ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂਸ਼ਹਿਰ ਦੌਰਾ ਰੱਦ,ਕਿਸਾਨਾਂ ਦੇ ਤਿੱਖੇ ਵਿਰੋਧ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂਸ਼ਹਿਰ ਦੌਰਾ ਰੱਦ,ਕਿਸਾਨਾਂ ਦੇ ਤਿੱਖੇ ਵਿਰੋਧ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂਸ਼ਹਿਰ ਦੌਰਾ ਰੱਦ,ਕਿਸਾਨਾਂ ਦਾ ਤਿੱਖੇ ਵਿਰੋਧ

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂਸ਼ਹਿਰ ਦੌਰਾ ਰੱਦ,ਕਿਸਾਨਾਂ ਦੇ ਤਿੱਖੇ ਵਿਰੋਧ

31

AZAD SOCH:-

Nawanshahr,(AZAD SOCH NEWS):- ਅੱਜ ਨਵਾਂਸ਼ਹਿਰ (Nawanshahr) ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ (Ashwani Kumar Sharma) ਦੀ ਆਮਦ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਉੱਤੇ  ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ ਇਸਤਰੀ ਜਾਗ੍ਰਿਤੀ ਮੰਚ (Women’s Awareness Forum) ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਸਮੇਤ ਚਾਰ ਵਿਅਕਤੀ ਫੱਟੜ ਹੋ ਗਏ।

ਪਰ ਇਸਦੇ ਬਾਵਜੂਦ ਕਿਸਾਨ ਉਸ ਕਮਿਊਨਿਟੀ ਹਾਲ (Community Hall) ਦਾ ਘਿਰਾਓ ਕਰਨ ਵਿਚ ਕਾਮਯਾਬ ਹੋ ਗਏ ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ,ਕਿਸਾਨਾਂ ਦੇ ਤਿੱਖੇ ਵਿਰੋਧ ਦੀ ਭਿਣਕ ਪੈਂਦਿਆਂ ਇਸ ਭਾਜਪਾ ਆਗੂ ਨੇ ਆਪਣਾ ਨਵਾਂਸ਼ਹਿਰ (Nawanshahr) ਦੌਰਾ ਰੱਦ ਕਰਨਾ ਹੀ ਬੇਹਤਰ ਸਮਝਿਆ,ਪੁਲਸ ਲਾਠੀਚਾਰਜ ਨਾਲ ਹਰਬੰਸ ਸਿੰਘ ਪੈਲੀ ਅਤੇ ਨਵਪ੍ਰੀਤ ਸਿੰਘ ਸੰਘਾ  ਦੇ ਵੀ ਸੱਟਾਂ ਲੱਗੀਆਂ।

ਫਿਰ ਵੀ ਕਿਸਾਨ ਪੁਲਸ ਦੇ ਚਾਰ ਨਾਕੇ ਤੋੜ ਕੇ ਕਮਿਉਨਿਟੀ ਹਾਲ (Community Hall) ਅੱਗੇ ਪਹੁੰਚਣ ਵਿਚ ਕਾਮਯਾਬ ਹੋ ਗਏ,ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਆਗੂਆਂ ਨੂੰ ਅੱਜ ਸਵੇਰੇ ਅਸ਼ਵਨੀ ਕੁਮਾਰ ਸ਼ਰਮਾ (Ashwani Kumar Sharma) ਦੇ ਨਵਾਂਸ਼ਹਿਰ ਆਉਣ ਬਾਰੇ ਭਿਣਕ ਪੈ ਗਈ ਸੀ ਜਿਸ ਉਪਰੰਤ ਕਿਸਾਨ ਰਿਲਾਇੰਸ ਕੰਪਨੀ (Reliance Company) ਦੇ ਨਵਾਂਸ਼ਹਿਰ (Nawanshahr) ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ।

ਦੁਪਹਿਰ 12 ਵਜੇ ਤੋਂ ਬਾਅਦ ਕਿਸਾਨਾਂ ਨੇ ਇੱਥੋਂ ਚੱਲ ਕੇ ਸਥਾਨਕ ਪੰਡੋਰਾ ਮੁਹੱਲੇ ਵਾਲਾ ਕਮਿਊਨਿਟੀ ਹਾਲ (Community Hall) ਘੇਰ ਲਿਆ,ਸੂਬਾ ਪ੍ਰਧਾਨ ਦੇ ਸਵਾਗਤ ਲਈ ਇਸ ਹਾਲ ਵਿਚ ਪਹਿਲਾਂ ਹੀ ਪਹੁੰਚੇ ਹੋਏ ਭਾਜਪਾ ਵਰਕਰਾਂ ਨੂੰ ਕਿਸਾਨਾਂ ਨੇ ਘਿਰਾਓ ਸਮਾਪਤ ਹੋਣ ਤੱਕ ਸ਼ਾਮ 5ਵਜੇ ਤੱਕ ਬਾਹਰ ਨਾ ਨਿਕਲਣ ਦਿੱਤਾ,ਘਿਰਾਓ ਖਤਮ ਹੋਣ ਤੋਂ ਬਾਅਦ ਹੀ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਬਾਹਰ ਕੱਢਿਆ,ਇਹਨਾਂ ਵਰਕਰਾਂ ਵਿਚ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਅਸ਼ਵਨੀ ਬਲੱਗਣ, ਸ਼ਾਮ ਸੁੰਦਰ ਜਾਡਲਾ ਭਾਜਪਾ ਆਗੂ ਵੀ ਸ਼ਾਮਲ ਸਨ।


ਇਸ ਘਿਰਾਓ ਮੌਕੇ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਗੁਰਬਖਸ਼ ਕੌਰ ਸੰਘਾ, ਜਸਬੀਰ ਦੀਪ, ਬੂਟਾ ਸਿੰਘ ਮਹਿਮੂਦ ਪੁਰ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਮੱਖਣ ਸਿੰਘ ਭਾਨਮਜਾਰਾ, ਰਾਜਕੁਮਾਰ ਮਾਹਲ ਖੁਰਦ,ਮਲਕੀਤ ਸਿੰਘ ਰਾਹੋਂ, ਹਰਮਿੰਦਰ ਸਿੰਘ ਫੌਜੀ, ਬਲਵੀਰ ਸਿੰਘ ਜਾਡਲਾ,ਕੁਲਦੀਪ ਸਿੰਘ ਸੁੱਜੋਂ ਨੇ ਸੰਬੋਧਨ ਕਰਦਿਆਂ ਖੇਤੀ ਕਾਨੂੰਨ ਰੱਦ ਕਰੜ ਦੀ ਮੰਗ ਕੀਤੀ,ਆਗੂਆਂ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਵੜਨ ਨਹੀਂ ਦਿੱਤਾ ਜਾਵੇਗਾ,ਭਾਜਪਾ ਨੂੰ ਉਸਦੀ ਕਰਨੀ ਦਾ ਫਲ ਜਰੂਰ ਦਿੱਤਾ ਜਾਵੇਗਾ।
Leave a Reply

Your email address will not be published. Required fields are marked *