NEW DELHI,(AZAD SOCH NEWS):- Tractor March : ਸਿੰਘੂ ਬਾਰਡਰ (Singhu Border) ‘ਤੇ ਪੁਲਿਸ ਵੱਲੋਂ ਜੋ ਟਰੱਕ ਖੜ੍ਹੇ ਕੀਤੇ ਗਏ ਸਨ, ਕਿਸਾਨਾਂ ਨੇ ਉਨ੍ਹਾਂ ਨੂੰ ਟਰੈਕਟਰ ਨਾਲ ਧੱਕ ਦਿੱਤਾ ਹੈ,ਇਸ ਤੋਂ ਇਲਾਵਾ ਉੱਥੇ ਜੋ ਕੰਟੇਨਰ ਰੱਖੇ ਗਏ ਸਨ ਉਨ੍ਹਾਂ ਨੂੰ ਵੀ ਟਰੈਕਟਰ ਨਾਲ ਬੰਨ੍ਹ ਕੇ ਹਟਾ ਦਿੱਤਾ ਗਿਆ ਹੈ,ਸਿੰਘੂ ਤੇ ਟਿਕਰੀ ਬਾਰਡਰ (Tikri Border At Singhu) ਤੋਂ ਕਿਸਾਨਾਂ ਦੇ ਜੱਥੇ ਪੈਦਲ ਮਾਰਚ ਵੀ ਕਰ ਰਹੇ ਹਨ,ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿਰਫ 5000 ਟਰੈਕਟਰਾਂ ਨਾਲ ਰੈਲੀ ਕਰਨ ਦੀ ਆਗਿਆ ਦਿੱਤੀ ਹੈ,ਹਾਲਾਂਕਿ, ਇਕੱਲੇ ਹੀ ਸਿੰਘੂ ਬਾਰਡਰ (Singhu Border)‘ਤੇ 20 ਹਜ਼ਾਰ ਤੋਂ ਵੱਧ ਟਰੈਕਟਰ ਪਹੁੰਚ ਚੁੱਕੇ ਹਨ।
ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ ਇੱਕ ਲੱਖ ਟਰੈਕਟਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਪਹੁੰਚਣਗੇ,ਕਿਸਾਨ ਦਿੱਲੀ ਦੇ 3 ਬਾਰਡਰਾਂ ਤੋਂ ਅੱਜ 12 ਵਜੇ ਤੋਂ ਟਰੈਕਟਰ ਰੈਲੀ (Tractor Rally) ਕੱਢਣਗੇ,ਸਿੰਘੂ ਬਾਰਡਰ (Singhu Border) ਤੋਂ ਬੈਰੀਕੇਡ ਹਟਾ ਕੇ ਕਿਸਾਨਾਂ ਦਾ ਪਹਿਲਾ ਜੱਥਾ ਤੈਅ ਸਮੇਂ ਤੋਂ ਕਾਫ਼ੀ ਪਹਿਲਾਂ ਨਿਕਲ ਗਿਆ ਹੈ,ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਨਿਰਧਾਰਤ ਰੂਟ ਤੋਂ ਬਾਹਰ ਚਲੇ ਗਏ ਹਨ ਅਤੇ ਦਿੱਲੀ ਵਿੱਚ ਦਾਖਲ ਹੋਣ ਦੀ ਤਿਆਰੀ ਵਿੱਚ ਹਨ,ਕਿਸਾਨ ਦੇ ਜਿਹੜੇ ਵਲੰਟੀਅਰਾਂ ਨੂੰ ਪੂਰੀ ਸੁਰੱਖਿਆ ਦੇਖਣ ਦੀ ਜਿੰਮੇਵਾਰੀ ਦਿੱਤੀ ਗਈ ਸੀ, ਉਹ ਪਹਿਲੇ ਬੈਚ ਦੇ ਜਾਰੀ ਹੋਣ ਤੋਂ ਕਾਫ਼ੀ ਸਮੇਂ ਬਾਅਦ ਸਿੰਘੂ ਬਾਰਡਰ (Singhu Border) ਤੋਂ ਰਵਾਨਾ ਹੋਏ।
ਇਹ ਵੀ ਪੜ੍ਹੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਗਣੰਤਤਰ ਦਿਵਸ ਮੌਕੇ ਵਿਸ਼ੇਸ਼ ਲਾਈਵ
ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ‘ਚ ਟਰੈਕਟਰ ਰੈਲੀ ਲਈ ਜਾ ਰਹੇ ਹਨ,ਰੈਲੀ ‘ਚ ਟਰੈਕਟਰਾਂ ਨੂੰ ਪਹੁੰਚਾਉਣ ਲਈ ਕਿਸਾਨਾਂ ਦਾ ਮੈਨੇਜਮੈਂਟ ਲੋਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ, ਕਿਸਾਨ ਡੀਜਲ ਬਚਾਉਣ ਲਈ ਟਰੈਕਟਰਾਂ ਦੀ ਰੇਲ ਕੱਢ ਰਹੇ,ਕਿਸਾਨਾਂ ਨੇ ਟੋਚਿੰਗ ਮੈਨੇਜਮੈਂਟ ਦਾ ਇਸਤੇਮਾਲ ਕਰਦਿਆਂ ਇਕ-ਦੂਜੇ, ਦੂਜੇ ਤੋਂ ਤੀਜੇ ਤੇ ਨਾ ਜਾਣੇ ਕਿੰਨੇ ਟਰੈਕਟਰਾਂ ਨੂੰ ਇਕ ਨਾਲ ਟੋਚਿੰਗ ਕਰਦਿਆਂ ਲੈ ਜਾ ਰਹੇ ਹਨ,ਹਰ ਟਰੈਕਟਰ ਤੇ ਉਨ੍ਹਾਂ ਦੀ ਟਰਾਲੀਆਂ ‘ਚ ਤਿਰੰਗਾ ਵੀ ਲੱਗਾ ਹੈ,ਸਵੇਰ ਤੋਂ ਹੀ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਟਰੈਕਟਰਾਂ ਦੀਆਂ ਲਾਈਨਾਂ ਲੱਗ ਗਈਆਂ,ਐਤਵਾਰ ਨੂੰ ਹਰਿਆਣਾ-ਪੰਜਾਬ ਸ਼ੁੰਭੂ ਟੋਲ ਪਲਾਜ਼ਾ (Shumbhu Toll Plaza) ਤੇ ਭਾਰੀ ਗਿਣਤੀ ‘ਚ ਪੰਜਾਬ ਦੇ ਕਿਸਾਨ ਆਪਣੇ-ਆਪਣੇ ਟਰੈਕਟਰ ਲੈ ਕੇ ਪਹੁੰਚੇ।
ਕਿਸਾਨ ਨੇਤਾ ਦਾ ਨਵਾਂ ਐਲਾਨ Tractor Parade ਤੋਂ ਬਾਅਦ ਹੁਣ 1 ਫਰਵਰੀ ਨੂੰ ਸੰਸਦ ਤਕ ਪੈਦਲ ਮਾਰਚ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow