Ottawa,(AZAD SOCH NEWS):- ਕੈਨੇਡਾ ਦੇ ਪੰਜਾਬੀ ਮੂਲ ਦੇ ਸਿੱਖ ਮੰਤਰੀ ਨਵਦੀਪ ਬੈਂਸ (Navdeep Singh Bains) ਨੇ ਟਰੂਡੋ ਕੈਬਨਿਟ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ,43 ਸਾਲਾ ਨਵਦੀਪ ਬੈਂਸ ਨਵੀਨਤਾ,ਵਿਗਿਆਨ ਅਤੇ ਉਦਯੋਗ ਮੰਤਰੀ ਸਨ,ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਇਕ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨੇਉ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ,CNN ਦੀ ਰਿਪੋਰਟ ਅਨੁਸਾਰ ਟਰੂਡੋ ਕੋਵਿਡ-19 ਕਾਰਨ ਮੰਗਲਵਾਰ ਦੁਪਹਿਰੋਂ ਬਾਅਦ ਵਰਚੂਅਲ ਕੈਬਨਿਟ (Virtual Cabinet) ਮੀਟਿੰਗ ਦੌਰਾਨ ਫੇਰ-ਬਦਲ ਕਰਨਗੇ।

ਵਿਦੇਸ਼ ਮੰਤਰੀ ਫਿਲੀਪ ਬੈਂਸ ਨੂੰ ਰਿਪਲੇਸ ਕਰਨਗੇ ਤੇ ਟਰਾਂਸਪੋਰਟ ਮੰਤਰੀ ਮਾਰਕ ਗ੍ਰੈਨਿਊ (Marc Granio) ਨੂੰ ਵਿਦੇਸ਼ ਮੰਤਰੀ ਬਣਾਇਆ ਜਾਵੇਗਾ,ਓਮਰ ਅਲਗਾਬਰਾ ਨੂੰ ਤਰੱਕੀ ਦੇ ਕੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਨਵਾਜਿਆ ਜਾਵੇਗਾ, ਕੈਬਨਿਟ ਵਿਚ ਹੋਏ ਬਦਲਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਟਰੂਡੋ ਨੇ ਟਵਿੱਟਰ ‘ਤੇ ਕਿਹਾ, “ਨਵਦੀਪ ਬੈਂਸ (Navdeep Singh Bains) ਨੇ ਘੋਸ਼ਣਾ ਕੀਤੀ ਹੈ।
ਇਹ ਵੀ ਪੜ੍ਹੋ:- 100 ਦੇ ਕਰੀਬ ਬ੍ਰਿਟਿਸ਼ MPs ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੀ ਹਿਮਾਇਤ ‘ਚ ਬੌਰਿਸ ਜੌਨਸਨ ਨੂੰ ਲਿਖੀ ਚਿੱਠੀ

ਕਿ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ,ਉਨ੍ਹਾਂ ਦੇ ਅਗਲੀਆਂ ਚੋਣਾਂ ਲੜਨ ਦੀ ਸੰਭਾਵਨਾ ਨਹੀਂ ਹੈ,ਹਾਲਾਂਕਿ Navdeep Singh Bains ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਦੌਰਾਨ ਪ੍ਰਚਾਰ ਮੁਹਿੰਮ ਵਿੱਚ ਭੂਮਿਕਾ ਨਿਭਾਉਣਗੇ,ਟਰੂਡੋ ਨੇ 2015 ਵਿਚ ਕੈਬਨਿਟ ਮੰਤਰੀ ਨਿਯੁਕਤ ਕੀਤਾ ਸੀ, ਟਰੂਡੋ ਦੇ ਮੰਤਰੀ ਮੰਡਲ ਵਿੱਚ ਹੁਣ ਸਿਰਫ ਦੋ ਸਿੱਖ ਮੰਤਰੀ ਹਨ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow