Jalandhar, 22 February 2021,(AZAD SOCH NEWS):- ਆਮ ਆਦਮੀ ਪਾਰਟੀ (Aam Aadmi Party) ਨੂੰ ਇਕ ਵੱਡੀ ਮਜ਼ਬੂਤੀ ਮਿਲੀ,ਕੌਮਾਂਤਰੀ ਹਾਕੀ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਆਈਜੀ ਸੁਰਿੰਦਰ ਸੋਢੀ (IG Surinder Sodhi) ਅਤੇ ਕਈ ਹੋਰ ਵੱਡੀਆਂ ਹਸਤੀਆਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ,ਜਲੰਧਰ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਅਆਗੂ ਹਰਪਾਲ ਸਿੰਘ ਚੀਮਾ, ‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘ ਚੱਢਾ (Co-Incharge Ragh Chadha) ਦੀ ਹਾਜ਼ਰੀ ਵਿੱਚ ਸੋਢੀ ਅਤੇ ਹੋਰ ਆਗੂ ‘ਆਪ’ ਵਿੱਚ ਸ਼ਾਮਲ ਹੋਏ।
‘ਆਪ’ ਆਗੂਆਂ ਨੇ ਪਾਰਟੀ ਵਿਚ ਸ਼ਾਮਲ ਹੋਣ ਉੱਤੇ ਸਵਾਗਤ ਕੀਤਾ,ਇਸ ਮੌਕੇ ‘ਆਪ’ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਬਦਲਾਅ ਲਈ ਕੇਵਲ ਆਮ ਆਦਮੀ ਪਾਰਟੀ (Aam Aadmi Party) ਨੂੰ ਦੇਖ ਰਹੇ ਹਨ,ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਕੋਈ ਪਾਰਟੀ ਪੰਜਾਬ ਵਿੱਚ ਅਸਲ ਵਿੱਚ ਬਦਲਾਅ ਲਿਆ ਸਕਦੀ ਹੈ, ਤਾਂ ਉਹ ਸਿਰਫ ਆਮ ਆਦਮੀ ਪਾਰਟੀ (Aam Aadmi Party) ਹੀ ਲਿਆ ਸਕਦੀ ਹੈ,ਦਿੱਲੀ ਦੀ ਅਰਵਿੰਦ ਕੇਜਰੀਵਾਲ (Arvind Kejriwal) ਸਰਕਾਰ ਨੇ ਇਸਨੂੰ ਸੱਚ ਸਾਬਤ ਕਰਕੇ ਦਿਖਾਇਆ ਹੈ।
ਅੱਜ ਕੇਜਰੀਵਾਲ ਸਰਕਾਰ ਦੇ ਕੰਮਾਂ ਅਤੇ ਜਨ ਕਲਿਆਣ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਸੁਰਿੰਦਰ ਸੋਢੀ ਵਰਗੀਆਂ ਵੱਡੀਆਂ ਹਸਤੀਆਂ ਪਾਰਟੀ ਵਿਚ ਸ਼ਾਮਲ ਹੋਈਆਂ ਹਨ,
ਸੁਰਿੰਦਰ ਸੋਢੀ (IG Surinder Sodhi) ਨਾਲ ਪਾਰਟੀ ਵਿੱਚ ਹੋਰ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਈਆਂ,ਕਰਨਲ ਮਨਦੀਪ ਗਰੇਵਾਲ (Col. Mandeep Grewal) ਜੋ ਭਾਰਤੀ ਫੌਜ ਵਿੱਚ ਦੋ ਵਾਰ ਵੀਰਤਾ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ,ਨਗਰ ਕੌਂਸਲ ਗੜ੍ਹਸ਼ੰਕਰ ਤੋਂ ਵਾਰਡ ਨੰਬਰ 11 ਅਤੇ 12 ਤੋਂ ਆਜ਼ਾਦ ਕੌਂਸਲਰ ਸੋਮਨਾਕ ਬਾਂਗੜ ਅਤੇ ਜਸਵਿੰਦਰ ਕੌਰ ਮਾਨ ਨੇ ਵੀ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਉਨ੍ਹਾਂ ਦੋਵਾਂ ਨੇ ਇਸ ਵਾਰ ਆਪਣੀਆਂ ਦੋਵੇਂ ਸੀਟਾਂ ਬਰਕਰਾਰ ਰੱਖੀਆਂ ਅਤੇ ਲੋਕਾਂ ਦਾ ਭਰੋਸਾ ਜਿੱਤਿਆ ਹੈ,ਇਕ ਹੋਰ ਆਗੂ ਗੁਰਮੇਲ ਸਿੰਘ ਕਲੇਰ ਉਰਫ ਜੈ ਐਸ ਕਲੇਰ (Jay S. Clare) ਕੌਮਾਂਤਰੀ ਖੇਡ ਕਮੇਂਟੇਟਰ ਹਨ,ਉਨ੍ਹਾਂ 2017 ਵਿੱਚ ਵਿਧਾਨ ਸਭਾ ਦੀ ਚੋਣਾਂ ਵਿਚ ਆਪਣਾ ਪੰਜਾਬ ਪਾਰਟੀ ਦੇ ਨਕੋਦਰ (Nakodar) ਤੋਂ ਉਮੀਦਵਾਰ ਸਨ,ਆਗੂਆਂ ਨੇ ਕਿਹਾ ਕਿ ਇਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦੁਆਬਾ ਖੇਤਰ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੂੰ ਹੋਰ ਮਜ਼ਬੂਤੀ ਮਿਲੇਗੀ।
‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਰਿੰਦਰ ਸੋਢੀ (IG Surinder Sodhi) ਵਰਗੇ ਵੱਡੇ ਚੇਹਰੇ ਪਾਰਟੀ ਵਿੱਚ ਆ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਹੀ ਸਹੀ ਅਰਥਾਂ ਵਿੱਚ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਅਤੇ ਇੱਥੇ ਬਦਲਾਅ ਲਿਆ ਸਕਦੀ ਹੈ।
ਆਮ ਲੋਕ ਆਪਣੇ ਜੀਵਨ ਵਿੱਚ ਬਦਲਾਅ ਲਈ ‘ਆਪ’ ਤੋਂ ਹੀ ਉਮੀਦਾਂ ਕਰ ਰਹੇ ਹਨ, ਕਿਉਂਕਿ ਲੋਕਾਂ ਨੇ ਦਿੱਲੀ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੇ ਕੰਮਾਂ ਨੂੰ ਦੇਖਿਆ ਹੈ,ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ (Co-Incharge Ragh Chadha) ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਅਤੇ ਵੱਡੇ ਚੇਹਰੇ ਸ਼ਾਮਲ ਹੋਣਗੇ ਅਤੇ ਪਾਰਟੀ ਨੂੰ ਮਜਬੂਤ ਕਰਨਗੇ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow