AZAD SOCH :-
NEW DELHI,SINGHU BORDER,(AZAD SOCH NEWS):- ਸਿੰਘੂ ਬਾਰਡਰ (Singhu Border) ’ਚ ਗੁਰੂ ਤੇਗ਼ ਬਹਾਦਰ ਸਮਾਰਕ ਨੇੜੇ ਹੋਏ ‘ਕਿਸਾਨ ਸੰਸਦ ਸਮਾਗਮ’ ਵਿੱਚ ਸ਼ਾਮਲ ਹੋਣ ਆਏ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ (MP Ravneet Bittu) ਨਾਲ ਉੱਥੇ ਪਹੁੰਚੇ ਨੌਜਵਾਨਾਂ ਨੇ ਕਥਿਤ ਬਦਸਲੂਕੀ ਕੀਤੀ ਤੇ ਧੱਕੇ ਮਾਰ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ,ਇਸ ਧੱਕਾਮੁੱਕੀ ਵਿੱਚ ਬਿੱਟੂ ਦੀ ਪੱਗ ਵੀ ਲੱਥ ਗਈ ਜੋ ਨਿਹੰਗ ਸਿੰਘਾਂ (Nihang Singhs) ਨੇ ਚੁੱਕ ਕੇ ਮੁੜ ਸਜਾਈ,ਨੌਜਵਾਨਾਂ ਵੱਲੋਂ ਕਥਿਤ ਗਾਲੀ-ਗਲੋਚ ਵੀ ਕੀਤੀ ਗਈ,ਉਹ ਇਸ ਗੱਲੋਂ ਖਫ਼ਾ ਸਨ ਕਿ ਬਿੱਟੂ ਧਰਨੇ ਵਾਲੀ ਥਾਂ ’ਤੇ ਕਿਉਂ ਪਹੁੰਚੇ।
ਇਹ ਵੀ ਪੜ੍ਹੋ:- Tractor Parade:26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉਤੇ ਆਉਣਗੇ ਲੱਖਾਂ ਹੀ ਟ੍ਰੈਕਟਰ,ਟ੍ਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ,ਪੜ੍ਹੋਂ ਪੂਰੀ ਖ਼ਬਰ
ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ (Singhu Border) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਦੋ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਮੁੱਖ ਸਟੇਜ ਦੇ ਪਿੱਛੇ ਤੋਂ ਹੀ ਭਜਾ ਦਿੱਤਾ ਸੀ,ਨੌਜਵਾਨਾਂ ਨੇ ਸਿਆਸੀ ਆਗੂਆਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਉਹ ਸੰਸਦ ਮੈਂਬਰ ਰਵਨੀਤ ਬਿੱਟੂ (MP Ravneet Bittu) ਦੇ ਪਿੱਛੇ ਤੱਕ ਗਏ,ਕਿਸਾਨਾਂ ਵੱਲੋਂ ਬਣਾਈਆਂ ਗਈਆਂ ਵੀਡੀਓ’ਜ਼ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਆਖਦੇ ਸੁਣਾਈ ਦੇ ਰਹੇ ਹਨ,ਕਿਸਾਨਾਂ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਦੱਸਿਆ ਗਿਆ ਹੈ।
ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ,ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ (Gurjit Singh Aujla), ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਏ,ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਆਗੂ ਮੌਕੇ ਤੋਂ ਚਲੇ ਗਏ,ਸੰਸਦ ਮੈਂਬਰ ਰਵਨੀਤ ਬਿੱਟੂ (MP Ravneet Bittu) ਨੇ ਦੱਸਿਆ ਕਿ ਉਹ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰਨਾਂ ਨਾਲ ਪਾਰਟੀ ਆਗੂਆਂ ਦੇ ਕਹਿਣ ’ਤੇ ਸੰਸਦ ਮੈਂਬਰ ਵਜੋਂ ਗਏ ਸੀ।
ਇਹ ਵੀ ਪੜ੍ਹੋ:- Farmers Tractor Parade: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ
ਤਾਂ ਜੋ ਉਹ ਆਪਣੀ ਪਾਰਟੀ ਦਾ ਸੁਨੇਹਾ ਦੇ ਸਕਣ,ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ (Farmer Leaders) ਨੇ ਉੱਥੇ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਪਰ ਅਚਾਨਕ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਲੋਕ ਮੌਕੇ ’ਤੇ ਆ ਗਏ,ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਆਖ ਰਹੇ ਹਨ ਕਿ ਉੱਥੇ ਮਾੜੇ ਅਨਸਰ ਵੀ ਹਨ ਤੇ ਲੋਕ ਖ਼ਾਲਿਸਤਾਨੀ ਝੰਡੇ (Khalistani Flags) ਲੈ ਕੇ ਆਉਂਦੇ ਹਨ ਪਰ ਐਨੇ ਵੱਡੇ ਇੱਕਠ ਵਿੱਚੋਂ ਉਨ੍ਹਾਂ ਲੋਕਾਂ ਦੀ ਪਛਾਣ ਤੇ ਪੁਸ਼ਟੀ ਕਰਨ ਲਈ ਕਿਸਾਨ ਕੁਝ ਨਹੀਂ ਕਰ ਸਕਦੇ,ਉਨ੍ਹਾਂ ਕਿਹਾ ਕਿ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow