ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ

ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ

61

AZAD SOCH:-

S.A.S. Nagar / Chandigarh:- “ਆਪ੍ਰੇਸ਼ਨ ਰੈਡ ਰੋਜ਼” ਤਹਿਤ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਵਿਰੁੱਧ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਆਬਕਾਰੀ ਵਿਭਾਗ, ਪੰਜਾਬ ਨੇ ਜ਼ੀਰਕਪੁਰ ਇਲਾਕੇ ਵਿੱਚ ਸਕੌਚ ਦੀਆਂ ਬੋਤਲਾਂ ਵਿੱਚ ਸਸਤੇ ਬ੍ਰਾਂਡ ਦੀ ਸ਼ਰਾਬ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ) ਅਤੇ ਆਈਪੀਐਸ, ਆਈ.ਜੀ. ਕਰਾਈਮ, ਪੰਜਾਬ ਸ੍ਰੀ ਮੁਨੀਸ਼ ਚਾਵਲਾ ਨੇ ਦੱਸਿਆ ਕਿ ਮੁਹਾਲੀ ਐਕਸਾਈਜ਼ ਨੇ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ `ਤੇ ਮੁੜ ਸ਼ਿਕੰਜ਼ਾ ਕੱਸ ਦਿੱਤਾ ਹੈ।

ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਚੰਡੀਗੜ੍ਹ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਅਤੇ ਅੱਗੇ ਇਸਨੂੰ ਬਾਇਓ / ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿੱਚ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਹਨ,ਅੱਗੇ ਦੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ ਜੇਪੀ ਇਸ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ,04/05 ਜਨਵਰੀ, 2021 ਦੀ ਦਰਮਿਆਨੀ ਰਾਤ ਡਿਪਟੀ ਕਮਿਸ਼ਨਰ ਆਬਕਾਰੀ, ਪਟਿਆਲਾ ਜ਼ੋਨ ਸ੍ਰੀ ਰਾਜਪਾਲ ਸਿੰਘ ਦੀ ਯੋਗ ਅਗਵਾਈ ਅਤੇ ਏ.ਆਈ.ਜੀ, ਆਬਕਾਰੀ ਸ੍ਰੀ ਅਮਰਪ੍ਰੀਤ ਘੁੰਮਣ ਅਤੇ ਸਹਾਇਕ ਕਮਿਸ਼ਨਰ ਐਕਸਾਈਜ਼ ਰੋਪੜ ਰੇਂਜ ਸ੍ਰੀ ਵਿਨੋਦ ਪਾਹੂਜਾ ਦੀ ਨਿਗਰਾਨੀ ਹੇਠ।

ਇਕ ਟੀਮ ਜਿਸ ਵਿਚ ਈ.ਆਈ. ਖਰੜ ਸਰੁਪਿੰਦਰ ਸਿੰਘ, ਈ.ਆਈ. ਡੇਰਾਬੱਸੀ ਜਸਪ੍ਰੀਤ ਸਿੰਘ, ਐਸ.ਆਈ ਕੁਲਵਿੰਦਰ ਸਿੰਘ ਅਤੇ ਏ.ਐੱਸ.ਆਈ. ਲਵਦੀਪ ਸਿੰਘ ਅਤੇ ਹੋਰ ਸਟਾਫ ਸ਼ਾਮਲ ਸੀ, ਜ਼ੀਰਕਪੁਰ ਵਿਖੇ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਜਤਿੰਦਰਪਾਲ ਸਿੰਘ ਉਰਫ਼ ਜੇਪੀ ਨੂੰ ਖਾਲੀ ਬੋਤਲਾਂ, ਮੋਨੋ ਕਾਰਟਨਸ (ਡੱਬੇ) ਅਤੇ ਬਾਇਓ ਬ੍ਰਾਂਡਸ ਦੇ ਢੱਕਣਾਂ ਦੀ ਇੱਕ ਖੇਪ ਮਿਲੇਗੀ।ਦੋਸ਼ੀ ਨੂੰ ਰੰਗੇ ਹੱਥੀਂ ਫੜਨ ਲਈ ਮੁਹਾਲੀ ਐਕਸਾਈਜ਼ ਅਤੇ ਐਕਸਾਈਜ਼ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।

ਟੀਮਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਵਿਖੇ ਜਤਿੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਬੱਸ ਨੰ. ਐਚਆਰ 63ਡੀ 8080 ‘ਚੋਂ ਕੁਝ ਡੱਬੇ ਉਤਾਰ ਰਹੇ ਸਨ,ਟੀਮਾਂ ਨੇ ਮੁਲਜ਼ਮ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹ ਕੇ ਸਫਲਤਾਪੂਰਵਕ ਮੌਕੇ ਤੋਂ ਗ੍ਰਿਫਤਾਰ ਕਰ ਲਿਆ,ਟੀਮ ਨੂੰ ਖੇਪ ਵਿੱਚ ਬਲੈਕ ਲੇਬਲ ਦੀਆਂ 80 ਖਾਲੀ ਬੋਤਲਾਂ, ਬਲੈਕ ਲੇਬਲ ਦੇ 55 ਮੋਨੋ ਕਾਰਟਨਸ, ਰੈੱਡ ਲੇਬਲ ਦੀਆਂ 10 ਖਾਲੀ ਬੋਤਲਾਂ, ਚੀਵਾਸ ਰੀਗਲ ਦੇ 35 ਢੱਕਣ, ਚੀਵਾਸ ਰੀਗਲ ਦੇ 30 ਲੇਬਲ, ਚੀਵਾਸ ਰੀਗਲ ਦੇ 100 ਅਣਵਰਤੇ ਢੱਕਣ ਮਿਲੇ।

ਟੀਮ ਨੂੰ ਮੌਕੇ `ਤੇ ਮੁਲਜ਼ਮ ਦੀ ਕਾਰ ਜਿਸਦਾ ਨੰ. ਪੀਬੀ23ਆਰ7209 ਹੈ, ਵੀ ਮਿਲੀ ਜਿਸ ਵਿੱਚੋਂ ਵਿਚੋਂ ਰੈਡ ਲੇਬਲ ਦੇ 6 ਕੇਸ ਅਤੇ ਬਲੈਕ ਲੇਬਲ ਦੇ 2 ਕੇਸ ਮਿਲੇ,ਬਾਅਦ ਵਿੱਚ ਟੀਮ ਨੇ ਜਤਿੰਦਰ ਪਾਲ ਸਿੰਘ ਉਰਫ ਜੇਪੀ ਦੀ ਰਹਾਇਸ਼ ਅਰਥਾਤ #408, ਚੌਥੀ ਮੰਜ਼ਲ, ਟਾਵਰ 19, ਮੋਤੀਆ ਰਾਇਲ ਸਿਟੀ, ਜ਼ੀਰਕਪੁਰ ਵਿਖੇ ਛਾਪਾ ਮਾਰਿਆ,ਟੀਮ ਨੇ ਬਲੈਕ ਲੇਬਲ ਦੀਆਂ ਭਰੀਆਂ 11 ਬੋਤਲਾਂ, ਆਲ ਸੀਜ਼ਨ ਦੀਆਂ 12 ਖਾਲੀ ਬੋਤਲਾਂ ਅਤੇ 555 ਗੋਲਡ ਦੀਆਂ 12 ਬੋਤਲਾਂ ਬਰਾਮਦ ਕੀਤੀਆਂ।

ਇਸ ਤੋਂ ਬਾਅਦ ਟੀਮ ਨੇ ਜਮੁਨਾ ਇਨਕਲੇਵ ਜ਼ੀਰਕਪੁਰ ਵਿਖੇ ਜਤਿੰਦਰ ਸਿੰਘ ਅਤੇ ਵਿਜੇ ਕੁਮਾਰ ਦੇ ਗੋਦਾਮ-ਕਮ-ਰਹਾਇਸ਼ `ਤੇ ਛਾਪਾ ਮਾਰਿਆ ਜਿੱਥੋਂ ਬਲੈਕ ਲੇਬਲ ਦੀਆਂ 54 ਬੋਤਲਾਂ, ਰੈੱਡ ਲੇਬਲ ਦੀਆਂ 12 ਬੋਤਲਾਂ, 07 ਬੋਤਲਾਂ ਰਾਇਲ ਸੈਲਿਊਟ, 60 ਬੋਤਲਾਂ ਨੈਨਾ, 12 ਬੋਤਲਾਂ ਬਲਿਊ ਲੇਬਲ, ਰੈੱਡ ਲੇਬਲ ਦੀਆਂ 60 ਖਾਲੀ ਬੋਤਲਾਂ, ਐਬਸੋਲੂਟ ਵੋਦਕਾ ਦੀਆਂ 32 ਖਾਲੀ ਬੋਤਲਾਂ, ਰੈੱਡ ਲੇਬਲ ਦੀ 80 ਖਾਲੀ ਟੀਨ ਪੈਕਿੰਗ, ਮੋਨੋ ਕਾਰਟਨਸ ਨਾਲ ਗਲੈਨਫਿਡਿਚ ਦੀਆਂ 90 ਖਾਲੀ ਬੋਤਲਾਂ, ਮੋਨੋ ਕਾਰਟਨਸ ਨਾਲ ਬਲੈਕ ਡੌਗ ਦੀਆਂ 136 ਖਾਲੀ ਬੋਤਲਾਂ, ਵੋਦਕਾ ਦੇ 18 ਕਾਰਟਨਸ।

ਬਲਿਊ ਲੇਬਲ ਦੇ 20 ਮੋਨੋ ਕਾਰਟਨਸ, ਰੈੱਡ ਲੇਬਲ ਦੇ 136 ਮੋਨੋ ਕਾਰਟਨਸ, ਰੈਡ ਲੇਬਲ ਦੇ 80 ਅਣਵਰਤੇ ਢੱਕਣ, ਚੀਵਾਸ ਰੀਗਲ ਦੇ 300 ਨੈੱਕ ਲੇਬਲ, ਚੀਵਾਸ ਰੀਗਲ ਦੇ 500 ਅਣਵਰਤੇ ਢੱਕਣ ਅਤੇ 25 ਲੀਟਰ ਈ.ਐਨ.ਏ. ਬਰਾਮਦ ਕੀਤੀ ਗਈ।ਜਾਂਚ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਚੰਡੀਗੜ੍ਹ ਅਧਾਰਤ ਸ਼ਰਾਬ ਦੇ ਠੇਕੇਦਾਰ ਆਸ਼ੂ ਗੋਇਲ ਤੋਂ ਸਸਤੀ ਸ਼ਰਾਬ ਦੇ ਬਾਂਡਸ ਜਿਵੇਂ 555 ਅਤੇ ਆਲ ਸੀਜ਼ਨ ਦੀ ਬਕਾਇਦਾ ਤੌਰ `ਤੇ ਤਸਕਰੀ ਕਰਦਾ ਹੈ ਅਤੇ ਨਵੀਂ ਦਿੱਲੀ ਤੋਂ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਖਰੀਦਦਾ ਹੈ।

ਉਹ ਜਮਨਾ ਐਨਕਲੇਵ ਦੇ ਇਕ ਗੋਦਾਮ ਵਿਚ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਸਟੋਰ ਕਰਦਾ ਸੀ, ਪਰ ਸਸਤੀ ਬ੍ਰਾਂਡ ਦੀ ਸ਼ਰਾਬ ਆਪਣੀ ਰਿਹਾਇਸ਼ ਵਿਖੇ ਰੱਖਦਾ ਸੀ,ਫਿਰ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਮੱਗਰੀ ਨੂੰ ਆਪਣੀ ਰਿਹਾਇਸ਼ `ਤੇ ਲਿਆਉਂਦਾ ਹੈ ਅਤੇ ਉਥੇ ਬੋਤਲਾਂ ਭਰਦਾ ਹੈ,ਉਸ ਨੇ ਚੰਡੀਗੜ੍ਹ ਅਤੇ ਹੋਰ ਇਲਾਕਿਆਂ ਵਿਚ ਬੋਤਲਾਂ `ਚ ਭਰੀ ਤਿਆਰ ਸ਼ਰਾਬ ਦੀ ਸਪਲਾਈ ਲਈ ਆਪਣੀ ਕਾਰ ਦੀ ਵਰਤੋਂ ਕੀਤੀ,ਉਸਨੇ ਇਹ ਵੀ ਮੰਨਿਆ ਕਿ ਦੂਸਰੇ ਰਾਜਾਂ ਤੋਂ ਕੁਝ ਤਸਕਰ ਉਸਦੀ ਰਿਹਾਇਸ਼ ਉੱਤੇ ਡਿਲਿਵਰੀ ਲੈਣ ਆਉਂਦੇ ਹਨ।

ਇਹ ਵੀ ਪੜ੍ਹੋ:- ਪਰਨੀਤ ਕੌਰ ਨੇ ਲੋੜਵੰਦਾਂ ਨਾਲ ਮਨਾਈ ਲੋਹੜੀ,500 ਕੰਬਲ ਤੇ ਲੋਹੜੀ ਵੰਡੀ,ਪੰਜਾਬ ਸਰਕਾਰ ਨੇ ਧੀਆਂ ਦੀ ਲੋਹੜੀ ਮਨਾ ਕੇ ਧੀਆਂ ਨੂੰ ਮਾਣ ਦਿੱਤਾ

ਜਤਿੰਦਰਪਾਲ ਸਿੰਘ ਉਰਫ਼ ਜੇਪੀ ਪੁੱਤਰ ਹਰਮੋਹਨ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜ਼ਲ, ਟਾਵਰ ਨੰ. 19, ਮੋਤੀਆ ਐਨਕਲੇਵ, ਜ਼ੀਰਕਪੁਰ (2) ਜਤਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਬਰਬੈਨ, ਕੁਰੂਕਸ਼ੇਤਰ (3) ਕਰਨ ਗੋਸਵਾਮੀ ਪੁੱਤਰ ਗੁਰਨਾਮ ਪਾਲ ਸਿੰਘ ਵਾਸੀ ਮਕਾਨ ਨੰ. ਸ਼ਿਵਾ ਐਨਕਲੇਵ, ਭਬਾਤ, ਜ਼ੀਰਕਪੁਰ ਅਤੇ (4) ਵਿਜੇ ਪੁੱਤਰ ਰਜਿੰਦਰ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜ਼ਲ, ਟਾਵਰ ਨੰ. 19 , ਮੋਤੀਆ ਐਨਕਲੇਵ, ਜ਼ੀਰਕਪੁਰ ਖਿਲਾਫ਼ ਪੁਲੀਸ ਥਾਣਾ ਜ਼ੀਰਕਪੁਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਅਤੇ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਐਫਆਈਆਰ ਨੰ. 07 ਮਿਤੀ 05.01.2021 ਦਰਜੀ ਕੀਤੀ ਗਈ ਹੈ।

ਬਾਅਦ ਵਿੱਚ ਅਸਲਾ ਐਕਟ ਦੀ ਧਾਰਾ 25, 27, 54 ਅਤੇ ਆਈ.ਪੀ.ਸੀ. ਦੀ ਧਾਰਾ 419, 170, 171, 328 ਵੀ ਜੋੜ ਦਿੱਤੀ ਗਈ,ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਅਤੇ ਉਸਦੇ ਸਾਥੀਆਂ ਦੀ ਗੁਰਪ੍ਰੀਤ ਸਿੱਧੂ ਵਾਸੀ ਮੋਤੀਆ ਰਾਇਲ ਸਿਟੀ, ਜ਼ੀਰਕਪੁਰ ਨਾਲ ਕਾਫ਼ੀ ਨੇੜਤਾ ਸੀ,ਸਿੱਟੇ ਵਜੋਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਾਇਆ ਗਿਆ ਜਿਸ ਨੇ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਐਸਐਸਪੀ, ਮੁਹਾਲੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ।

ਟੀਮਾਂ ਨੇ ਮਾਮਲੇ ਵਿੱਚ ਅੱਗੇ ਜਾਂਚ ਪੜਤਾਲ ਕੀਤੀ ਅਤੇ ਗੁਰਪ੍ਰੀਤ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ।ਇਸ ਦੌਰਾਨ ਟੀਮਾਂ ਨੇ ਸੈਕਟਰ 29 ਵਿੱਚ ਚੰਡੀਗੜ੍ਹ ਅਧਾਰਤ ਸ਼ਰਾਬ ਦੇ ਠੇਕੇਦਾਰ ਆਸ਼ੂ ਗੋਇਲ ਦੇ ਇੱਕ ਗੋਦਾਮ ‘ਤੇ ਵੀ ਛਾਪਾ ਮਾਰਿਆ ਜਿੱਥੇ ਸ਼ਰਾਬ ਦੇ ਵੱਖ ਵੱਖ ਬਾਂਡਸ ਦੇ 1966 ਕੇਸ (ਬਿਨਾਂ ਹੋਲੋਗ੍ਰਾਮ) ਮਿਲੇ,ਅਗਲੇਰੀ ਜਾਂਚ ਲਈ ਚੰਡੀਗੜ੍ਹ ਐਕਸਾਈਜ਼ ਅਤੇ ਚੰਡੀਗੜ੍ਹ ਪੁਲਿਸ ਦੀ ਹਾਜ਼ਰੀ ਵਿਚ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ।

ਆਬਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਰਾਜਤ ਅਗਰਵਾਲ (ਆਈ.ਏ.ਐੱਸ.) ਅਤੇ ਆਈ.ਜੀ. ਕਰਾਈਮ, ਪੰਜਾਬ ਮੁਨੀਸ਼ ਚਾਵਲਾ (ਆਈਪੀਐਸ) ਨੇ ਦੁਹਰਾਇਆ ਕਿ ਜਿੱਥੋਂ ਤੱਕ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਜੁੜੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦਾ ਸਬੰਧ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ,ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਸ਼ਿਕਾਇਤ ਨੰਬਰ 9875961126 ਸ਼ੁਰੂ ਕੀਤਾ ਗਿਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *