ਤਿੰਨ ਅਲੱਗ-ਅਲੱਗ ਗਿਰੋਹਾਂ ਦੇ ਪੰਜ (05) ਮੈਬਰਾਂ ਨੂੰ ਵੱਡੀ ਮਾਤਰਾ ਵਿੱਚ ਅਸਲਾ,ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਕੀਤਾ ਗ੍ਰਿਫਤਾਰ - AZAD SOCH ਤਿੰਨ ਅਲੱਗ-ਅਲੱਗ ਗਿਰੋਹਾਂ ਦੇ ਪੰਜ (05) ਮੈਬਰਾਂ ਨੂੰ ਵੱਡੀ ਮਾਤਰਾ ਵਿੱਚ ਅਸਲਾ,ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਕੀਤਾ ਗ੍ਰਿਫਤਾਰ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਤਿੰਨ ਅਲੱਗ-ਅਲੱਗ ਗਿਰੋਹਾਂ ਦੇ ਪੰਜ (05) ਮੈਬਰਾਂ ਨੂੰ ਵੱਡੀ ਮਾਤਰਾ ਵਿੱਚ ਅਸਲਾ,ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਕੀਤਾ ਗ੍ਰਿਫਤਾਰ

ਤਿੰਨ ਅਲੱਗ-ਅਲੱਗ ਗਿਰੋਹਾਂ ਦੇ ਪੰਜ (05) ਮੈਬਰਾਂ ਨੂੰ ਵੱਡੀ ਮਾਤਰਾ ਵਿੱਚ ਅਸਲਾ,ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਕੀਤਾ ਗ੍ਰਿਫਤਾਰ

27

AZAD SOCH:-

ਪੰਜਾਬ ਅਤੇ ਹਿਮਾਂਚਲ ਪ੍ਰਦੇਸ਼ ਦੇ ਵੱਖ ਵੱਖ ਥਾਣਿਆ ਪਹਿਲਾਂ ਤੋਂ ਹੀ ਦੋਸ਼ੀਆਂ ਖਿਲਾਫ ਕਈ ਮੁਕੱਦਮੇ ਦਰਜ

ਐਸ.ਏ.ਐਸ ਨਗਰ, (AZAD SOCH NEWS):– ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ. ਨਗਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਵੱਲੋਂ ਸ੍ਰੀ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ (ਜਾਂਚ), ਸ੍ਰੀ ਗੁਰਚਰਨ ਸਿੰਘ, ਉਪ ਕਪਤਾਨ ਪੁਲਿਸ (ਡਿਟੈਕਟਿਵ) ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਹੇਠ ਤਿੰਨ ਅਲੱਗ-ਅਲੱਗ ਗਿਰੋਹਾਂ ਦੇ ਪੰਜ (05) ਮੈਬਰਾਂ ਨੂੰ ਵੱਖ ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਅਸਲਾ ਐਮੋਨੀਸ਼ਨ।

ਜਿਹਨਾਂ ਵਿੱਚ 05 ਪਿਸਟਲ ਸਮੇਤ 23 ਰੋਂਦ ਜਿੰਦਾ, 60 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਹੀਕਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਐਸ.ਐਸ.ਪੀ. ਮੋਹਾਲੀ ਵੱਲੋਂ ਅੱਗੇ ਦੱਸਿਆ ਗਿਆ ਕਿ ਮਿਤੀ 17.01.2021 ਨੂੰ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ।

ਇਹ ਵੀ ਪੜ੍ਹੋ:- ਐਸ.ਐਸ.ਪੀ. ਨੇ ਕਰਵਾਈ 32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ

ਕਿ ਇੰਦਰਜੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਖਿਆਲੀ ਚਹਿਲਾਂ ਜਿਲ੍ਹਾ ਮਾਨਸਾ ਅਤੇ ਕਰਮਜੀਤ ਸਿੰਘ ਉਰਫ ਕਾਲਾ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਮਾਣੂੰਕੇ ਜਿਲ੍ਹਾ ਲੁਧਿਆਣਾ ਜੋ ਆਪਣੇ ਪਾਸ ਨਜਾਇਜ ਅਸਲਾ ਰੱਖ ਕੇ ਇੱਕ ਚੋਰੀ ਸੁਦਾ ਸਕੂਟਰੀ ਮਾਰਕਾ ਟੀ.ਵੀ.ਐਸ ਜੁਪੀਟਰ ਪਰ ਸਵਾਰ ਹੋ ਕੇ ਵਹੀਕਲ ਚੋਰੀ ਕਰਨ ਦੀ ਨੀਯਤ ਨਾਲ ਖਰੜ ਏਰੀਏ ਵਿੱਚ ਘੁੰਮ ਰਹੇ ਹਨ।

ਖੁਫੀਆ ਇਤਲਾਹ ਦੇ ਆਧਾਰ ਪਰ ਉੱਕਤ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 17 ਮਿਤੀ 17.01.2021 ਅ/ਧ 379,411 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕਰਕੇ ਲਾਡਰਾਂ ਰੋਡ ਟੀ-ਪੁਆਇੰਟ ਬਡਾਲਾ- ਖਰੜ ਤੋਂ ਇਨ੍ਹਾਂ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਇਨ੍ਹਾਂ ਦੋਸ਼ੀਆਂ ਪਾਸੋ 2 ਪਿਸਟਲ 32 ਬੋਰ ਅਤੇ 10 ਰੋਦ ਜਿੰਦਾ ਅਤੇ ਇੱਕ ਵਹੀਕਲ ਮਾਰਕਾ ਟੀ.ਵੀ.ਐਸ ਜੁਪੀਟਰ ਸਕੂਟਰੀ ਬਰਾਮਦ ਹੋਈ ਸੀ।

ਗਿ੍ਫਤਾਰ ਕੀਤੇ ਗਏ ਉਕੱਤ ਦੋਸ਼ੀਆ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਚਲਿਆ ਕਿ ਇਹਨਾ ਨੇ ਪਿਛਲੇ ਕੁੱਝ ਅਰਸੇ ਦੌਰਾਨ ਜਿਲਾ ਮੁਹਾਲੀ ਦੇ ਅਲੱਗ-ਅਲੱਗ ਸੈਕਟਰਾਂ ਵਿੱਚੋ ਇੱਕ ਆਲਟੋ ਕਾਰ , ਇੱਕ ਮਾਰੂਤੀ ਕਾਰ ਅਤੇ ਇੱਕ ਮਾਰੂਤੀ ਕਾਰ ਜਿਲਾਂ ਫਤਿਹਗੜ ਸਾਹਿਬ ਤੋਂ, ਇੱਕ ਮਹਿੰਦਰਾ ਜੀਪ ਅਤੇ ਇੱਕ ਮਾਰੂਤੀ ਕਾਰ ਹਰਿਆਣਾ ਵਿੱਚੋ ਵੱਖ-ਵੱਖ ਥਾਵਾਂ ਤੋਂ ਆਪਣੇ ਦੋ ਹੋਰ ਸਾਥੀਆ ਨਾਲ ਮਿਲਕੇ ਚੋਰੀ ਕੀਤੀਆਂ ਹਨ ਅਤੇ ਇਹ ਦੋਸ਼ੀ ਵਾਰਦਾਤ ਕਰਨ ਸਮੇਂ ਆਪਣੇ ਨਾਲ ਨਜਾਇਜ ਹਥਿਆਰ ਵੀ ਰੱਖਦੇ ਸਨ।

ਦੋਸ਼ੀ ਕਰਮਜੀਤ ਸਿੰਘ ਉਂਕਤ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਸ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਕਰੀਬ ਡੇਢ ਸਾਲ ਪਹਿਲਾਂ ਆਪਣੇ ਹੀ ਦੋਸਤ ਸੰਦੀਪ ਨਾਮ ਦੇ ਲੜਕੇ ਦਾ ਕਤਲ ਕਰਕੇ ਬੱਦੀ (ਕਾਲਕਾ ਰੋਡ ਹਿਮਾਂਚਲ ਪ੍ਰਦੇਸ਼) ਵਿਖੇ ਰਾਤ ਦੇ ਸਮੇਂ ਪਹਾੜੀ ਦੇ ਖਤਾਨਾ ਵਿੱਚ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸੁੱਟ ਆਏ ਸੀ,ਮਰਨ ਵਾਲੇ ਲੜਕੇ ਸੰਦੀਪ ਦਾ ਵਹੀਕਲ ਮਾਰਕਾ ਟੀ.ਵੀ.ਐਸ ਜੁਪੀਟਰ ਇਹ ਦੋਸ਼ੀ ਖੁਦ ਹੀ ਵਰਤ ਰਹੇ ਸਨ ਜੋ ਇਹਨਾਂ ਪਾਸੋਂ ਬਰਾਮਦ ਹੋ ਚੁੱਕਾ ਹੈ।

ਇਹ ਵੀ ਪੜ੍ਹੋ:- ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ Website ‘ਤੇ ਹੋਈ ਅਪਲੋਡ

ਦੋਸ਼ੀ ਕਰਮਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਕਤਲ ਦੀ ਵਜਾ ਰੰਜਿਸ਼ ਇੱਕ ਲੜਕੀ ਨੂੰ ਲੈ ਕੇ ਆਪਸੀ ਤਕਰਾਰ ਬਾਜੀ ਹੋ ਗਈ ਸੀ,ਦੋਸ਼ੀ ਇੰਦਰਜੀਤ ਸਿੰਘ ਪਾਸੋ ਦੋਰਾਨ ਤਫਤੀਸ਼ 60 ਹਜਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕਰਕੇ ਉਕਤ ਮੁਕੱਦਮਾ ਵਿੱਚ ਜੁਰਮ ਦਾ ਵਾਧਾ ਕੀਤਾ ਗਿਆ,ਦੋਸ਼ੀ ਇੰਦਰਜਜੀਤ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਪਾਇਆ ਗਿਆ ਕਿ ਇਸ ਦੇ ਖਿਲਾਫ ਪਹਿਲਾ ਵੀ ਪੰਜਾਬ ਅਤੇ ਹਿਮਾਂਚਲ ਪ੍ਰਦੇਸ਼ ਦੇ ਵੱਖ ਵੱਖ ਥਾਣਿਆ ਵਿੱਚ ਵੱਖ ਵੱਖ ਜੁਰਮਾ ਦੇ ਕਰੀਬ ਸੱਤ (7) ਮੁਕੱਦਮੇ ਦਰਜ ਹਨ।

ਜਿਹਨਾ ਵਿੱਚ ਗਿ੍ਫਤਾਰ ਹੋ ਕੇ ਇਹ ਜੇਲ੍ਹ ਵਿੱਚ ਜਾ ਚੁੱਕਾ ਹੈ,ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏੇ ਦੱਸਿਆ ਕਿ ਸੀ ਆਈ ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਹੋਰ ਇਤਲਾਹ ਮਿਲੀ ਸੀ ਕਿ ਅਜੈ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਮਕਾਨ ਨੰਬਰ 757 ਗੁਰੂ ਨਾਨਕ ਕਲੋਨੀ ਜਗਤਪੁਰਾ ਜਿਲ੍ਹਾ ਐਸ.ਏ.ਐਸ.ਨਗਰ ਅਤੇ ਰਵੀ ਕੁਮਾਰ ਪੁੱਤਰ ਸੱਜਣ ਵਾਸੀ ਨੇੜੇ ਵਾਲਮੀਕੀ ਮੰਦਰ, ਜਗਤਪੁਰਾ ਜਿਨ੍ਹਾਂ ਪਾਸ ਨਜ਼ਾਇਜ ਅਸਲਾ ਰੱਖਿਆ ਹੋਇਆ ਹੈ।

ਜੋ ਅੱਜ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇਣ ਲਈ ਗੁਰੂਦੁਆਰਾ ਬਾਉਲੀ ਸਾਹਿਬ ਢਕੋਲੀ ਨੇੜੇ ਖੜੇ ਹਨ,ਇਤਲਾਹ ਦੇ ਆਧਾਰ ਪਰ ਇਨ੍ਹਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 05 ਮਿਤੀ 17-01-2021 ਅ/ਧ 25-54-59 ਥਾਣਾ ਢਕੋਲੀ ਦਰਜ ਰਜਿਸਟਰ ਕਰਕੇ ਉਕਤਾਨ ਵਿਅਕਤੀਆ ਵਿੱਚੋ ਅਜੈ ਕੁਮਾਰ ਨੂੰ ਗੁਰੂਦੁਆਰਾ ਬਾਉਲੀ ਸਾਹਿਬ ਨੇੜਿਉ ਗਿ੍ਫਤਾਰ ਕੀਤਾ ਗਿਆ।

ਅਤੇ ਇਸ ਦਾ ਸਾਥੀ ਦੋਸ਼ੀ ਰਵੀ ਹਨੇਰੇ ਦਾ ਫਾਇਦਾ ਉਠਾਕੇ ਭੱਜ ਗਿਆ ਸੀ,ਗਿ੍ਫਤਾਰ ਕੀਤੇ ਗਏ ਦੋਸ਼ੀ ਅਜੈ ਕੁਮਾਰ ਪਾਸੋ ਇੱਕ ਪਿਸਟਲ .32 ਬੋਰ ਅਤੇ 4 ਰੋਦ ਜਿੰਦਾ ਬਰਮਾਦ ਹੋਏ ਹਨ, ਦੋਸ਼ੀ ਅਜੈ ਕੁਮਾਰ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਨਜਾਇਜ ਸ਼ਰਾਬ ਦਾ ਧੰਦਾ ਵੀ ਕਰਦੇ ਹਨ,ਜਿਸ ਕਰਕੇ ਇਹ ਆਪਣੇ ਪਾਸ ਨਜਾਇਜ ਅਸਲਾ ਰੱਖਦੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *