ਐਸਏਐਸ ਨਗਰ, 21 ਜਨਵਰੀ (AZAD SOCH NEWS):- ਮਾਨਯੋਗ ਸੀਨੀਅਰ ਕਪਤਾਨ ਪੁਲਿਸ,ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ.ਜਿਲਾ ਐਸ.ਏ.ਐਸ.ਨਗਰ ਅਤੇ ਉੱਪ ਕਪਤਾਨ ਪੁਲਿਸ ਸ਼ਹਿਰੀ-2,ਸ੍ਰੀ ਦੀਪ ਕਮਲ ਪੀ.ਪੀ.ਐਸ ਜੀ ਦੇ ਆਦੇਸ਼ਾ ਅਨੁਸਾਰ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ,ਜਿਸ ਤੇ ਸ:ਥ: ਰਕੇਸ਼ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੇ ਵਾਈ.ਪੀ.ਐਸ.ਚੌਕ ਦੇ ਬੈਕਸਾਇਡ ਠੇਕਾ ਸ਼ਰਾਬ ਦੇ ਦੜਾ ਸੱਟਾ (ਦੜੇ ਸੱਟੇ) ਲਾਉਂਦੇ ਰਜਿੰਦਰ ਪਾਸਵਾਨ ਵਾਸੀ ਸਮਾਲ ਫਲੈਟ ਮਲੋਆ ਚੰਡੀਗੜ,ਜੈ ਪ੍ਰਕਾਸ਼ ਵਾਸੀ ਗੁਰੂ ਨਾਨਕ ਕਲੋਨੀ ਜਗਤਪੁਰਾ ਅਤੇ ਸੁਰੇਸ਼ ਕੁਮਾਰ ਵਾਸੀ ਪਿੰਡ ਮਟੌਰ ਨੂੰ ਕਾਬੂ ਕਰਕੇ 3610 ਰੁਪਏ ਸਮੇਤ ਦੜੇ ਸੱਟੇ ਦਾ ਸਮਾਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ:- Farmers Protest: ਕਾਨੂੰਨ ਰੱਦ ਕਰਨ ਤੋਂ ਸਰਕਾਰ ਦੀ ਕੋਰੀ ਨਾਂਹ,11ਵੇਂ ਗੇੜ ਦੀ ਮੀਟਿੰਗ ਖਤਮ ਹੋਈ
ਜਿਸ ਸੰਬੰਧੀ ਮੁਕੱਦਮਾ ਨੰਬਰ 08 ਮਿਤੀ 21-01-2021 ਅ/ਧ 13-ਏ/3/67 ਗੈਮਬਲਿੰਗ ਐਕਟ ਥਾਣਾ ਫੇਸ 8 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ,ਇਸੇ ਤਰ੍ਹਾਂ ਹੋਰ ਵੀ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਅਧੀਨ 17-01-2021 ਨੂੰ ਪ੍ਰਾਚੀਨ ਸ਼ਿਵ ਮੰਦਿਰ ਸੈਕਟਰ 69 ਮੋਹਾਲੀ ਵਿੱਚ ਜੋ ਚੋਰੀ ਹੋਈ ਸੀ,ਉਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 06 ਮਿਤੀ 20-01-2021 ਅ/ਧ 380,454 ਆਈ ਥਾਣਾ ਫੇਸ 8 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਹੋਲ:ਗੁਰਵਿੰਦਰ ਸਿੰਘ ਦੁਆਰਾ ਕੀਤੀ ਜਾ ਰਹੀ ਸੀ,ਜਿਸਦੇ ਸੰਬੰਧ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਦੋਸ਼ੀ ਪਾਸੋ ਚੋਰੀ ਦੇ 2965 ਰੁਪਏ ਬਰਾਮਦ ਕੀਤੇ ਗਏ।
ਡਿਪਟੀ ਕਮਿਸ਼ਨਰ ਵੱਲੋਂ ਬਰਡ ਫਲੂ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਗਠਨ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow