ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ,ਸਿੰਘੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ,ਸਿੰਘੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ,ਸਿੰਘੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦਾ ਦਾਅਵਾ

ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ,ਸਿੰਘੂ ਬਾਰਡਰ ‘ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦਾ ਦਾਅਵਾ

13

AZAD SOCH:-

NEW DELHI,(AZAD SOCH NEWS):- ਕਿਸਾਨੀ ਅੰਦੋਲਨ ਕਿਸਾਨ ਜੱਥੇਬੰਦੀਆਂ (Farmers’ Organizations) ਨੇ ਸਰਕਾਰੀ ਏਜੰਸੀਆਂ (Government Agencies) ਉੱਤੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ,ਸਿੰਘੂ ਬਾਰਡਰ (Singhu Border) ‘ਤੇ ਅੱਜ ਕਿਸਾਨਾਂ ਨੇ ਇਕ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ,ਕਿਸਾਨ ਨੇਤਾਵਾਂ (Farmer Leaders) ਨੇ ਦੋਸ਼ ਲਾਇਆ ਕਿ ਇਹ ਆਦਮੀ ਚਾਰ ਕਿਸਾਨੀ ਨੇਤਾਵਾਂ (Farmer Leaders) ਨੂੰ ਮਾਰਨ ਦੀ ਸਾਜਿਸ਼ ਦੇ ਹਿੱਸੇ ਵਜੋਂ ਇਥੇ ਆਇਆ ਸੀ,ਮੀਡੀਆ ਸਾਹਮਣੇ ਪੇਸ਼ ਹੋਏ ਇਸ ਵਿਅਕਤੀ ਨੇ ਕਿਹਾ- ਸਾਨੂੰ ਇਸ ਕੰਮ ਲਈ ਹਥਿਆਰ ਮਿਲੇ ਹਨ,ਜਿਵੇਂ ਹੀ ਕਿਸਾਨ 26 ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਅਤੇ ਜੇ ਉਹ ਨਾ ਰੁਕੇ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦਾ ਆਦੇਸ਼ ਮਿਲਿਆ ਸੀ।

ਸਾਡੀ 10 ਵਿਅਕਤੀਆਂ ਦੀ ਦੂਜੀ ਟੀਮ ਨੇ ਪਿੱਛੇ ਤੋਂ ਫਾਇਰਿੰਗ (Firing) ਕਰਨੀ ਸੀ, ਜਿਸਤੋਂ ਦਿੱਲੀ ਪੁਲਿਸ ਨੂੰ  ਇਹ ਲੱਗਦਾ ਕਿ ਇਹ ਕਿਸਾਨਾਂ ਨੇ ਕੀਤਾ ਹੈ,26 ਨੂੰ ਕੀਤੀ ਜਾ ਰਹੀ ਰੈਲੀ ਵਿੱਚ ਅੱਧੇ ਲੋਕ ਘਰ  ਦੇ ਹੋਣਗੇ, ਜੋ ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ  ਦੀ ਵਰਦੀ ਵਿੱਚ ਹੋਣਗੇ, 24 ਨੂੰ ਸਟੇਜ ‘ਤੇ ਆਉਣ ਵਾਲੇ ਚਾਰ ਲੋਕਾਂ ਨੂੰ ਮਾਰਨਾ ਸੀ ਉਹਨਾਂ ਦੀ ਫੋਟੋ ਵੀ ਦਿੱਤੀ ਗਈ ਹੈ,ਜਿਹੜਾ ਸਾਨੂੰ ਸਿਖਾਉਂਦਾ ਹੈ ਉਸਦਾ ਨਾਮ ਪ੍ਰਦੀਪ ਸਿੰਘ ਹੈ,ਉਹ ਰਾਏ ਥਾਣੇ ਦੀ ਐਸਐਚਓ (SHO) ਹੈ,ਜਦੋਂ ਵੀ ਉਹ ਸਾਨੂੰ ਮਿਲਣ ਆਉਂਦਾ, ਉਹ ਆਪਣੇ ਮੂੰਹ ਨੂੰ ਢੱਕ ਕੇ ਆਉਂਦਾ ਸੀ,ਅਸੀਂ ਉਸ ਦਾ  ਬੈਚ ਵੇਖਿਆ।

ਇਹ ਵੀ ਪੜ੍ਹੋ:- Farmers Protest: ਕਾਨੂੰਨ ਰੱਦ ਕਰਨ ਤੋਂ ਸਰਕਾਰ ਦੀ ਕੋਰੀ ਨਾਂਹ,11ਵੇਂ ਗੇੜ ਦੀ ਮੀਟਿੰਗ ਖਤਮ ਹੋਈ

ਜਿਹਨਾਂ ਲੋਕਾਂ ਨੂੰ ਮਾਰਨਾ ਸੀ ਉਨ੍ਹਾਂ ਦੇ ਨਾਮ ਨਹੀਂ ਜਾਣਦੇ, ਉਨ੍ਹਾਂ ਦੀਆਂ ਫੋਟੋਆਂ ਹਨ,ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ (Movement) ਅਤੇ 26 ਜਨਵਰੀ (26 January) ਨੂੰ ਹੋਣ ਜਾ ਰਹੀ ਟਰੈਕਟਰ ਰੈਲੀ (Tractor Rally) ਨੂੰ ਨਿਰੰਤਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਨ,ਕਿਸਾਨ ਲੀਡਰਾਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਬਾਅਦ ਪੁਲਿਸ (Police) ਦੇ ਹਵਾਲੇ ਕਰ ਦਿੱਤਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow
Leave a Reply

Your email address will not be published. Required fields are marked *