• *ਪਿੰਡ ਭੇਰਾ ਦੇ ਇੱਕ ਹੋਰ ਪੋਲਟਰੀ ਫਾਰਮ ਵਿਖੇ ਸ਼ੱਕੀ ਮਾਮਲੇ ਦੀ ਖਬਰ ਮਿਲਣ ਤੋਂ ਬਾਅਦ ਨਿਗਰਾਨੀ ਕੀਤੀ ਦੁੱਗਣੀ*
• *12 ਦਿਨਾਂ ਵਿਚ 654 ਨਮੂਨੇ ਕੀਤੇ ਇਕੱਤਰ*
ਐਸ ਏ ਐਸ ਨਗਰ,(AZAD SOCH NEWS):- ਏਵੀਅਨ ਇਨਫਲੂਐਨਜ਼ਾ ਦੇ ਫੈਲਾਅ ਤੋਂ ਬਚਾਅ ਲਈ ਡੇਰਾਬਸੀ ਦੇ ਪਿੰਡ ਭੇਰਾ ਦੇ ਅਲਫ਼ਾ ਪੋਲਟਰੀ ਫਾਰਮ ਵਿਖੇ ਸ਼ਨੀਵਾਰ ਨੂੰ 18,000 ਪੰਛੀਆਂ ਦੀ ਛਾਂਟੀ ਕੀਤੀ ਗਈ,ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ,ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 11,200 ਪੰਛੀਆਂ ਦੀ ਛਾਂਟੀ ਕੀਤੀ ਗਈ, ਇਸ ਖੇਤਰ ਵਿਚ ਕਲਿੰਗ ਆਪ੍ਰੇਸ਼ਨ ਦਾ ਇਹ ਦੂਸਰਾ ਦਿਨ ਹੈ,ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪਸ਼ੂ ਪਾਲਣ ਅਧਿਕਾਰੀਆਂ ਨੂੰ ਮਰੇ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਕਾਰਜ ਲਈ 125 ਵਿਅਕਤੀ ਅਤੇ 15 ਮਜ਼ਦੂਰ ਲੱਗੇ ਹੋਏ ਸਨ, ਜਿਸ ਵਿਚ 2 ਜੇ.ਸੀ.ਬੀ. ਮਸ਼ੀਨਾਂ ਨੂੰ ਕੰਮ ਤੇ ਲਗਾਇਆ ਗਿਆ ਜਦਕਿ 3 ਫਾਇਰ ਗਨ, 10 ਫੋਗਰਜ਼ ਅਤੇ 10 ਜੇਟ ਸੱਕਸ਼ਨ ਮਸ਼ੀਨਾਂ ਸਮੇਤ 10,000 ਕਿਲੋ ਚੂਨਾ ਸੈਨੀਟਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਉਪਲੱਬਧ ਕਰਾਇਆ ਗਿਆ,ਇਹ ਪ੍ਰਕਿਰਿਆ ਐਤਵਾਰ ਨੂੰ ਇਸੇ ਪੋਲਟਰੀ ਫਾਰਮ ਵਿੱਚ ਜਾਰੀ ਰਹੇਗੀ,ਇਸ ਦੌਰਾਨ ਹੋਰ ਨਮੂਨਾ ਨੌਰਥਨ ਰੀਜਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ (ਐਨਆਰਡੀਡੀਐਲ), ਜਲੰਧਰ ਨੂੰ ਭੇਜਿਆ ਗਿਆ ਜੋ ਬਰਡ ਫਲੂ ਦਾ ਕੇਸ ਹੋਣ ਦਾ ਸ਼ੱਕ ਹੈ।
ਅਤੇ ਇਸ ਦੀ ਪੁਸ਼ਟੀ ਲਈ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਟੀ ਐਨੀਮਲ ਡਿਸੀਜ਼ਜ਼ (ਐਨਆਈਐਚਐਸਏਡੀ) ਨੂੰ ਭੇਜ ਦਿੱਤਾ ਗਿਆ ਹੈ,ਇਹ ਮਾਮਲਾ ਡੇਰਾਬਾਸੀ ਦੇ ਉਸੇ ਪਿੰਡ ਦੇ ਐਵਰਗ੍ਰੀਨ ਪੋਲਟਰੀ ਫਾਰਮ ਦਾ ਹੈ,ਡੀਸੀ ਨੇ ਦੱਸਿਆ ਕਿ ਪਾਣੀ ਦੇ ਆਲੇ-ਦੁਆਲੇ ਦੇ ਇਲਾਕਿਆਂ, ਜੀਵਤ ਪੰਛੀਆਂ ਦੀਆਂ ਮਾਰਕੀਟਾਂ, ਚਿੜੀਆਘਰ ਅਤੇ ਪੋਲਟਰੀ ਫਾਰਮਾਂ ਦੇ ਖੇਤਰਾਂ ‘ਤੇ ਨਿਗਰਾਨੀ ਨੂੰ ਦੁਗਣਾ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰੀ ਸੈਂਪਲਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਰਤੀ ਕਾਮਿਆਂ ਦੀਆਂ ਕੁੜੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਰਾਸ਼ੀ 51000 ਰੁਪਏ ਕਰਨ ਦਾ ਐਲਾਨ ਕੀਤਾ
ਹੁਣ ਤੱਕ 12 ਦਿਨਾਂ ਵਿਚ 654 ਨਮੂਨੇ ਇਕੱਤਰ ਕੀਤੇ ਗਏ ਹਨ,ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਬਾਇਓ-ਸੁਰੱਖਿਆ ਉਪਾਵਾਂ ਲਈ ਨਿਰਧਾਰਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ,ਗ਼ਲਤ ਜਾਣਕਾਰੀ ਦੇ ਫੈਲਣ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਮੁਰਗੀ ਅਤੇ ਪੋਲਟਰੀ ਦੇ ਹੋਰ ਉਤਪਾਦਾਂ ਨੂੰ ਘੱਟੋ ਘੱਟ 70 ਡਿਗਰੀ ਫਾਰਨਹੀਟ ‘ਤੇ ਪਕਾਏ ਜਾਣ ‘ਤੇ ਖਾਣਾ ਸੁਰੱਖਿਅਤ ਹੈ ਅਤੇ ਕੱਚੇ ਪੋਲਟਰੀ ਮੀਟ ਜਾਂ ਅੰਡਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow