NEW DELHI,(AZAD SOCH NEWS):– Tractor Parade In Delhi: ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਦਿੱਲੀ ਵਿੱਚ ਹੋਣੀ ਹੈ,ਇਸ ਬਾਰੇ, ਦਿੱਲੀ ਪੁਲਿਸ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ ਕਿ 26 ਜਨਵਰੀ ਦੀ ਪਰੇਡ ਦੇ ਪ੍ਰਬੰਧਾਂ ਤੋਂ ਬਾਅਦ, ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਸੁਚੇਤ ਰਹਿਣ,ਪਰੇਡ ਤੋਂ ਬਾਅਦ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸੁਚੇਤ ਹੋਣਾ ਪਏਗਾ,ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਲਈ ਕਿਸਾਨਾਂ ਦੇ ਰੂਟ ਮੈਪ ਨੂੰ ਲਿਖਤੀ ਮਨਜ਼ੂਰੀ ਦੇ ਦਿੱਤੀ ਹੈ।
ਕਿਸਾਨ ਦਿੱਲੀ ‘ਚ ਤਿੰਨ ਥਾਵਾਂ ‘ਤੇ ਟਰੈਕਟਰ ਪਰੇਡ ਕੱਢ ਸਕਣਗੇ।ਦਿੱਲੀ ਪੁਲਿਸ ਨੇ ਕਿਹਾ ਕਿ ਤਿੰਨ ਰੂਟਾਂ ਵਿੱਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ‘ਤੇ ਪਰੇਡ ਹੋਵੇਗੀ, ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ।
ਸਿੰਘੂ ਬਾਰਡਰ- ਟਰੈਕਟਰ ਪਰੇਡ ਸਿੰਘੂ ਬਾਰਡਰ (Singhu Border) ਤੋਂ ਚੱਲੇਗੀ ਜੋ ਸੰਜੇ ਗਾਂਧੀ ਟਰਾਂਸਪੋਰਟ, ਕੰਝਾਵਲਾ, ਬਵਾਨਾ, ਓਚੰਦੀ ਬਾਰਡਰ ਰਾਹੀਂ ਹਰਿਆਣਾ ਵਿਚ ਚੱਲੀ ਜਾਵੇਗੀ।
ਟਿਕਰੀ ਬਾਰਡਰ – ਟਿਕਰੀ ਬਾਰਡਰ ਤੋਂ ਟਰੈਕਟਰ ਪਰੇਡ ਨਾਗਲੋਈ, ਨਜਫਗੜ੍ਹ, ਝੜੌਦਾ, ਬਾਦਲੀ ਹੁੰਦੇ ਹੋਏ ਕੇ.ਐਮ.ਪੀ. ਉਤੇ ਚਲੀ ਜਾਵੇਗੀ
ਗਾਜੀਪੁਰ-ਯੂਪੀ ਗੇਟ- ਗਾਜ਼ੀਪੁਰ ਯੂਪੀ ਗੇਟ ਤੋਂ ਟਰੈਕਟਰ ਪਰੇਡ ਅਪਸਰਾ ਬਾਰਡਰ ਗਾਜ਼ੀਆਬਾਦ ਦੇ ਰਸਤੇ ਯੂਪੀ ਦੇ ਡਾਸਨਾ ਵਿਟ ਚਲੀ ਜਾਵੇਗੀ।
ਪੁਲਿਸ ਤੇ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਈ,ਅਖੀਰ ਦਿੱਲੀ ਪੁਲਿਸ ਨੇ ਟਰੈਕਟਰ ਰੈਲੀ ਲਈ ਹਾਮੀ ਭਰ ਦਿੱਤੀ,ਇਸ ਦਾ ਖੁਲਾਸਾ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਕੀਤਾ ਕਿ ਗਣਤੰਤਰ ਦਿਵਸ 2021 ਨੂੰ ਦਿੱਲੀ ਪੁਲਿਸ ਨੇ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਦਿੱਤੀ,ਹਾਲਾਂਕਿ ਦਿੱਲੀ ਦੀ ਬਾਹਰੀ ਰਿੰਗ ਰੋਡ ‘ਤੇ ਮਾਰਚ ਕੱਢਣ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਗਿਆ ਹੈ,ਗਣਤੰਤਰ ਦਿਵਸ 2021 ਨੂੰ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੇ ਰੂਟ ਨਕਸ਼ੇ ‘ਤੇ ਕੋਈ ਬੈਰੀਕੇਡਿੰਗ ਨਹੀਂ ਲਗਾਈ ਜਾਵੇਗੀ।
ਇਹ ਵੀ ਪੜ੍ਹੋ:- Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ
ਟਰੈਕਟਰ ਮਾਰਚ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਇਹ 24-72 ਘੰਟਿਆਂ ਲਈ ਰਹੇਗੀ,ਟਰੈਕਟਰ ਰੈਲੀ 100 ਕਿਲੋਮੀਟਰ ਤੋਂ ਵੱਧ ਦੂਰੀ ਲਈ ਦਿੱਲੀ ਵਿੱਚ ਹੋਵੇਗੀ. ਸਾਰੀਆਂ ਸਰਹੱਦਾਂ – ਸਿੰਘੂ, ਟਿੱਕਰੀ, ਪਲਵਲ, ਗਾਜੀਪੁਰ – ਵੱਖ-ਵੱਖ ਰਸਤੇ ਹੋਣਗੀਆਂ,ਦਿੱਲੀ ਪੁਲਿਸ ਨਾਲ ਮੁਲਾਕਾਤ ਤੋਂ ਬਾਅਦ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ, “ਅੱਜ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਇੱਕ ਛੋਟੀ ਜਿਹੀ ਬੈਠਕ ਹੋਈ।

ਸਾਨੂੰ ਟਰੈਕਟਰ ਰੈਲੀ ਲਈ ਪੁਲਿਸ ਤੋਂ ਰਸਮੀ ਇਜਾਜ਼ਤ ਮਿਲ ਗਈ ਹੈ,ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ‘ਕਿਸਾਨ ਗਣਤੰਤਰ ਪਰੇਡ’ 26 ਜਨਵਰੀ ਨੂੰ ਸ਼ਾਂਤਮਈ ਹੋਵੇਗੀ,” ਉਨ੍ਹਾਂ ਇਹ ਵੀ ਕਿਹਾ, “ਸਾਰੇ ਸਾਥੀ ਆਪਣੀਆਂ ਟਰਾਲੀਆਂ ਲੈ ਕੇ ਬੈਠੇ ਹਨ,”ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਦੇ ਅੰਦਰ ਸਿਰਫ ਟਰੈਕਟਰ ਲੈ ਕੇ ਆਉਣ, ਟਰਾਲੀਆਂ ਨਾ ਲਿਆਉਣ।
ਇਹ ਵੀ ਪੜ੍ਹੋ:- Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ
“ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਡਟੇ ਹੋਏ ਹਨ,ਬੀਤੇ ਦਿਨ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਵੇਂ ਗੇੜ ਦੀ ਗੱਲਬਾਤ ਹੋਈ ਪਰ ਪਹਿਲਾਂ ਵਾਂਗ ਇਹ ਵੀ ਬੇਸਿੱਟਾ ਰਹੀ,ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਡੇਢ ਸਾਲ ਲਈ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ.

ਦਿੱਲੀ ਪੁਲਿਸ ਦੇ ਵਿਸ਼ੇਸ਼ ਸੀ ਪੀ ਦੀਪੇਂਦਰ ਪਾਠਕ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ,ਅਸੀਂ ਅਪੀਲ ਕੀਤੀ ਕਿ ਗਣਤੰਤਰ ਦਿਵਸ ਦੇ ਜਸ਼ਨ ‘ਚ ਕੋਈ ਗੜਬੜੀ ਨਾ ਹੋਵੇ,ਟਰੈਕਟਰ ਰੈਲੀ ਨੂੰ ਦਿੱਲੀ ਦੇ ਤਿੰਨ ਥਾਵਾਂ ‘ਤੇ ਕਿਸਾਨਾਂ ਨੂੰ ਆਗਿਆ ਦਿੱਤੀ ਗਈ ਹੈ,ਦਿੱਲੀ ਪੁਲਿਸ ਦੇ ਵਿਸ਼ੇਸ਼ ਸੀਪੀ ਦੀਪੇਂਦਰ ਪਾਠਕ ਨੇ ਕਿਹਾ ਕਿ ਕਿ ਇਸ ਪਰੇਡ ਨੂੰ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਨੇ ਸਾਜ਼ਿਸ ਰਚੀ ਸੀ,ਇਸ ਲਈ ਪੁਲਿਸ ਚੌਕਸ ਹੈ,ਪੁਲਿਸ ਮੁਤਾਬਕ ਪਰੇਡ ਵਿੱਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow