ਭਾਰਤ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ 'ਚ ਜਾਣ ਵਾਲੇ ਸਿੱਖ ਜਥੇ ਨੂੰ ਰੋਕੇ ਭਾਰਤ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ 'ਚ ਜਾਣ ਵਾਲੇ ਸਿੱਖ ਜਥੇ ਨੂੰ ਰੋਕੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ 'ਚ ਜਾਣ ਵਾਲੇ ਸਿੱਖ ਜਥੇ ਨੂੰ ਰੋਕੇ ਜਾਣ ਦੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਿਖੇਧੀ

ਭਾਰਤ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ ‘ਚ ਜਾਣ ਵਾਲੇ ਸਿੱਖ ਜਥੇ ਨੂੰ ਰੋਕੇ ਜਾਣ ਦੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਿਖੇਧੀ

7

AZAD SOCH:-

Chandigarh,(AZAD SOCH NEWS):- ਭਾਰਤ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ (Saka Nankana Sahib) ਸ਼ਤਾਬਦੀ ਸਮਾਗਮ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਐਨ ਆਖ਼ਰੀ ਮੌਕੇ ਰੋਕ ਜਾਣ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) (Shiromani Akali Dal (Democratic)) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਹਾਨੇ ਭਾਰਤ ਸਰਕਾਰ ਵੱਲੋਂ ਸਿੱਖ ਜਥੇ ਤੇ ਲਗਾਈ ਗਈ ਪਾਬੰਦੀ ਕਾਰਨ ਸਿੱਖ ਸ਼ਰਧਾਲੂਆਂ ਵਿੱਚ ਭਾਰੀ ਰੋਸ਼ ਹੈ,ਸੁਖਦੇਵ ਸਿੰਘ ਢੀਂਡਸਾ Sukhdev Singh Dhindsa ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ `ਤੇ ਲਗਾਈ ਗਈ ਰੋਕ ਦੇ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ।

Click The Link:- ਬੀਬੀ ਜਗੀਰ ਕੌਰ ਨੇ ਸ੍ਰੀ ਨਨਕਾਣਾ ਸਾਹਿਬ ਲਈ ਜਥੇ ’ਤੇ ਰੋਕ ਨੂੰ ਲੈ ਕੇ ਮੋਦੀ ਤੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਸੁਖਦੇਵ ਸਿੰਘ ਢੀਂਡਸਾ Sukhdev Singh Dhindsa ਨੇ ਕਿਹਾ ਕਿ ਇਸ ਫੈਸਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ,ਇਸਲਈ ਜਿਨ੍ਹਾ ਸ਼ਰਧਾਲੂਆਂ ਨੂੰ ਵੀਜੇ ਦਿੱਤੇ ਗਏ ਹਨ ਉਨ੍ਹਾ ਨੂੰ 100ਵੇਂ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ,ਉਨ੍ਹਾ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੋਵੇਂ ਦੇਸ਼ਾਂ ਵਿੱਚ ਮਨਾਈ ਜਾ ਰਹੀ ਹੈ।

Click The Link:- ਕੇਂਦਰ ਨੇ Nankana Sahib ਜਾਣ ਵਾਲੇ ਜੱਥੇ ਨੂੰ ਮੌਕੇ ‘ਤੇ ਆ ਕੇ,Pakistan ਜਾਣ ਦੀ ਇਜਾਜ਼ਤ ਨਹੀਂ ਦਿੱਤੀ

ਅਤੇ ਇਹ ਸਾਕਾ ਸਿੱਖ ਸ਼ਰਧਾਲੂਆਂ (Saka Sikh Pilgrims) ਵਿੱਚ ਕਾਫ਼ੀ ਮਹੱਤਵ ਰੱਖਦਾ ਹੈ,ਪਕਿਸਤਾਨ ਦੀ ਸਿੱਖ ਸੰਗਤਾਂ ਵੀ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਉਡੀਕ ਕਰ ਰਹੀਆਂ ਹਨ, ਪਾਕਿਸਤਾਨ ਵਿੱਚ ਸਮਾਗਮ ਸਬੰਧੀ ਤਿਆਰੀਆਂ ਪੂਰੀ ਮੰਕਮਲ ਹੋ ਚੁੱਕੀਆਂ ਹਨ ਅਤੇ ਅਜਿਹੇ ਵਿੱਚ ਸਰਕਾਰ ਵੱਲੋਂ ਜਥੇ ਦੇ ਜਾਣ ‘ਤੇ ਐਨ ਆਖ਼ਰੀ ਮੌਕੇ ਰੋਕ ਲਗਾਉਣ ਨਾਲ ਬੇਹੱਦ ਦੁੱਖ ਹੋਇਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *