰ ਜਿੱਥੇ ਜੀਅ ਆਇਆ ਕਿਹਾ ਉੱਥੇ ਉਨ੍ਹਾਂ ਦਾਂ ਧੰਨਵਾਦ ਵੀ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਜਸਵਿੰਦਰ ਕੌਰ ਚੈਅਰਪਰਸਨ ਜ਼ਿਲ੍ਹਾ ਪ੍ਰੀਸ਼ਦ , ਸ਼੍ਰੀ ਹਿਤੇਨ ਕਪਿਲਾ ਬੀ.ਡੀ.ਪੀ.ਓ ਖਰੜ, ਸ੍ਰੀ ਕੰਵਰਬੀਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ , ਸ਼੍ਰੀ ਮਨਜੀਤ ਸਿੰਘ ਤੰਗੋਰੀ ਵਾਇਸ ਚੈਅਰਮੈਨ ਬਲਾਕ ਸੰਮਤੀ ਖਰੜ, ਕਰਮ ਸਿੰਘ ਸਰਪੰਚ ਮਾਣਕਪੁਰ, ਟਹਿਲ ਸਿੰਘ ਮਾਣਕਪੁਰ, ਜੋਰਾ ਸਿੰਘ ਸਰਪੰਚ ਮਨੌਲੀ , ਗੁਰਬਿੰਦਰ ਸਿੰਘ ਸਰਪੰਚ ਨਡਿਆਲੀ , ਮੰਗਾ ਸਿੰਘ ਸਰਪੰਚ ਮੌਜਪੁਰ, ਭਗਤ ਰਾਮ ਸਰਪੰਚ ਸਨੇਟਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਦਵਿੰਦਰ ਸਿੰਘ ਕੁਰੜਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਪੰਚਾਇਤ ਸਕੱਤਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow