ਸਿਹਤ ਅਤੇ ਮੈਡੀਕਲ ਸਿੱਖਿਆ,ਪੰਜਾਬ ਦੇ ਸਲਾਹਕਾਰ ਡਾ.ਕੇ ਕੇ ਤਲਵਾੜ,ਨੇ ਸ਼ਨੀਵਾਰ ਨੂੰ ਫੋਰਟਿਸ ਸਿਹਤ ਅਤੇ ਮੈਡੀਕਲ ਸਿੱਖਿਆ,ਪੰਜਾਬ ਦੇ ਸਲਾਹਕਾਰ ਡਾ.ਕੇ ਕੇ ਤਲਵਾੜ,ਨੇ ਸ਼ਨੀਵਾਰ ਨੂੰ ਫੋਰਟਿਸ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਿਹਤ ਅਤੇ ਮੈਡੀਕਲ ਸਿੱਖਿਆ,ਪੰਜਾਬ ਦੇ ਸਲਾਹਕਾਰ ਡਾ.ਕੇ ਕੇ ਤਲਵਾੜ,ਨੇ ਸ਼ਨੀਵਾਰ ਨੂੰ ਫੋਰਟਿਸ,ਮੁਹਾਲੀ ਵਿਖੇ ਕੋਵਿਡ-19 ਟੀਕਾਕਰਣ ਕਰਵਾਇਆ

ਸਿਹਤ ਅਤੇ ਮੈਡੀਕਲ ਸਿੱਖਿਆ,ਪੰਜਾਬ ਦੇ ਸਲਾਹਕਾਰ ਡਾ.ਕੇ ਕੇ ਤਲਵਾੜ,ਨੇ ਸ਼ਨੀਵਾਰ ਨੂੰ ਫੋਰਟਿਸ,ਮੁਹਾਲੀ ਵਿਖੇ ਕੋਵਿਡ-19 ਟੀਕਾਕਰਣ ਕਰਵਾਇਆ

7

AZAD SOCH:-

• *ਨਿਰੰਤਰ ਚੱਲ ਰਿਹਾ ਹੈ ਕੋਵਿਡ-19 ਦਾ ਟੀਕਾਕਰਣ; 2712 ਹੈਲਥ ਕੇਅਰ ਵਰਕਰਾਂ ਦਾ ਹੋਇਆ ਟੀਕਾਕਰਣ*

• *ਸ਼ੁੱਕਰਵਾਰ ਨੂੰ 9 ਸੈਸ਼ਨ ਸਾਈਟਾਂ ‘ਤੇ 924 ਅਤੇ ਸ਼ਨਿੱਚਰਵਾਰ ਨੂੰ 324 ਹੈਲਥ ਕੇਅਰ ਵਰਕਰਾਂ ਦਾ ਹੋਇਆ ਟੀਕਾਕਰਣ*

• *ਡਰਨ ਦੀ ਲੋੜ ਨਹੀਂ, ਬੇਖੌਫ ਟੀਕਾ ਲਗਵਾਉ:ਡਾ: ਕੇ.ਕੇ. ਤਲਵਾੜ; ਸਿਹਤ ਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਨੇ ਟੀਕਾ ਲਗਵਾ ਕੇ ਪੇਸ਼ ਕੀਤੀ ਮਿਸਾਲ*

• *ਟੀਕਾਕਰਣ ਮਹਾਂਮਾਰੀ ਨਾਲ ਟਾਕਰਾ ਕਰਨ ਲਈ ਕਾਰਗਰ*

• *ਕਿਹਾ, ਲੋਕਾਂ ਨੂੰ ਟੀਕਾ ਲਗਵਾਉਣ ਲਈ ਸਿੱਖਿਅਤ ਤੇ ਜਾਗਰੂਕ ਕੀਤਾ ਜਾਵੇ ਅਤੇ ਅਫਵਾਹਾਂ ਤੋਂ ਰਿਹਾ ਜਾਵੇ ਦੂਰ*

ਐਸ.ਏ.ਐਸ ਨਗਰ,(AZAD SOCH NEWS):- ਉਦਾਹਰਣ ਪੇਸ਼ ਕਰਦਿਆਂ ਸਿਹਤ ਅਤੇ ਮੈਡੀਕਲ ਸਿੱਖਿਆ,ਪੰਜਾਬ ਦੇ ਸਲਾਹਕਾਰ ਡਾ. ਕੇ ਕੇ ਤਲਵਾੜ, ਨੇ ਸ਼ਨੀਵਾਰ ਨੂੰ ਫੋਰਟਿਸ, ਮੁਹਾਲੀ ਵਿਖੇ ਕੋਵਿਡ-19 ਟੀਕਾਕਰਣ ਕਰਵਾਇਆ,ਉਹਨਾਂ ਹੈਲਥ ਕੇਅਰ ਵਰਕਰਾਂ ਨੂੰ ਪ੍ਰੇਰਿਤ ਕੀਤਾ,ਡਾ: ਤਲਵਾੜ ਨੇ ਕਿਹਾ,“ਟੀਕਾਕਰਣ ਲਈ ਜਾਓ, ਡਰਨ ਦੀ ਕੋਈ ਲੋੜ ਨਹੀਂ,” ਉਨ੍ਹਾਂ ਕਿਹਾ ਕਿ ਹੁਣ ਤੱਕ ਨਾਵਲ ਕੋਰੋਨਾ ਵਾਇਰਸ ਲਈ ਕੋਈ ਦਵਾਈ ਜਾਂ ਐਂਟੀਵਾਇਰਲ ਉਪਲਬਧ ਨਹੀਂ ਹੈ ਇਸ ਲਈ ਮਹਾਂਮਾਰੀ ਨੂੰ ਦੂਰ ਕਰਨ ਲਈ ਟੀਕਾਕਰਨ ਸਰਬੋਤਮ ਸਾਧਨ ਹੈ।

ਇਹ ਵੀ ਪੜ੍ਹੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਰਤੀ ਕਾਮਿਆਂ ਦੀਆਂ ਕੁੜੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਰਾਸ਼ੀ 51000 ਰੁਪਏ ਕਰਨ ਦਾ ਐਲਾਨ ਕੀਤਾ

ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਟੀਕੇ ਨਾਲ ਸਬੰਧਤ ਖਦਸ਼ਿਆਂ ਨੂੰ ਦੂਰ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ,ਇਸੇ ਦੌਰਾਨ ਏ.ਡੀ.ਸੀ.(ਜੀ) ਆਸਿ਼ਕਾ ਜੈਨ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਕੋਵਿਡ-19 ਟੀਕਾਕਰਣ ਨਿਰੰਤਰ ਰਫਤਾਰ ਨਾਲ ਚੱਲ ਰਿਹਾ ਹੈ,ਹੁਣ ਤੱਕ 2712 ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ,ਉਹਨਾਂ ਅੱਗੇ ਕਿਹਾ ਕਿ ਸ਼ੁੱਕਰਵਾਰ ਨੂੰ 9 ਸੈਸ਼ਨ ਸਾਈਟਾਂ ‘ਤੇ 924 ਹੈਲਥ ਵਰਕਰਾਂ ਨੂੰ ਟੀਕੇ ਲਗਾਏ ਗਏ ਜਦਕਿ ਸ਼ਨਿੱਚਰਵਾਰ ਨੂੰ ਸਰਕਾਰੀ ਖੇਤਰ ਵਿਚ ਛੁੱਟੀ ਹੋਣ ਦੇ ਬਾਵਜੂਦ 392 ਟੀਕੇ ਲਗਾਏ ਗਏ।

ਇਹ ਵੀ ਪੜ੍ਹੋ:-

4 ਪ੍ਰਾਈਵੇਟ ਹਸਪਤਾਲਾ ਸਮੇਤ ਜਿਲੇ ਦੇ 16 ਹਸਪਤਾਲਾ ਚ 792 ਸਿਹਤ ਸਟਾਫ ਨੂੰ ਕੋਵੀਸ਼ੀਲਡ ਵੈਕਸੀਨ ਦੇ ਟੀਕੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਸਸ਼ਕਤੀਕਰਨ ਲਈ ਚੁੱਕੇ ਅਹਿਮ ਕਦਮ : ਪ੍ਰਨੀਤ ਕੌਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow




Leave a Reply

Your email address will not be published. Required fields are marked *