Ludhiana,(AZAD SOCH NEWS):- 16 ਅਕਤੂਬਰ 2020 ਨੂੰ ਤਰਨਤਾਰਨ (TarnTaran) ਦੇ ਪਿੰਡ ਭਿੱਖੀਵਿੰਡ (Bhikhiwind) ‘ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ (Comrade Balwinder Singh) ਦੀ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ,ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਲੁਧਿਆਣਾ ਦੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ,ਬਾਅਦ ‘ਚ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਘਟਨਾ ਪਾਕਿਸਤਾਨ ‘ਚ ਬੈਠੇ ਖਾਲਿਸਤਾਨ (Khalistan) ਸਮਰਥਕਾਂ ਨੇ ਕਰਵਾਈ ਸੀ,ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ (NIA) ਕਰ ਰਹੀ ਹੈ।
ਇਸ ਮਾਮਲੇ ‘ਚ ਜਾਂਚ ਦੇ ਚੱਲਦਿਆਂ ਹੀ ਟੀਮ ਸੋਮਵਾਰ ਨੂੰ ਦੋਸ਼ੀਆਂ ਨੂੰ ਲੈ ਕੇ ਲੁਧਿਆਣਾ ਪਹੁੰਚੀ ਸੀ।ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) (NIA) ਦੀ ਟੀਮ ਨੇ ਸੋਮਵਾਰ ਸਵੇਰਸਾਰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ‘ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ (Comrade Balwinder Singh) ਦੀ ਹੱਤਿਆ ‘ਚ ਸ਼ਾਮਿਲ 5 ਮੁਲਜ਼ਮ ਨੌਜਵਾਨਾਂ ਨੂੰ ਲੈ ਕੇ ਲੁਧਿਆਣਾ ਪਹੁੰਚੀ,ਇੱਥੇ ਟੀਮ ਨੇ ਮੁਲਜ਼ਮਾਂ ਦੇ ਘਰਾਂ ਅਤੇ ਹੋਰ ਠਿਕਾਣਿਆਂ ‘ਤੇ ਜਾ ਕੇ ਪੁੱਛਗਿੱਛ ਕੀਤੀ।
CLICK THE LINK:- Punjabi Actor Deep Sidhu ਦੀ 7 ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ
ਇਸ ਦੇ ਨਾਲ ਹੀ ਦੇਰ ਸ਼ਾਮ ਤੱਕ ਪੁਲਿਸ ਉਨ੍ਹਾਂ ਨੂੰ ਸ਼ਹਿਰ ‘ਚ ਲੈ ਕੇ ਜਾਂਚ ‘ਚ ਜੁੱਟੀ ਰਹੀ,ਏ.ਡੀ.ਸੀ.ਪੀ ਕ੍ਰਾਈਮ ਰੁਪਿੰਦਰ ਕੌਰ ਭੱਟੀ (ADCP Crime Rupinder Kaur Bhatti) ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਐੱਨ.ਆਈ.ਏ. (NIA) ਨੇ ਦੋਸ਼ੀਆਂ ਦੀ ਸਿਵਲ ਹਸਪਤਾਲ ‘ਚ ਮੈਡੀਕਲ ਜਾਂਚ ਕਰਵਾਈ ਅਤੇ ਉਨਾਂ ਨੂੰ ਵਾਪਸ ਲੈ ਗਈ,ਮੁਲਜ਼ਮਾਂ ‘ਚ ਹੁਸੈਨਪੁਰ ਦਾ ਰਹਿਣ ਵਾਲਾ 20 ਸਾਲਾਂ ਰਵਿੰਦਰ ਸਿੰਘ, ਕਰਤਾਰ ਨਗਰ ਦਾ 27 ਸਾਲਾਂ ਜਗਰੂਪ ਸਿੰਘ, ਸਲੇਮ ਟਾਬਰੀ ਦਾ 21 ਸਾਲਾਂ ਅਕਾਸ਼ਦੀਪ, ਲੋਹਾਰਾ ਕਰਤਾਰ ਕਾਲੋਨੀ ਦਾ 23 ਸਾਲਾਂ ਪ੍ਰਭਜੀਤ ਸਿੰਘ ਅਤੇ ਰਾਹੋ ਰੋਡ ਚੰਦਰਲੋਕ ਕਾਲੋਨੀ ਦਾ 23 ਸਾਲਾਂ ਰਵੀ ਕੁਮਾਰ ਸ਼ਾਮਲ ਹੈ,ਐੱਨ.ਆਈ.ਏ. (NIA) ਉਨ੍ਹਾਂ ਤੋਂ ਪੁੱਛਗਿੱਛ ਕਰ ਸੁਰਾਗ ਹਾਸਿਲ ਕਰਨ ‘ਚ ਜੁੱਟੀ ਹੈ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow