Punjab School Education Board ਨੇ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਕੀਤੀ ਜਾਰੀ Punjab School Education Board ਨੇ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਕੀਤੀ ਜਾਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab School Education Board ਨੇ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਕੀਤੀ ਜਾਰੀ

Punjab School Education Board ਨੇ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਕੀਤੀ ਜਾਰੀ

8

AZAD SOCH:-

MOHALI,(AZAD SOCH NEWS):- ਪੰਜਾਬ ‘ਚ ਸਕੂਲ ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਮੰਗਲਵਾਰ ਨੂੰ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਲਈ ਡੇਟ ਸ਼ੀਟ (Date Sheet) ਜਾਰੀ ਕੀਤੀ ਹੈ,10ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 1 ਮਈ ਤੱਕ ਚੱਲਣਗੀਆਂ,ਜਦਕਿ 12ਵੀਂ ਦੀ ਪ੍ਰੀਖਿਆ 23 ਮਾਰਚ ਤੋਂ 27 ਅਪ੍ਰੈਲ ਤੱਕ ਚੱਲੇਗੀ,10ਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ ‘ਚ ਲਈਆਂ ਜਾਣਗੀਆਂ,ਇਸ ਦੇ ਨਾਲ ਹੀ 12 ਵੀਂ ਦੀ ਪ੍ਰੀਖਿਆ ਦੁਪਹਿਰ ਦੀ ਸ਼ਿਫਟ ਵਿੱਚ ਪੂਰੀ ਕੀਤੀ ਜਾਏਗੀ।

ਇਕ ਪੇਪਰ ਲਈ ਤਿੰਨ ਘੰਟੇ ਦਿੱਤੇ ਹੋਣਗੇ,ਵਿਦਿਆਰਥੀਆਂ ਨੂੰ ਓਐਮਆਰ ਸ਼ੀਟ ਭਰਨ ਅਤੇ ਪੇਪਰ ਪੜ੍ਹਨ ਲਈ 15 ਮਿੰਟ ਮਿਲਣਗੇ,ਇਸ ਦੇ ਨਾਲ ਹੀ, ਅਪੰਗ ਵਿਦਿਆਰਥੀਆਂ ਨੂੰ ਹਰ ਘੰਟੇ ਤੋਂ ਬਾਅਦ ਵੀਹ ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ,ਬੋਰਡ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਵਿਡ ਦਿਸ਼ਾ-ਨਿਰਦੇਸ਼ ਦੀ ਗਾਈਡਲਾਈਨ ਦੀ ਪਾਲਣਾ ਕੀਤੀ ਜਾਏਗੀ,ਪ੍ਰੀਖਿਆ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:-ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ ਪੰਜਾਬ ਦੀ ਉਦਯੋਗਿਕ ਤਰੱਕੀ ਦੇ ਖ਼ਾਲੀ ਪੰਨੇ ਜਲਦ ਜਾਣਗੇ ਭਰੇ-ਮਨਪ੍ਰੀਤ ਬਾਦਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ,ਉਥੇ ਸਿਲਾਈ-ਕਢਾਈ, (Sewing-Embroidery) ਪ੍ਰੀ-ਵੋਕੇਸ਼ਨਲ ਵਿਸ਼ੇ, (Pre-Vocational Topics) ਐਨਐਸਕਿਊਐਫ (NSQF) ਵਿਸ਼ੇ ਲਈ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੋਵੇਗਾ,ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਆਪਣੀ ਵੈੱਬਸਾਈਟ ‘ਤੇ ਵੀ ਡੇਟਸ਼ੀਟ ਅਪਲੋਡ ਕਰ ਦਿੱਤੀਆਂ ਹਨ,ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।

ਉਥੇ ਹੀ ਸਿਲਾਈ-ਕਢਾਈ, ਪ੍ਰੀ-ਵੋਕੇਸ਼ਨਲ ਵਿਸ਼ੇ, ਐਨਐਸਕਿਊਐਫ ਵਿਸ਼ੇ ਲਈ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੋਵੇਗਾ,ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਆਪਣੀ ਵੈੱਬਸਾਈਟ ‘ਤੇ ਤਰੀਕਾਂ ਵੀ ਅਪਲੋਡ ਕਰ ਦਿੱਤੀਆਂ ਹਨ,ਵਿਦਿਆਰਥੀਆਂ ਨੂੰ ਓ ਐਮ ਆਰ ਸ਼ੀਟ ਭਰਨ ਅਤੇ ਪੇਪਰ ਪੜ੍ਹਨ ਲਈ 15 ਮਿੰਟ ਮਿਲਣਗੇ,ਇਸ ਦੇ ਨਾਲ ਹੀ ਅਪੰਗ ਵਿਦਿਆਰਥੀਆਂ ਨੂੰ ਹਰ ਘੰਟੇ ਦੇ ਬਾਅਦ ਵੀਹ ਮਿੰਟ ਵਾਧੂ ਦਿੱਤੇ ਜਾਣਗੇ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *