ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਖਰੜ ਵਿਖੇ ਧੀਆਂ ਦੀ ਮਨਾਈ ਗਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਖਰੜ ਵਿਖੇ ਧੀਆਂ ਦੀ ਮਨਾਈ ਗਈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਖਰੜ ਵਿਖੇ ਧੀਆਂ ਦੀ ਮਨਾਈ ਗਈ ਲੋਹੜੀ

ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਖਰੜ ਵਿਖੇ ਧੀਆਂ ਦੀ ਮਨਾਈ ਗਈ ਲੋਹੜੀ

20

AZAD SOCH :-

*ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸੰਸਥਾ ਦੀਆਂ 135 ਲੜਕੀਆਂ ਨੂੰ ਤੋਹਫੇ ਦਿੱਤੇ ਗਏ

*“ਧੀਆਂ ਦੀ ਲੋਹੜੀ” ਮਨਾਉਣ ਦੀ ਸ਼ੁਰੂਆਤ ਨਾਲ ਮੁੰਡੇ ਕੁੜੀ ਬਾਰੇ ਪੈਦਾ ਹੋਏ ਮਾਨਸਿਕ ਵਖਰੇਵਿਆਂ ਨੂੰ ਤੋੜਨ ਵਿੱਚ ਮਿਲੇਗੀ ਮਦਦ : ਡਿਪਟੀ ਕਮਿਸ਼ਨਰ*

ਐਸ.ਏ.ਐਸ ਨਗਰ, (AZAD SOCH NEWS):- ਪੰਜਾਬ ਵਿੱਚ ਆਮ ਤੌਰ `ਤੇ ਲੜਕਿਆਂ ਦੀ ਲੋਹੜੀ ਮਨਾਉਣ ਦਾ ਹੀ ਰਿਵਾਜ਼ ਸੀ ਪਰ ਇਸ ਰੂੜ੍ਹੀਵਾਦੀ ਵਿਚਾਰਧਾਰਾ ਨੂੰ ਤੋੜਨ ਵਾਸਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ “ਧੀਆਂ ਦੀ ਲੋਹੜੀ” ਸਬੰਧੀ ਪੰਜਾਬ ਭਰ ਵਿੱਚ ਮਹੀਨਾ ਭਰ ਹੋਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਮੁੰਡੇ ਕੁੜੀ ਬਾਰੇ ਪੈਦਾ ਹੋਏ ਮਾਨਸਿਕ ਵਖਰੇਵਿਆਂ ਨੂੰ ਤੋੜਨ ਵਿੱਚ ਮਦਦ ਮਿਲੇਗੀ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜੁਵੇਨਾਇਲ ਜ਼ਸਟਿਸ ਐਕਟ ਤਹਿਤ ਰਜਿਸਟਰਡ ਸੰਸਥਾ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਰੰਧਾਵਾਂ ਰੋਡ ਖਰੜ ਵਿਖੇ ਧੀਆਂ ਦੀ ਲੋਹੜੀ ਮਨਾਉਣ ਲਈ ਕੀਤੇ।

ਇਹ ਵੀ ਪੜ੍ਹੋ:-   100 ਦੇ ਕਰੀਬ ਬ੍ਰਿਟਿਸ਼ MPs ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੀ ਹਿਮਾਇਤ ‘ਚ ਬੌਰਿਸ ਜੌਨਸਨ ਨੂੰ ਲਿਖੀ ਚਿੱਠੀ

ਸਮਾਗਮ ਚ ਸ਼ਿਰਕਤ ਕਰਨ ਮੌਕੇ ਲੜਕੀਆਂ ਨੂੰ ਤੋਹਫੇ ਵੰਡਣ ਉਪਰੰਤ ਗੱਲਬਾਤ ਕਰਦਿਆਂ ਕੀਤਾ,ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਐਸ.ਡੀ.ਐਮ ਖਰੜ ਸ੍ਰੀ ਹਿਮਾਂਸ਼ੂ ਜੈਨ ਵੀ ਮੌਜ਼ੂਦ ਸਨ, ਡਿਪਟੀ ਕਮਿਸ਼ਨਰ ਨੇ “ਧੀਆਂ ਦੀ ਲੋਹੜੀ” ਸਬੰਧੀ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰਾ ਮਹੀਨਾ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਵੱਖ ਵੱਖ ਸਥਾਨਾਂ `ਤੇ ਸਮਾਗਮ ਕਰਵਾਏ ਜਾਣਗੇ, ਜਿਸ ਦੌਰਾਨ ਰਾਜ ਦੀਆਂ 1.5 ਲੱਖ ਦੇ ਕਰੀਬ ਨਵ-ਜਨਮੀਆਂ ਲੜਕੀਆਂ ਦੀ ਪਹਿਲੀ ਲੋਹੜੀ ਮਨਾਈ ਜਾਵੇਗੀ।

ਅਤੇ ਇਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਲਿਖਿਆ ਅਤੇ ਉਨ੍ਹਾਂ ਦੇ ਹਸਤਾਖਰ ਵਾਲਾ ਪ੍ਰਮਾਣ ਪੱਤਰ ਸੌਂਪਿਆ ਜਾਵੇਗਾ,ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁੱਖ ਵੱਲੋਂ ਸੰਸਥਾ ਦੀਆ 135 ਲੜਕੀਆਂ ਨੂੰ ਤੋਹਫੇ ਦਿੱਤੇ ਗਏ,ਇਸ ਮੌਕੇ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਦੇ ਪ੍ਰਧਾਨ ਡਾ. ਹਰਮਿੰਦਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਹਰਭਜਨ ਕੌਰ ਅਤੇ ਸਪੁੱਤਰ ਅਮਨਦੀਪ ਸਿੰਘ,ਜਿਲ੍ਹਾ ਬਾਲ ਸੁੱਰਖਿਆ ਅਫਸਰ ਨਵਪ੍ਰੀਤ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫਸਰ ਅਰਵਿੰਦਰ ਕੌਰ ਅਤੇ ਗੁਰਵਿੰਦਰ ਕੌਰ, ਮਨਿੰਦਰ ਸਿੰਘ ਅਤੇ ਕਿਰਨਪਾਲ ਕੌਰ ਅਤੇ ਹੋਰ ਪੱਤਵੰਤੇ ਮੌਜੂਦ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *