PATIALA,(AZAD SOCH NEWS):- 26 ਜਨਵਰੀ ਦੇ ਦਿਨ ਦਿੱਲੀ ਵਿਖੇ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ਤੋਂ ਬਾਅਦ ਵਾਪਿਸ ਪਰਤ ਰਹੇ ਜ਼ਿਲ੍ਹੇ ਦੇ ਇੱਕ ਕਿਸਾਨ ਦੀ (ਹਿਸਾਰ ਨੇੜੇ) ਹਰਿਆਣਾ ਖੇਤਰ ਅੰਦਰ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਦਾ ਸਮਾਚਾਰ ਹੈ,ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਬਰਕੰਦੀ ਦਾ ਨੌਜਵਾਨ ਕਿਸਾਨ ਯਾਦਵਿੰਦਰ ਸਿੰਘ (24) ਪੁੱਤਰ ਗੁਰਮੀਤ ਸਿੰਘ, ਜੋ ਦਿੱਲੀ ਟਰੈਕਟਰ ਪਰੇਡ ’ਚ ਸ਼ਾਮਲ ਸੀ ਤੇ ਵਾਪਿਸ ਘਰ ਨੂੰ ਆ ਰਿਹਾ ਸੀ।

ਜਦੋਂ ਉਹ ਹਰਿਆਣਾ ਦੇ ਖੇਤਰ ਹਿਸਾਰ ਕੋਲ ਪੁੱਜਾ ਤਾਂ ਉਸਦੇ ਟਰੈਕਟਰ ਦੀ ਅਚਾਨਕ ਇੱਕ ਕੈਂਟਰ ਨਾਲ ਟੱਕਰ ਹੋ ਗਈ, ਜਿਸ ਦੌਰਾਨ ਟਰੈਕਟਰ ਸਵਾਰ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ,ਮਿ੍ਰਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ,ਕਿਸਾਨ ਦੀ ਮੌਤ ਨਾਲ ਪਿੰਡ ਬਰਕੰਦੀ ’ਚ ਸੋਗ ਦੀ ਲਹਿਰ ਦੌੜ ਗਈ ਹੈ।26 ਜਨਵਰੀ ਨੂੰ ਦੇਰ ਸ਼ਾਮ ਨੂੰ ਹਿਸਾਰ ਨੇੜੇ ਉਸਦਾ ਟਰੈਕਟਰ ਇਕ ਕੈਂਟਰ ਦੇ ਨਾਲ ਟਕਾਰਅ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ, ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ ਪਿੰਡ ਬਰਕੰਦੀ ਦੇ ਦੋ ਕਿਸਾਨ ਸ਼ਹੀਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: –
किसानों का खुलासा,Deep Sidhu-Lakha Sidhana के कहने पर लाल किला पहुंचे
Violence During Tractor Parade: दिल्ली पुलिस ने 22 केस दर्ज किये,200 व्यक्ति हिरासत में लिए
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow