ਬਲਦੇਵ ਸਿੰਘ ਸਿਰਸਾ,ਜਸਬੀਰ ਸਿੰਘ ਰੋਡੇ ਸਣੇ 13 ਲੋਕਾਂ ਨੂੰ NIA ਵਲੋਂ ਕਿਸਾਨ ਲੀਡਰਾਂ ਸੰਮਨ ਬਲਦੇਵ ਸਿੰਘ ਸਿਰਸਾ,ਜਸਬੀਰ ਸਿੰਘ ਰੋਡੇ ਸਣੇ 13 ਲੋਕਾਂ ਨੂੰ NIA ਵਲੋਂ ਕਿਸਾਨ ਲੀਡਰਾਂ ਸੰਮਨ

Live Clock Date

Your browser is not supported for the Live Clock Timer, please visit the Support Center for support.
ਬਲਦੇਵ ਸਿੰਘ ਸਿਰਸਾ,ਜਸਬੀਰ ਸਿੰਘ ਰੋਡੇ ਸਣੇ 13 ਲੋਕਾਂ ਨੂੰ NIA ਵਲੋਂ ਕਿਸਾਨ ਲੀਡਰਾਂ ਸੰਮਨ ਜਾਰੀ ਕੀਤੇ

ਬਲਦੇਵ ਸਿੰਘ ਸਿਰਸਾ,ਜਸਬੀਰ ਸਿੰਘ ਰੋਡੇ ਸਣੇ 13 ਲੋਕਾਂ ਨੂੰ NIA ਵਲੋਂ ਕਿਸਾਨ ਲੀਡਰਾਂ ਸੰਮਨ ਜਾਰੀ ਕੀਤੇ

53

AZAD SOCH :-

NEW DELHI,(AZAD SOCH NEWS):- ਕੌਮੀ ਜਾਂਚ ਏਜੰਸੀ NIA ਨੇ 13 ਲੋਕਾਂ ਉੱਪਰ ਗੰਭੀਰ ਧਾਰਾਵਾਂ ਲਾ ਕੇ ਨੋਟਿਸ ਕੱਢਿਆ ਤੇ ਕੇਸ ਦਰਜ ਕੀਤੇ,ਇਨ੍ਹਾਂ ਸਾਰਿਆਂ ਖਿਲਾਫ਼ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸਰਕਾਰ ਖਿਲਾਫ਼ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸਮਾਜ ਵਿਚ ਬੇਚੈਨੀ ਫੈਲਾਉਣ ਦਾ ਦੋਸ਼ ਹੈ,ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ (Public Welfare Justice Welfare Society) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ (Baldev Singh Sirsa),ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ  ਤੇ ਕੇਸ ਦਰਜ ਕੀਤੇ,NIA ਨੇ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ:-  ਮੁੱਖ ਮੰਤਰੀ ਵੱਲੋਂ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ 7219 ਵਾਜਬ ਦਰਾਂ ਦੀਆਂ ਦੁਕਾਨਾਂ ਦੀ ਅਲਾਟਮੈਂਟ ਦੀ ਸ਼ੁਰੂਆਤ

NIA ਦਾ ਮੰਨਣਾ ਹੈ ਕਿ ਗੈਰਕਾਨੂੰਨੀ ਜਥੇਬੰਦੀ ਸਿੱਖਸ ਫਾਰ ਜਸਟਿਸ (Sikhs For Justice) (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇਸ਼ ਵਿਚ ਡਰ ਅਤੇ ਗੈਰਧਾਰਮਕ ਮਾਹੌਲ ਪੈਦਾ ਕਰਨ ਅਤੇ ਲੋਕਾਂ ਵਿਚ ਬੇਚੈਨੀ ਪੈਦਾ ਕਰਨ ਦੀ ਕਥਿਤ ਸਾਜਿਸ਼ ਕਰ ਰਿਹਾ ਹੈ,ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਿੱਖ ਫਾਰ ਜਸਟਿਸ (Sikhs For Justice) (SFJ) ਕੇਸ ਵਿੱਚ ਦਰਜਨਾਂ ਤੋਂ ਵੱਧ ਲੋਕਾਂ ਨੂੰ ਨੋਟਿਸ ਭੇਜੇ ਹਨ, ਜਿਨ੍ਹਾਂ ਵਿੱਚ ਤਿੰਨ ਕਿਸਾਨ ਨੇਤਾ ਅਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨਾਲ ਜੁੜੇ ਹੋਰ ਲੋਕ ਸ਼ਾਮਲ ਹਨ। 

ਐਨਆਈਏ (NIA) ਵੱਲੋਂ ਪੰਜਾਬ ਦੇ ਕਿਸਾਨ ਅੰਦੋਲਨ ਨਾਲ ਜੁੜੇ ਬਲਦੇਵ ਸਿੰਘ ਸਿਰਸਾ (Baldev Singh Sirsa) ਅਤੇ ਹੋਰ ਨੌਜਵਾਨ ਆਗੂਆਂ ਨੂੰ ਨੋਟਿਸ ਭੇਜ ਕੇ ਦਰਜ ਕੀਤੇ ਇੱਕ ਕੇਸ ਵਿੱਚ ਐਨਆਈਏ (NIA) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਿੱਲੀ ਐਨਆਈਏ (NIA) ਦੇ ਹੈੱਡ ਕੁਆਰਟਰਾਂ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜੇ ਗਏ ਹਨ,ਬਲਦੇਵ ਸਿੰਘ ਸਿਰਸਾ (Baldev Singh Sirsa) ਨੇ ਕਿਹਾ ਕਿ ਅੰਦੋਲਨ ਨੂੰ ਦਬਾਉਣ ਦੀ ਇਹ ਪੂਰੀ ਕੋਸ਼ਿਸ਼ ਹੈ, ਕਿਉਂਕਿ ਇਸ ਤਰੀਕੇ ਨਾਲ ਨੋਟਿਸ ਭੇਜ ਕੇ ਸਰਕਾਰ ਨੇ ਆਪਣਾ ਰੋਹ ਜ਼ਾਹਰ ਕੀਤਾ ਹੈ।

ਬਲਦੇਵ ਸਿੰਘ ਸਿਰਸਾ (Baldev Singh Sirsa)

ਪਰ ਕਿਸਾਨ ਅੰਦੋਲਨ ਤੇਜ਼ ਹੋਵੇਗਾ ਅਤੇ ਇਸ ਨਾਲ ਕੋਈ ਫਰਕ ਨਹੀਂ ਪਵੇਗਾ,ਕਿਸਾਨ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ,ਨੋਬਲਜੀਤ ਸਿੰਘ, ਪਲਵਿੰਦਰ ਸਿੰਘ ਪਰਮਜੀਤ ਸਿੰਘ, ਰਣਜੀਤ ਸਿੰਘ ਨੂੰ ਵੀ ਨੋਟਿਸ ਦਿੱਤੇ ਗਏ,ਉਨ੍ਹਾਂ ਦਾ ਕਹਿਣਾ ਹੈ ਕਿ ਐਨਆਈਏ ਵੱਲੋਂ ਉਨ੍ਹਾਂ ’ਤੇ ਲਗਾਏ ਦੋਸ਼ ਗਲਤ ਅਤੇ ਬੇਬੁਨਿਆਦ ਹਨ,ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਗੁਰਪਤਵੰਤ ਸਿੰਘ ਪੰਨੂੰ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਸਿੱਖਸ ਫਾਰ ਜਸਟਿਸ ਨਾਲ ਉਨ੍ਹਾਂ ਦਾ ਕੋਈ ਸੰਪਰਕ ਹੈ। 

ਐਨਆਈਏ (NIA) ਨੇ ਨੋਟਿਸ ਭੇਜਿਆ ਹੈ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ : ਅੰਮ੍ਰਿਤਸਰ ਤੋਂ ਬਲਦੇਵ ਸਿੰਘ ਸਿਰਸਾ,ਪ੍ਰਧਾਨ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ, ਪਟਿਆਲਾ ਤੋਂ ਪੱਤਰਕਾਰ ਬਲਤੇਜ ਪੰਨੂੰ,ਦੀਪ ਸਿੱਧੂ ਤੇ ਉਸਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਅਕਾਲੀ, ਹੁਸ਼ਿਆਰਪੁਰ ਤੋਂ ਨੋਬਲਜੀਤ ਸਿੰਘ, ਲੁਧਿਆਣਾ ਤੋਂ ਜੰਗ ਸਿੰਘ, ਲੁਧਿਆਣਾ ਤੋਂ ਪਰਦੀਪ ਸਿੰਘ, ਬਰਨਾਲਾ ਤੋਂ ਸੁਰਿੰਦਰ ਸਿੰਘ ਠੀਕਰੀਵਾਲਾ, ਜਲੰਧਰ ਤੋਂ ਜਸਬੀਰ ਸਿੰਘ ਰੋਡੇ,ਅਮਰਕੋਟ ਤੋਂ ਪਲਵਿੰਦਰ ਸਿੰਘ, ਲੁਧਿਆਣਾ ਤੋਂ ਇੰਦਰਪਾਲ ਸਿੰਘ ਜੱਜ, ਅੰਮ੍ਰਿਤਸਰ ਤੋਂ ਰਣਜੀਤ ਸਿੰਘ ਦਮਦਮੀ ਟਕਸਾਲ, ਹੁਸ਼ਿਆਰਪੁਰ ਤੋਂ ਕਰਨੈਲ ਸਿੰਘ ਦਸੂਹਾ, ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਜਸਵੀਰ ਸਿੰਘ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *