Jagraon,(AZAD SOCH NEWS):- ਪੰਜਾਬ ‘ਚ ਸਰਕਾਰੀ ਟੀਚਰ ਦੀ ਕੋਰੋਨਾ ਨਾਲ ਮੌਤ, ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਵਿੱਚ ਕੋਰੋਨਾ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨਾਲ ਕੋਰੋਨਾ ਦੀ ਮਹਾਮਾਰੀ ਨੇ ਇਕ ਵਾਰ ਫਿਰ ਤੋਂ ਲੋਕਾਂ ‘ਚ ਦਹਿਸ਼ਤ ਪੈਦਾ ਕੀਤੀ ਹੈ,ਮਿਲੀ ਜਾਣਕਾਰੀ ਅਨੁਸਾਰ ਇਕ 48 ਸਾਲਾ ਸਰਕਾਰੀ ਸਕੂਲ ਅਧਿਆਪਕਾ ਦੀ ਕੋਰੋਨਾਵਾਇਰਸ ਨਾਲ ਮੌਤ ਮਗਰੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ,ਸ਼ਨੀਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿੱਚ ਸਰਕਾਰੀ ਟੀਚਰ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਉਸ ਦੇ 12 ਸਾਥੀ ਅਤੇ ਤਿੰਨ ਵਿਦਿਆਰਥੀਆਂ ਨੇ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ,ਮ੍ਰਿਤਕ ਅਧਿਆਪਕਾ ਤੇਜਿੰਦਰ ਕੌਰ ਨੂੰ ਕੋਰੋਨਾ ਹੋਣ ਦੇ ਚੱਲਦਿਆਂ ਸਾਹ ਲੈਣ ‘ਚ ਦਿੱਕਤ ਆ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਡੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ,ਅਧਿਆਪਕਾ ਆਪਣੇ ਇਲਾਜ ਲਈ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਿਲ ਸੀ।
ਸ਼ਨੀਵਾਰ ਨੂੰ ਮ੍ਰਿਤਕ ਦੀ ਦੇਹ ਜਗਰਾਓਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ PPE ਕਿੱਟ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ,ਮ੍ਰਿਤਕ ਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਹੀ ਇਹ ਸਭ ਕੁਝ ਹੋਇਆ ਹੈ।
ਕਿਉਂਕਿ ਜਿਥੇ ਪਹਿਲਾਂ ਜਗਰਾਓ ਸਿਵਲ ਹਸਪਤਾਲ ਨੇ ਉਸਦੀ ਪਤਨੀ ਦੀ ਰਿਪੋਰਟ ਨੈਗਟਿਵ ਦੱਸੀ ਸੀ, ਉਥੇ ਹੀ DMC ਹਸਪਤਾਲ ਨੇ ਉਸਦੀ ਰਿਪੋਰਟ ਪੌਜ਼ੇਟਿਵ ਦੱਸ ਕੇ ਉਸਨੂੰ ਸ਼ੱਕੀ ਮਰੀਜਾਂ ਨਾਲ ਰੱਖ ਦਿੱਤਾ ਜਿਸ ਕਰਕੇ ਉਸਦੀ ਮੌਤ ਹੋ ਗਈ।
ਰਾਜ ਦੇ ਸਕੂਲ ਸਰਕਾਰੀ ਹੁਕਮਾਂ ਤੋਂ ਬਾਅਦ 7 ਜਨਵਰੀ ਤੋਂ ਪੰਜਵੀਂ ਕਲਾਸ ਤੋਂ ਲੈ ਕੇ 12ਵੀਂ ਜਮਾਤ ਲਈ ਦੁਬਾਰਾ ਖੋਲ੍ਹ ਦਿੱਤੇ ਗਏ ਹਨ,ਮ੍ਰਿਤਕ ਅਧਿਆਪਕਾ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਗਣਿਤ ਪੜ੍ਹਾਉਂਦੀ ਸੀ,ਸੂਬੇ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਪਰ ਇਸ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ,ਬੇਸ਼ੱਕ ਨਿੱਜੀ ਸਕੂਲਾਂ ‘ਚ ਬੱਚੇ ਘੱਟ ਜਾ ਰਹੇ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ‘ਤੇ ਸਕੂਲ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ,ਉਥੇ ਹੀ ਇਸ ਦੌਰਾਨ ਜੇਕਰ ਬੱਚਿਆਂ ਦੀ ਸਿਹਤ ‘ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ।
4 ਪ੍ਰਾਈਵੇਟ ਹਸਪਤਾਲਾ ਸਮੇਤ ਜਿਲੇ ਦੇ 16 ਹਸਪਤਾਲਾ ਚ 792 ਸਿਹਤ ਸਟਾਫ ਨੂੰ ਕੋਵੀਸ਼ੀਲਡ ਵੈਕਸੀਨ ਦੇ ਟੀਕੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਸਸ਼ਕਤੀਕਰਨ ਲਈ ਚੁੱਕੇ ਅਹਿਮ ਕਦਮ : ਪ੍ਰਨੀਤ ਕੌਰ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow