Chandigarh,(AZAD SOCH NEWS):- ਕਿਸਾਨ ਮਹਾਂ ਪੰਚਾਇਤ 20 ਫਰਵਰੀ ਨੂੰ ਹੋਵੇਗੀ ਚੰਡੀਗੜ੍ਹ ਵਿੱਚ : ਇਥੋਂ ਨੌਜਵਾਨ ਕਿਸਾਨ ਏਕਤਾ (Young Farmers Unity) ਵਲੋਂ ਕਿਸਾਨ ਅੰਦੋਲਨ (Peasant Movement) ਵਿੱਚ ਪਹਿਲਾਂ ਹੀ ਬਰਾਬਰ ਦਾ ਯੋਗਦਾਨ ਪਾਇਆ ਜਾ ਰਿਹਾ ਹੈ ਹੁਣ ਦਿੱਲੀ ਅੰਦੋਲਨ (Delhi Movement) ਵਿੱਚ ਮੋਰਚਾ ਲਗਾਈ ਬੈਠੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ,ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂੰਨੀ 20 ਫਰਵਰੀ ਨੂੰ ਰੈਲੀ ਮੈਦਾਨ ਸੈਕਟਰ 25 (Rally Ground Sector 25) ਵਿੱਚ ਦੁਪਹਿਰੇ 2 ਤੋਂ 5 ਵਜੇ ਤੱਕ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਨਗੇ,ਇਸ ਵਿੱਚ ਹਰੇਕ ਧਰਮ ਅਤੇ ਹਰੇਕ ਕਿੱਤੇ ਨਾਲ ਜੁੜਿਆ ਬਜ਼ੁਰਗ, ਨੌਜਵਾਨ ਸ਼ਾਮਲ ਹੋ ਰਿਹਾ ਹੈ।
CLICK THE LINK:- ਸੰਗਰੂਰ ਵਿੱਚ ਕਾਂਗਰਸ ਦੀ ਨਗਰ ਕੌਸਲ ਚੌਣਾਂ ਵਿੱਚ ਵੱਡੀ ਜਿੱਤ
ਇਥੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਗਿਆ ਕਿ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ, ਚੰਡੀਗੜ੍ਹ ਪੰਜਾਬੀ ਮੰਚ, ਪੇਡੂ ਸੰਘਰਸ਼ ਕਮੇਟੀ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦਵਾਰਾ ਅਸਥਾਪਨ ਕਮੇਟੀ, ਲੋਕ ਭਲਾਈ ਸੰਸਥਾ ਅਤੇ ਹੋਰਾਂ ਵਲੋਂ ਯੋਗਦਾਨ ਪਾਇਆ ਦਾ ਰਿਹਾ ਹੈ,ਕਿਰਪਾਲ ਸਿੰਘ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ, ਪਰਮਿੰਦਰ ਸਿੰਘ ਧਨਾਸ ਨੇ ਦੱਸਿਆ ਕਿ ਕਿਸਾਨ, ਨੌਜਵਾਨ ਵਿਦਿਆਰਥੀ, ਵਿਦਿਆਰਥਣਾਂ ਫੋਨ ਕਰਕੇ ਸ਼ਮੂਲੀਅਤ ਕਰਨ ਲਈ ਤੱਤਪਰਤਾ ਵਿਖਾ ਰਹੇ ਹਨ।
CLICK THE LINK:- Abohar ਨਗਰ ਨਿਗਮ ‘ਚ ਵੀ ਕਾਂਗਰਸ ਨੇ ਮਾਰੀ ਬਾਜ਼ੀ, 50 ‘ਚੋਂ 49 ਸੀਟਾਂ ਜਿੱਤੀਆਂ
ਗਾਇਕ,ਗੀਤਕਾਰ ਅਤੇ ਅਦਾਕਾਰ ਪ੍ਰਤੀਕ ਮਾਨ ਨੇ ਚੰਡੀਗੜ੍ਹ ਦੇ ਚੌਕਾਂ ਵਿੱਚ ਖੜਕੇ ਕਿਸਾਨ ਅੰਦੋਲਨ (Peasant Movement) ਵਿੱਚ ਜਾਗਰੂਕਤਾ ਪੈਦਾ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਅੰਨ ਗ੍ਰਹਿਣ ਕਰਨ ਵਾਲਾ ਇਸ ਵਿੱਚ ਸ਼ਾਮਲ ਹੋ ਕੇ ਇੱਕਜੁੱਟਤਾ ਦਾ ਸਬੂਤ ਦੇਵੇਗਾ,ਇੱਕ ਸੁਆਲ ਦੇ ਜਵਾਬ ਵਿੱਚ ਪ੍ਤੀਕ ਮਾਣ ਨੇ ਕਿਹਾ ਕਿ ਕਿਸਾਨ ਅੰਦੋਲਨ (Peasant Movement) ਨਾਲ ਸੰਬੰਧਿਤ ਗੀਤ ਸੰਗੀਤ ਵੀ ਪਰੋਗਰਾਮ ਦਾ ਹਿੱਸਾ ਹੋਣਗੇ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow