Mohali Municipal Corporation Elections:ਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਹਾਰੇ Mohali Municipal Corporation Elections:ਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਹਾਰੇ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Mohali Municipal Corporation Electionsਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਹਾਰੇ ਪਰ ਪੁੱਤ ਜਿੱਤਿਆ

Mohali Municipal Corporation Elections: ਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਹਾਰੇ ਪਰ ਪੁੱਤ ਜਿੱਤਿਆ

29

AZAD SOCH:-

MOHALI,(AZAD SOCH NEWS):- ਮੁਹਾਲੀ ਨਗਰ ਨਿਗਮ (Mohali Municipal Corporation) ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਅਕਾਲੀ ਦਲ (Akali Dal) ਅਤੇ ਭਾਜਪਾ ਦਾ ਮੁਕੰਮਲ ਸਫਾਇਆ ਹੋ ਗਿਆ ਹੈ,ਕਾਂਗਰਸ ਨੂੰ 37 ਤੇ ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ (Aam Aadmi Party) ਨੇ ਚੋਣ ਨਹੀਂ ਲੜੀ,ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ,ਬਸਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੀ ਹੈ,ਮੁਹਾਲੀ ਵਿੱਚ ਕਾਂਗਰਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ,ਸਾਬਕਾ ਮੇਅਰ ਕੁਲਵੰਤ ਸਿੰਘ (Former Mayor Kulwant Singh) ਵੀ ਚੋਣ ਹਾਰ ਗਏ, ਜਦੋਂਕਿ ਉਨ੍ਹਾਂ ਦਾ ਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਕਈ ਹੋਰ ਸਾਥੀ ਚੋਣ ਜਿੱਤ ਗਏ।

ਮੁਹਾਲੀ ਵਿੱਚ ਕਾਂਗਰਸ ਲਈ ਆਪਣਾ ਮੇਅਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ,ਮੁਹਾਲੀ ਤੋਂ ਕਾਂਗਰਸ ਦੇ ਮੇਅਰ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ (Amarjit Singh Jiti Sidhu) ਚੋਣ ਜਿੱਤ ਗਏ ਹਨ,ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ (Deputy Mayor Rishwa Jain) ਅਤੇ ਉਨ੍ਹਾਂ ਦੀ ਪਤਨੀ ਰਾਣੀ ਜੈਨ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਚੋਣ ਜਿੱਤ ਗਏ ਹਨ।

Click The Link:- ਚੋਣ ਨਤੀਜਿਆਂ ਨੇ Akali Dal,AAP ਤੇ BJP ਦੀਆਂ ਲੋਕ ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਖਿਲਾਫ ਫ਼ਤਵਾ ਦਿੱਤਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਵੋਟਾਂ ਦੀ ਗਿਣਤੀ ਅੱਜ ਸਵੇਰੇ 9 ਵਜੇ ਸ਼ੁਰੂ ਹੋਈ,ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਬੂਥਾਂ (Polling Booths) ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ,ਗਿਣਤੀ ਕੇਂਦਰਾਂ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਗਏ ਸੀ,ਸਵੇਰੇ ਸਵਾ 9 ਵਜੇ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ ਅਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਡੀ ਲੀਡ ’ਤੇ ਅੱਗੇ ਚੱਲਣ ਅਤੇ ਜਿੱਤ ਦੀ ਖ਼ਬਰ ਸੁਣਦੇ ਹੀ ਜਸ਼ਨ ਮਨਾਉਣੇ ਅਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *