11 ਹਸਪਤਾਲਾ ਚ ਲਗਾਏ ਗਏ 510 ਸਿਹਤ ਸਟਾਫ ਦੇ Covshield Vaccine ਦੇ ਟੀਕੇ 11 ਹਸਪਤਾਲਾ ਚ ਲਗਾਏ ਗਏ 510 ਸਿਹਤ ਸਟਾਫ ਦੇ Covshield Vaccine ਦੇ ਟੀਕੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
11 ਹਸਪਤਾਲਾ ਚ ਲਗਾਏ ਗਏ 510 ਸਿਹਤ ਸਟਾਫ ਦੇ Covshield Vaccine ਦੇ ਟੀਕੇ

11 ਹਸਪਤਾਲਾ ਚ ਲਗਾਏ ਗਏ 510 ਸਿਹਤ ਸਟਾਫ ਦੇ Covshield Vaccine ਦੇ ਟੀਕੇ

8

AZAD SOCH :-

ਪਟਿਆਲਾ, 22 ਜਨਵਰੀ (AZAD SOCH NEWS) :- ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 510 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ (Covshield Vaccine) ਵੈਕਸੀਨ ਦਾ ਟੀਕਾ ਲਗਵਇਆ ਗਿਆ,ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕੋਵਿਡ ਟੀਕਾਕਰਣ ਮੁਹਿੰਮ ਅੱਜ ਜਿਲੇ ਦੇ 10 ਸਰਕਾਰੀ ਅਤੇ ਇੱਕ ਪ੍ਰਾਈਵੇਟ ਖੇਤਰ ਦੇ ਗਿਆਰਾਂ ਹਸਪਤਾਲ ਜਿਹਨਾਂ ਵਿੱਚ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਮਾਡਲ ਟਾਉਨ, ਭਾਦਸੋਂ , ਕਾਲੋਮਾਜਰਾ, ਦੁਧਨਸਾਧਾ ਅਤੇ ਅਮਰ ਹਸਪਤਾਲ ਸ਼ਾਮਲ ਹਨ।

510 ਸਿਹਤ ਸਟਾਫ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ ਅਤੇ ਕੱਲ ਨੰੁ ਜਿਲੇ ਦੇ 16 ਸੈਸ਼ਨ ਸਾਈਟਾ ਤੇਂ ਟੀਕੇ ਲਗਾਉਣ ਦਾ ਪਲਾਨ ਤਿਆਰ ਕੀਤਾ ਗਿਆ ਹੈ,ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਟੀਕੇ ਲਗਵਾਉਣ ਵਾਲਿਆਂ ਵਿਚ ਡਾ. ਹਰਦੇਵ ਸਿੰਘ ਕਲੇਰ, ਡਾ. ਜਸਪ੍ਰੀਤ ਸਿੰਘ ਹਾਂਸ, ਡਾ. ਰੋਹਿਤ ਅਗਰਵਾਲ, ਡਾ. ਅਨਿਲਜੀਤ ਸਿੰਘ, ਡਾ. ਨਿਧੀ ਅਗਰਵਾਲ, ਡਾ.ਰਾਜੀਵ ਚੋਪੜਾ, ਡਾ. ਰਾਜਿੰਦਰ ਗਰਗ, ਡਾ. ਰਜਨੀ ਗਰਗ, ਡਾ.ਮੋਨਿਕਾ ਜਿੰਦਲ, ਡਾ. ਅਸ਼ੋਕ ਗੁਪਤਾ, ਡਾ. ਅਨੰਦ ਮਲਹੋਤਰਾ ਆਦਿ ਸ਼ਾਮਲ ਸਨ।ਉਹਨਾਂ ਕਿਹਾ ਕਿ ਕਿਉਂਕਿ ਇਹ ਟੀਕਾ ਸੁਰੱਖਿਅਤ ਹੈ।

ਇਹ ਵੀ ਪੜ੍ਹੋ:- ਸਹਾਇਕ ਸਿਵਲ ਸਰਜਨ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਸਮੇਤ 406 ਸਿਹਤ ਸਟਾਫ ਨੇਂ ਲਗਵਾਇਆ ਕੋਵੀਸ਼ੀਲਡ ਵੈਕਸੀਨ ਦਾ ਟੀਕਾ

ਇਸ ਲਈ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦਾ ਮਾਹਰ ਡਾਕਟਰਾਂ ਦੇ ਨਾਲ ਨਾਲ ਸਿਹਤ ਸਟਾਫ ਵੱਲੋ ਵੀ ਟੀਕੇ ਲਗਵਾਉਣ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਹੈ,ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 1020 ਦੇ ਕਰੀਬ ਰਿਪੋਰਟਾਂ ਵਿਚੋਂ 16 ਕੋਵਿਡ ਪੋਜੀਟਿਵ ਪਾਏ ਗਏ ਹਨ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,213 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 09 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,481 ਹੋ ਗਈ ਹੈ।

ਇਹ ਵੀ ਪੜ੍ਹੋ:- ਸਿਹਤ ਮੰਤਰੀ ਸ.ਬਲਬੀਰ ਸਿੰਘ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ ਕਰੋਨਾ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ

ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 499 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 233 ਹੈ,ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 16 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 11, ਨਾਭਾ ਤੋਂ 02 ਅਤੇ ਰਾਜਪੁਰਾ ਤੋਂ 03 ਰਿਪੋਰਟ ਹੋਏ ਹਨ।ਜੋ ਕਿ ਪਟਿਆਲਾ ਸ਼ਹਿਰ ਦੇ ਨਾਗਰ ਐਨਕਲੇਵ, ਅਰਬਨ ਅਸਟੇਟ ਫੇਜ 2,ਪ੍ਰਤਾਪ ਨਗਰ, ਨਿਉ ਆਫੀਸਰ ਕਲੋਨੀ, ਰਤਨ ਨਗਰ, ਤ੍ਰਿਪੜੀ, ਨਾਭਾ ਤੋਂ ਗੋਬਿੰਦ ਨਗਰ, ਮੌਤੀ ਬਾਗ, ਰਾਜਪੁਰਾ ਵਾਰਡ ਨੰਬਰ 05, ਗੁਰੂ ਨਾਨਕ ਨਗਰ ਕਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈl ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1390 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,13,007 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,213 ਕੋਵਿਡ ਪੋਜਟਿਵ, 2,94,324 ਨੇਗੇਟਿਵ ਅਤੇ ਲੱਗਭਗ 2070 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ:-

Himachal Pradesh पहुंची कोविड वैक्सीन (Covid Vaccine) की 87,500 और डोज

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *