CHANDIGARH,(AZAD SOCH NEWS):- ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਕਿਸਾਨਾਂ ਨੇ ਜੋਸ਼,ਹਰਿਆਣਾ ਤੇ ਰਾਜਸਥਾਨ ‘ਚ ਵੀ ਦੇਖਣ ਨੂੰ ਮਿਲਿਆ ਰੇਲ ਰੋਕੋ ਅੰਦੋਲਨ ਦਾ ਅਸਰ : ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਐਲਾਨ ਤੋਂ ਬਾਅਦ ਪੰਜਾਬ ਤੇ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾ ਰਹੀਆਂ ਹਨ।
ਪੰਜਾਬ,ਹਰਿਆਣਾ ਦੇ ਨਾਲ-ਨਾਲ ਰਾਜਸਥਾਨ ‘ਚ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ,ਸੁੰਯਕਤ ਕਿਸਾਨ ਮੋਰਚੇ (United Farmers Front) ਦੀ ਅਗਵਾਈ ਹੇਠ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸੀ,ਜਿਸ ਦੇ ਤਹਿਤ ਮਾਨਸਾ ‘ਚ ਵੀ ਵੱਡੀ ਗਿਣਤੀ ਅੰਦਰ ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ ਕੀਤੇ।

ਕਿਸਾਨ ਆਗੂਆਂ ਅਨੁਸਾਰ ਇਸ ਚੱਕਾ ਜਾਮ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਸਥਾਨਕ ਰੇਲ ਪਟੜੀਆਂ ਉਤੇ ਸ਼ਾਂਤਮਈ ਢੰਗ ਨਾਲ ਦਿੱਤਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਕਾਇਮ ਰੱਖਿਆ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਕਿਸਾਨਾਂ ਦਾ ਸਬਰ ਹੋਰ ਨਹੀਂ ਪਰਖਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਲਾਜ਼ਮੀ ਜਿੱਤ ਹੋਵੇਗੀ,ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਚੱਕਾ ਜਾਮ ਤੋਂ ਮਗਰੋਂ ਜਥੇਬੰਦੀਆਂ ਵਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

ਜੰਡਿਆਲਾ ਗੁਰੂ (Jandiala Guru) ਰੇਲ ਰੋਕੋ ਅੰਦੋਲਨ ਅੱਜ 148 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਜੋ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਨਿਰੰਤਰ ਜਾਰੀ ਰਹੇਗਾ,ਉਨ੍ਹਾਂ ਨੇ ਕਿਹਾ ਦਿੱਲੀ ਵਿੱਖੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਲਈ 20 ਫਰਵਰੀ ਨੂੰ ਗੁਰਦਾਸਪੁਰ, ਹੁਸ਼ਿਆਰਪੁਰ ਕਿਸਾਨਾਂ ਮਜ਼ਦੂਰਾਂ ਦਾ ਜਥਾ ਰਵਾਨਾ ਹੋਵੇਗਾ।
ਫਿਰੋਜ਼ਪੁਰ ਡਿਵੀਜ਼ਨ ਦੇ ਫਗਵਾੜਾ ਸਟੇਸ਼ਨ (Phagwara Station of Ferozepur Division) ’ਤੇ ਮਾਲਵਾ ਐਕਸਪ੍ਰੈਸ ਅਤੇ ਜਲੰਧਰ ਕੈਂਟ ਸਟੇਸ਼ਨ ’ਤੇ ਸੁਪਰ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਹੈ,ਪਠਾਨਕੋਟ ਕੈਂਟ ਸਟੇਸ਼ਨ ’ਤੇ ਜੰਮੂ ਤੋਂ ਆ ਰਹੀ ਮਾਲਵਾ ਐਕਸਪ੍ਰੈਸ ਰੁਕ ਗਈ ਹੈ,ਇਸ ਤੋਂ ਇਲਾਵਾ ਪਠਾਨਕੋਟ ਛਾਉਣੀ ਛੱਡ ਚੁੱਕੇ ਵੰਦੇ ਭਾਰਤ ਨੂੰ ਬਾੜੀ ਬ੍ਰਾਹਮਣ, ਕਠੂਆ ਵਿਖੇ ਸਰਬੋਦਿਆ ਅਤੇ ਵਿਜੇਪੁਰ ਵਿਖੇ ਸੰਬਲਪੁਰ ਜੰਮੂ ਨੇ ਰੋਕ ਦਿੱਤਾ ਹੈ,ਧਨਬਾਦ ਐਕਸਪ੍ਰੈਸ ਫਿਰੋਜ਼ਪੁਰ ਕੈਂਟ ਤੋਂ, ਅੰਮ੍ਰਿਤਸਰ ਤੋਂ ਸਹੀਦ ਐਕਸਪ੍ਰੈਸ ਅਤੇ ਖੁਦ ਬੇਗਮਪੁਰਾ ਜੰਮੂ ਤਵੀ ਰੇਲਵੇ ਸਟੇਸ਼ਨ ’ਤੇ ਨਿਯਮਤ ਕੀਤੀ ਗਈ ਹੈ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow