Abohar,(AZAD SOCH NEWS):- ਅਬੋਹਰ (Abohar) ਨਗਰ ਨਿਗਮ ਦੀਆਂ 50 ਵਾਰਡਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ (Congress Party) ਨੇ 49 ‘ਤੇ ਜਿੱਤ ਹਾਸਲ ਕੀਤੀ ਹੈ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ 1 ਸੀਟ ਹੀ ਮਿਲੀ ਹੈ,ਇਸ ਦੌਰਾਨ ਭਾਜਪਾ ਤੇ ਆਪ ਖਾਤਾ ਵੀ ਨਹੀਂ ਖੋਲ੍ਹ ਸਕੀਆਂ,ਕਾਂਗਰਸ ਲੀਡਰ ਸੰਦੀਪ ਜਾਖੜ (Sandeep Jakhar) ਨੇ ਆਪਣੇ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਾਰੇ ਹੀ ਵੋਟਰਾਂ ਦਾ ਧੰਨਵਾਦ ਕੀਤਾ ਹੈ,ਉਨ੍ਹਾਂ ਇਸ ਜਿੱਤ ਨੂੰ ਵਿਕਾਸ ਦੀ ਜਿੱਤ ਦੱਸਿਆ ਹੈ।
Abohar Municipal Corporation
ਕਾਂਗਰਸ – 49
ਅਕਾਲੀ ਦਲ– 01
ਬੀਜੇਪੀ– 00
ਆਪ– 00
ਆਜ਼ਾਦ– 00
ਅਬੋਹਰ ਨਗਰ ਨਿਗਮ (Abohar Municipal Corporation) ਦੀਆਂ ਪਈਆਂ ਵੋਟਾਂ ਵਿੱਚ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 100868 ਵਿੱਚੋਂ 73737 ਵੋਟਾਂ ਪਈਆਂ ਜਿਸ ਵਿੱਚ ਕਾਂਗਰਸ ਨੂੰ 50593, ਅਕਾਲੀ ਦਲ ਨੂੰ 9225, ਭਾਜਪਾ 9465, ਆਪ 2903, ਬਸਪਾ 20 (ਸਿਰਫ ਇੱਕ ਵਾਰਡ ਤੋਂ ਲੜੀ ਗਈ ਸੀ ਚੋਣ) ਤੇ ਆਜ਼ਾਦ ਨੂੰ 688 ਵੋਟਾਂ ਪਈਆਂ ਤੇ ਨੋਟਾ ਨੂੰ 843 ਵੋਟਰਾਂ ਨੇ ਚੁਣਿਆ ਹੈ।
CLICK THE LINK:-
ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ ,LIVE: AZAD SOCH
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow