ਜਿਲ੍ਹਾ ਰੈੱਡ ਕਰਾਸ ਵੱਲੋਂ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਿਖੇ ਜਿਲ੍ਹਾ ਰੈੱਡ ਕਰਾਸ ਵੱਲੋਂ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਿਖੇ

Live Clock Date

Your browser is not supported for the Live Clock Timer, please visit the Support Center for support.
ਜਿਲ੍ਹਾ ਰੈੱਡ ਕਰਾਸ ਵੱਲੋਂ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਿਖੇ ਬੱਚਿਆ ਨੂੰ

ਜਿਲ੍ਹਾ ਰੈੱਡ ਕਰਾਸ ਵੱਲੋਂ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਿਖੇ ਬੱਚਿਆ ਨੂੰ ਦੁੱਧ,ਜੂਸ ਦੀਆਂ ਬੋਤਲਾ, ਹੱਥ ਧੋਣ ਵਾਸਤੇ ਸਾਬੁਣ ਦੀਆਂ ਟਿੱਕੀਆ, ਮਾਸਕ,ਸੈਨੀਟਾਇਜਰ ਦੀ ਵੰਡ

31

AZAD SOCH :-

• ਰੈਡ ਕਰਾਸ ਵਲੋਂ ਹਮੇਸ਼ਾ ਹੀ ਜਿਲੇ ਵਿੱਚ ਕੰਮ ਕਰਦੀਆਂ ਐਨ.ਜੀ.ਓਜ ਨੂੰ ਸਹਿਯੋਗ ਦਿੱਤਾ ਜਾਂਦਾ ਹੈ- ਕਮਲੇਸ਼ ਕੋਸ਼ਲ, ਸਕੱਤਰ ਜਿਲ੍ਹਾ ਰੈਡ ਕਰਾਸ

ਐਸ.ਏ.ਐਸ ਨਗਰ,(AZAD SOCH NEWS):- ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ ਕੋਵਿਡ-19 ਤੋਂ ਬਚਣ ਲਈ ਵੱਖ ਵੱਖ ਤਰ੍ਹਾਂ ਦੀ ਗਤੀਵਿਧੀਆਂ ਕੀਤੀਆ ਜਾ ਰਹੀਂਆਂ ਹਨ,ਇਸੇ ਸਬੰਧੀ ਵਿੱਚ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਮਿਸ਼ਨ ਫਤਿਹ ਦੇ ਤਹਿਤ ਫੇਜ-5, ਮੋਹਾਲੀ ਵਿੱਚ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਿਖੇ ਮਕਰਸ਼ਕਰਾਨਤੀ ਤੇ ਬੱਚਿਆ ਨੂੰ ਦੁੱਧ ਦੀਆਂ ਬੋਤਲਾ, ਜੂਸ ਦੀਆਂ ਬੋਤਲਾ, ਹੱਥ ਧੋਣ ਵਾਸਤੇ ਸਾਬੁਣ ਦੀਆਂ ਟਿੱਕੀਆ, ਮਾਸਕ, ਛੋਟੇ ਸੈਨੀਟਾਇਜਰ ਆਦਿ ਵੰਡੇ ਗਏ।

ਜਿਲਾ ਐਸ.ਏ.ਐਸ.ਨਗਰ ਵਿਖੇ ਸਲੱਮ ਏਰੀਆ ਵਿੱਚ ਜਾ ਝੂਗੀ ਝੋਪੜੀਆ ਵਿੱਚ ਰਹਿਣ ਵਾਲੇ ਬੁੱਚਿਆ/ਬਜੁਰਗਾ ਨੂੰ ਪੀਣ ਵਾਸਤੇ ਲਗਭਗ 300 ਜੂਸ ਦੀਆਂ ਬੋਤਲਾ ਕਰੋਨਾ ਦੇ ਬਚਾਉ ਤੋ ਬਚਣ ਲਈ 100 ਛੋਟੇ ਸੈਨੀਟਾਇਜਰ, 200 ਮਾਸਕ ਅਤੇ 200 ਸਾਬੁਣ ਦੀਆ ਟਿਕੀਆ ਵੀ ਵੰਡੀਆ ਗਈਆ। ਇਸ ਦੇ ਨਾਲ ਹੀ ਸਕੱਤਰ ਜੀ ਵਲੋਂ ਬੱਚਿਆ ਨੂੰ ਪਾਣੀ ਬਚਾਉਣ, ਰੁੱਖ ਲਗਾਉਣ ਮਾਪਿਆਂ ਦਾ ਸਤਕਾਰ ਕਰਨ ਸਬੰਧੀ ਅਤੇ ਕੋਵਿਡ-19 ਤੋਂ ਬਚਣ ਸਬੰਧੀ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ:-  40 ਮੁਕਤਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵੱਡੀ ਗਿਣਤੀ ‘ਚ ਸੰਗਤ ਹੋਈ ਨਤਮਸਤਕ

ਜ਼ਿਕਰਯੋਗ ਹੈ ਕਿ ਭਾਈ ਘਨੀਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਲੱਮ ਏਰੀਆਂ/ਝੂਗੀ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਫ੍ਰੀ ਵਿੱਚ ਕੰਪਿਊਟਰ ਅਤੇ ਸਲਾਈ ਮਸ਼ੀਨਾਂ ਦੀ ਸਖਲਾਈ ਸਖਾਈ ਜਾਦੀ ਹੈ,ਇਸ ਸਮੇਂ ਇਸ ਸੈਂਟਰ ਵਿਖੇ ਲਗਭਗ 50 ਬੱਚੇ ਇਹ ਸੁਵੀਧਾ ਸਿੱਖ ਰਹੇ ਹਨ ਜਿੰਨਾ ਵਿੱਚ ਕੁਝ ਬੱਚੇ ਕੰਪਿਊਟਰ ਸਿੱਖ ਰਹੇ ਅਤੇ ਸਲਾਈ ਸਿੱਖ ਰਹੇ ਹਨ,ਦਸੰਬਰ ਮਹੀਨੇ ਵਿੱਚ ਮਿਤੀ 04 ਦਸੰਬਰ ਨੂੰ ਸ੍ਰੀ ਤਰਸੇਮ ਚੰਦ, ਪੀ.ਸੀ.ਐਸ ਵੱਲੋਂ ਇਸ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ ਸੀ ਅਤੇ ਬੱਚਿਆਂ ਨੂੰ ਰੈਡ ਕਰਾਸ ਦੀਆ ਗਤੀਵਿਧੀਆਂ ਬਾਰੇ ਜਾਣੂ ਕਰਵਾ ਕੇ ਉਤਸਾਹਿਤ ਵੀ ਕੀਤਾ ਗਿਆ ਸੀ।

ਸਕੱਤਰ ਕਮਲੇਸ਼ ਕੋਸ਼ਲ, ਰੈਡ ਕਰਾਸ ਵਲੋਂ ਬੱਚਿਆ ਨਾਲ ਗਲਬਾਤ ਕਰਦੇ ਹੋਏ, ਬੱਚਿਆ ਨੂੰ ਇਹ ਦੱਸਿਆ ਕਿ ਤੁਸੀ ਇਹ ਗੱਲ ਆਪਣੇ ਮਨ ਵਿੱਚ ਨਹੀਂ ਲੈਕੇ ਆਉਣੀ ਕੀ ਤੁਸੀ ਗਰੀਬ ਪਰਿਵਾਰ ਨਾਲ ਸਬੰਧਤ ਹੋ ਅਤੇ ਤੁਸੀ ਪੜ ਕੇ ਵੱਡੇ ਅਫਸਰ ਨਹੀਂ ਬਣ ਸਕਦੇ,ਬਲ ਕਿ ਗਰੀਬ ਪਰਿਵਾਰ ਦੇ ਬੱਚੇ ਵੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਂਆਂ ਸਕੀਮਾਂ/ਸਹੂਲਤਾਂ ਦਾ ਲਾਭ ਲੈ ਕੇ ਉੱਚ ਪੱਧਰੀ ਪੜਾਈ ਕਰਕੇ ਵੱਡੇ ਅਫਸਰ ਬਣ ਸਕਦੇ ਹਨ,ਉਨ੍ਹਾਂ ਸਲਾਈ ਸੈਂਟਰ ਵਿੱਚ ਸਿੱਖ ਰਹੀਆਂ ਬੱਚਿਆ ਨੂੰ ਸਮਝਾਇਆ ਗਿਆ।

ਕਿ ਤੁਸੀ ਆਉਣ ਵਾਲੇ ਸਮੇ ਵਿੱਚ ਬਹੁਤ ਵੱਧਿਆਂ ਫੈਸ਼ਨ ਡੀਜਾਇਨਰ ਬਣ ਸਕਦੇ ਹੋ, ਪਰ ਸਾਨੂੰ ਇਸ ਲਈ ਸਖਤ ਮਿਹਨਤ ਦੀ ਜਰੂਰਤ ਹੈ,ਜੋ ਮਿਹਨਤ ਕਰਦਾ ਹੈ, ਉਸਨੂੰ ਉਸਦਾ ਫਲ ਜਰੂਰ ਮਿਲਦਾ ਹੈ,ਅਜਿਹੇ ਕਈ ਉਦਾਹਰਣ ਵੀ ਹਨ,ਯਾਦ ਰਹੇ ਰੈਡ ਕਰਾਸ ਵਲੋਂ ਹਮੇਸ਼ਾ ਹੀ ਜਿਲੇ ਵਿੱਚ ਕੰਮ ਕਰਦੀਆਂ ਐਨ.ਜੀ.ਓਜ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਜਿੰਨੀ ਹੋ ਸਕੇ ਉਨ੍ਹਾਂ ਦੀ ਮਦਦ ਵੀ ਕੀਤੀ ਜਾਂਦੀ ਹੈ,ਸਲਾਈ ਦਾ ਕੋਰਸ ਪੂਰਾ ਹੋਣ ਤੇ ਬੱਚਿਆ ਨੂੰ ਫ੍ਰੀ ਸਲਾਈ ਮਸ਼ੀਨਾਂ ਵੀ ਦਿੱਤੀਆਂ ਜਾਦੀਆਂ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *