Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Farmers Tractor Parade 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

30

AZAD SOCH :-

NEW DELHI,(AZAD SOCH NEWS):- Farmers Tractor Parade: 26 ਜਨਵਰੀ ਨੂੰ ਕਿਸਾਨ ਇਸ ਦੇਸ਼ ‘ਚ ਪਹਿਲੀ ਵਾਰ ਗਣਤੰਤਰ ਦਿਵਸ (Republic Day) ਦੀ ਪਰੇਡ ਕਰੇਗਾ,ਇਨ੍ਹਾਂ ਸਾਰੀਆਂ ਗੱਲਾਂ ਨੂੰ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਕਬੂਲ ਕੀਤਾ ਗਿਆ ਹੈ,ਦਿੱਲੀ ਪੁਲਿਸ (Delhi Police) ਨੇ ਕਿਸਾਨਾਂ ਵਿਚ ਟਰੈਕਟਰ ਰੈਲੀ (Tractor Rally) ਕੱਢਣ ਦੀ ਇਜ਼ਾਜਤ ਦੇ ਦਿੱਤੀ ਹੈ,ਦਿੱਲੀ ਪੁਲਿਸ (Delhi Police) ਨੇ ਕਿਹਾ ਕਿ ਟਰੈਕਟਰ ਪਰੇਡ Tractor Rally) 100 ਕਿੱਲੋਮੀਟਰ ਤੋਂ ਵੱਧ ਚੱਲੇਗੀ,ਇਹ ਟਰੈਕਟਰ ਪਰੇਡ ਸ਼ਾਂਤੀਪੂਰਨ ਤੇ ਇਤਿਹਾਸਿਕ ਹੋਵੇਗੀ,ਇਸ ਟਰੈਕਟਰ ਪਰੇਡ 5 ਵੱਖ-ਵੱਖ ਰੂਟਾਂ ਤੇ ਹੋਵੇਗੀ।   

ਇਹ ਵੀ ਪੜ੍ਹੋ:- ਦਿੱਲੀ ਦੇ Tikri Border’ਤੇ ਕਿਸਾਨੀ ਸੰਘਰਸ਼ ‘ਚ ਸਾਥ ਦੇ ਰਹੇ ਕਿਸਾਨ ਭੋਲਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ

Farmers Tractor Parade 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

ਦਿੱਲੀ ਪੁਲਿਸ (Delhi Police) ਨੇ ਸਾਫ ਕੀਤਾ ਹੈ ਕਿ ਪੁਲਿਸ ਆਪਣੇ ਬੈਰੀਕੇਡ (Barricades) ਖੁਦ ਹਟਾਵੇਗੀ,ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੀ ਹੋਵੇਗੀ ਅਤੇ ਕੋਈ ਵੀ ਕਿਸਾਨ ਦਿੱਲੀ ਦੇ ਅੰਦਰ ਨਹੀਂ ਬੈਠੇਗਾ,ਇਹ ਪਰੇਡ ਪੰਜ ਵੱਖ-ਵੱਖ ਥਾਵਾਂ ਤੋਂ ਹੋਵੇਗੀ,ਦਿੱਲੀ ’ਚ ਹਰ ਐਂਟਰੀ ਪੁਆਇੰਟ (Entry Point) ਖੁੱਲ੍ਹੇਗਾ,ਕੋਈ ਵੀ ਟਰੈਕਟਰ ਦਿੱਲੀ ਵਿੱਚ ਨਹੀਂ ਰੁਕੇਗਾ ਅਤੇ ਮਾਰਚ ਮਗਰੋਂ ਆਪਣੀ-ਆਪਣੀ ਥਾਂ ’ਤੇ ਪਹੁੰਚ ਜਾਵੇਗਾ,ਰੂਟ ਪਲਾਟ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ। 

Farmers Tractor Parade 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

ਕਿਸਾਨ ਆਗੂਆਂ (Farmer Leaders) ਨੇ ਕਿਹਾ ਕਿ ਕਿਸਾਨ ਦਿੱਲੀ ਵਿੱਚ ਦਾਖਲ ਹੋਣਗੇ ਅਤੇ ਸ਼ਾਂਤੀ ਨਾਲ ਮਾਰਚ ਕਰਨਗੇ,ਸਾਰੀਆਂ ਗੱਲਾਂ ਨੂੰ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਕਬੂਲ ਕੀਤਾ ਗਿਆ ਹੈ,ਕਿਸਾਨ ਆਗੂਆਂ (Farmer Leaders) ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਪਰੇਡ ਹੋਵੇਗੀ,ਦੇਸ਼ ਦੀ ਆਨ-ਬਾਨ-ਸ਼ਾਨ ‘ਤੇ ਕੋਈ ਫਰਕ ਨਹੀਂ ਪਵੇਗਾ,ਪਰੇਡ ਰੂਟ ਕੁਝ ਚੇਂਜ ਹੋਣਗੇ,ਪਰੇਡ ਦਾ ਰਸਤਾ ਕੱਲ ਤੱਕ ਫਾਈਨਲ ਹੋ ਜਾਵੇਗਾ,ਦਿੱਲੀ ਪੁਲਿਸ (Delhi Police) ਅਤੇ ਕੇਂਦਰ ਨੂੰ ਵੀ ਪਰੇਡ ਅੱਗੇ ਝੁਕਣਾ ਪਿਆ ਹੈ,ਕਿਸਾਨਾਂ ਨੇ ਕਿਹਾ ਕਿ ਪੂਰੀ ਦੁਨੀਆ ਦਿੱਲੀ ‘ਚ ਕਿਸਾਨ ਪਰੇਡ ਦੇਖੇਗੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *