ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਜਾਣਗੇ ਭਰੇ-ਮਨਪ੍ਰੀਤ ਬਾਦਲ

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਜਾਣਗੇ ਭਰੇ-ਮਨਪ੍ਰੀਤ ਬਾਦਲ

6

AZAD SOCH:-

ਸੂਬਾ ਸਰਕਾਰ ਵਲੋਂ ਓ.ਟੀ.ਐਸ. ਫ਼ਾਰ ਵੈੱਟ ਡਿਊ ਸਕੀਮ ਕੀਤੀ ਲਾਂਚ

ਬਠਿੰਡਾ:- ਪੰਜਾਬ ਸਰਕਾਰ ਵਲੋਂ ਓ.ਟੀ.ਐੱਸ ਸਕੀਮ ਫ਼ਾਰ ਵੈੱਟ ਡਿਊ ਵਰਚੂਅਲ ਮੀਟਿੰਗ ਰਾਹੀਂ ਲਾਂਚ ਕੀਤੀ ਗਈ,ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਛੋਟੇ ਅਤੇ ਵੱਡੇ ਉਦਯੋਗਿਕ ਧੰਦਿਆਂ ਨਾਲ ਸਬੰਧਤ ਵਪਾਰੀ ਵਰਗ ਵਲੋਂ ਸ਼ਿਰਕਤ ਕੀਤੀ ਗਈ,ਇਸ ਮੌਕੇ ਓ.ਟੀ.ਐੱਸ ਸਕੀਮ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ।

ਇਸ ਵਰਚੂਅਲ ਮੀਟਿੰਗ (Virtual Meeting) ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ੁਰੂ ਕੀਤੀ ਗਈ ਨਿਵੇਕਲੀ ਸਕੀਮ ਓ.ਟੀ.ਐੱਸ. ਫ਼ਾਰ ਵੈੱਟ ਡਿਊ ਸਕੀਮ (OTS Far Wet Due Scheme) ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਭਰੇ ਜਾਣਗੇ,ਇਸ ਨਾਲ ਵਪਾਰੀਆਂ ਨੂੰ ਉਦਯੋਗ ਪ੍ਰਤੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ,ਇਸ ਵਰਚੂਅਲ ਮੀਟਿੰਗ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਬੋਲਦਿਆਂ ਕਿਹਾ ਕਿ ਇਸ ਸਕੀਮ ਤਹਿਤ ਸੀ ਫ਼ਾਰਮ ਸਬੰਧੀ ਆ ਰਹੀ ਮੁਸ਼ਕਿਲ ਤੋਂ ਛੋਟੇ ਤੇ ਵੱਡੇ ਉਦਯੋਗ ਨਾਲ ਸਬੰਧਤ ਵਪਾਰੀ ਵਰਗ ਨੂੰ ਭਾਰੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ:- ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ

ਇਸ ਸਕੀਮ ਨੂੰ ਸੂਬੇ ਵਿਚ ਛੋਟੇ ਅਤੇ ਵੱਡੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਇਹ ਸਕੀਮ ਕਾਰਗਰ ਸਾਬਤ ਹੋਵੇਗੀ,ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਆਸ ਪ੍ਰਗਵਾਈ ਕਿ ਇਸ ਸਕੀਮ ਦੇ ਲਾਂਚ ਹੋਣ ਨਾਲ ਪੰਜਾਬ ਦੀ ਉਦਯੋਗਿਕ ਤਰੱਕੀ ਵਿੱਚ ਸੁਧਾਰ ਆਵੇਗਾ,ਉਨਾਂ ਇਹ ਵੀ ਕਿਹਾ ਕਿ ਜੇ ਵਪਾਰ ਹੈ ਤਾਂ ਹੀ ਸਰਕਾਰ ਹੈ,ਉਨਾਂ ਉਮੀਦ ਜਤਾਉਂਦਿਆ ਕਿਹਾ ਕਿ ਜੋ ਵਪਾਰ ਦੀ ਬਹਾਰ ਰੁੱਸ ਕੇ ਚਲੀ ਗਈ ਸੀ ਉਹ ਮੁੜ ਦੁਬਾਰਾ ਵਾਪਸ ਆਵੇਗੀ,ਓ.ਟੀ.ਐਸ. ਸਕੀਮ ਮੁਲਕ ਦੇ ਹੋਰਨਾਂ ਰਾਜਾਂ ਦੀਆਂ ਸਕੀਮਾਂ ਨਾਲੋਂ ਵਧੇਰੇ ਬੇਹਤਰ ਸਾਬਤ ਹੋਵੇਗੀ,ਇਸ ਵਰਚੂਅਲ ਮੀਟਿੰਗ ਮੌਕੇ ਜ਼ਿਲੇ ਨਾਲ ਸਬੰਧਤ ਛੋਟੇ ਅਤੇ ਵੱਡੇ ਉਦਯੋਗ ਨਾਲ ਸਬੰਧਤ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *