Punjabi Actor Deep Sidhu ਦੀ 7 ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ Punjabi Actor Deep Sidhu ਦੀ 7 ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjabi Actor Deep Sidhu ਦੀ 7 ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ

Punjabi Actor Deep Sidhu ਦੀ 7 ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ

16

AZAD SOCH:-

NEW DELHI,(AZAD SOCH NEWS):- ਪੰਜਾਬੀ ਅਦਾਕਾਰ ਦੀਪ ਸਿੱਧੂ (Punjabi Actor Deep Sidhu) ਦਾ 7 ਦਿਨਾਂ ਪੁਲਿਸ ਰਿਮਾਂਡ (Police Remand) ਅੱਜ ਖਤਮ ਹੋ ਰਿਹਾ ਹੈ,ਅੱਜ ਸਵੇਰੇ 10.30 ਵਜੇ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ,ਸ਼ਨੀਵਾਰ ਨੂੰ ਦਿੱਲੀ ਪੁਲਿਸ (Delhi Police) ਇਸ ਮਾਮਲੇ ਦੀ ਜਾਂਚ ਲਈ ਦੀਪ ਸਿੱਧੂ ਅਤੇ ਇਕ ਹੋਰ ਦੋਸ਼ੀ ਇਕਬਾਲ ਸਿੰਘ (Iqbal Singh) ਨੂੰ ਲਾਲ ਕਿਲ੍ਹੇ (Red Fort) ਲੈ ਗਈ ਸੀ,ਪੁਲਿਸ ਦੇ ਅਨੁਸਾਰ ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਅਤੇ ਅਰਾਜਕਤਾ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਸੀ।

CLICK THE LINK:- Nikita Jacob Toolkit Case: Disha Ravi’s के बाद अब निकिता जैकब की खोज में दिल्ली पुलिस,ग़ैर -ज़मानती वारंट जारी

ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਗ੍ਰਿਫਤਾਰ ਕੀਤੇ ਗਏ,ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ 9 ਫਰਵਰੀ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ,ਪੁਲਿਸ ਨੇ ਦਸ ਦਿਨਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਸੀ ਕਿ ਅਜਿਹੀਆਂ ਵੀਡਿਓਜ਼ ਹਨ ਜਿਨ੍ਹਾਂ ‘ਚ ਦੀਪ ਸਿੱਧੂ (Deep Sidhu) ਨੂੰ ਕਥਿਤ ਤੌਰ ‘ਤੇ ਘਟਨਾ ਸਥਾਨ ‘ਤੇ ਦੇਖਿਆ ਜਾ ਸਕਦਾ ਹੈ,ਦਿੱਲੀ ਪੁਲਿਸ (Delhi Police) ਦੇ ਵਿਸ਼ੇਸ਼ ਸੈੱਲ ਨੇ ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਨੇੜੇ ਗ੍ਰਿਫਤਾਰ ਕੀਤਾ ਸੀ। 

CLICK THE LINK:-  ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਇਕ ਹੋਰ ਕੇਸ ਵਿਚ ਜ਼ਮਾਨਤ ਮਿਲੀ

ਦੀਪ ਸਿੱਧੂ (Deep Sidhu) ਆਪਣੇ ਸਾਥੀਆਂ ਨਾਲ ਵੀਡੀਓ ‘ਚ ਲਾਲ ਕਿਲ੍ਹੇ ‘ਚ ਦਾਖਲ ਹੁੰਦੇ ਦੇਖਿਆ ਗਿਆ ਹੈ ਅਤੇ ਜਦੋਂ ਝੰਡਾ ਲਹਿਰਾਇਆ ਗਿਆ ਸੀ ਤਾਂ ਉਹ ਉਥੇ ਮੌਜੂਦ ਸੀ, ਜਾਂਚ ਅਧਿਕਾਰੀ ਨੇ ਦੋਸ਼ ਲਾਇਆ, “ਉਹ ਭੀੜ ਨੂੰ ਭੜਕਾ ਰਿਹਾ ਸੀ,ਸਹਿ-ਸਾਜ਼ਿਸ਼ਕਰਤਾਵਾਂ ਦੀ ਪਛਾਣ ਕਰਨ ਲਈ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਨ ਦੀ ਜ਼ਰੂਰਤ ਹੈ।

ਪੁਲਿਸ ਨੇ ਕਿਹਾ ਸੀ ਕਿ ਇਸ ਕੇਸ ਵਿੱਚ ਦੂਜੇ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਦੀਪ ਸਿੱਧੂ (Deep Sidhu)ਤੋਂ ਪੁੱਛ-ਗਿੱਛ ਕਰਨੀ ਜ਼ਰੂਰੀ ਹੈ,ਨਾਗਪੁਰ ਵਿੱਚ ਉਸ ਦਾ ਸਥਾਈ ਪਤਾ ਵੀ ਸਾਹਮਣੇ ਆਇਆ ਹੈ, ਪਰ ਹੋਰ ਵੇਰਵੇ ਲਿਆਉਣ ਲਈ, ਸਾਨੂੰ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਜਾਣਾ ਪਏਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *