BATHINDA,(MEHRAJ,AZAD SOCH NEWS):- Mehraj Rally: ਕਿਸਾਨ ਅੰਦੋਲਨ (Peasant Movement) ਵਿੱਚ ਨੌਜਵਾਨਾਂ ਦਾ ਹੀਰੋ ਬਣ ਕੇ ਉੱਭਰਿਆ ਲੱਖਾ ਸਿਧਾਣਾ ਬਠਿੰਡਾ ਰੈਲੀ ਵਿੱਚ ਪਹੁੰਚ ਹੈ,ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ (Village Mehraj) ’ਚ ਰੈਲੀ ਕੀਤੀ ਜਾ ਰਹੀ ਹੈ,ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ ਹੋਏ ਹਨ,ਦਿੱਲੀ ਪੁਲਿਸ (Delhi Police) ਨੇ ਕਿਸਾਨ ਟਰੈਕਟਰ ਰੈਲੀ (Farmers Tractor Rally) ਦੌਰਾਨ ਹੋਈ ਹਿੰਸਾ ਮਾਮਲੇ ਵਿਚ ਲੱਖੇ ਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ,ਅਜਿਹੇ ਵੀ ਸਵਾਲ ਉਠ ਰਹੇ ਹਨ ਕਿ ਦਿੱਲੀ ਪੁਲਿਸ ਲੱਖੇ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਹੋਵੇਗੀ।
ਗਣਤੰਤਰ ਦਿਵਸ (Republic Day) ਮੌਕੇ ਲਾਲ ਕਿਲੇ ’ਤੇ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਹੈ,ਕੁਝ ਦਿਨ ਪਹਿਲਾਂ ਲੱਖਾ ਸਿਧਾਣਾ (Lakha Sidhana) ਨੇ ਦਿੱਲੀ ਪੁਲਿਸ V ਨੂੰ ਸੋਸ਼ਲ ਮੀਡੀਆ ਉੱਪਰ ਚੁਣੌਤੀ ਦਿੱਤੀ ਸੀ ਕਿ ਉਹ 23 ਫ਼ਰਵਰੀ ਨੂੰ ਬਠਿੰਡਾ ਦੇ ਮਹਿਰਾਜ ’ਚ ਰੈਲੀ ਕਰਨ ਵਾਲਾ ਹੈ,ਜ਼ੋ ਕਿ ਅੱਜ ਇਹ ਰੈਲੀ ਮਹਿਰਾਜ (Rally Mehraj) ਵਿੱਚ ਹੋ ਰਹੀ ਹੈ।

ਅਤੇ ਲੱਖਾ ਸਿਧਾਣਾ (Lakha Sidhana) ਲੋਕਾਂ ਵਿੱਚ ਆ ਕੇ ਕਿਸਾਨ ਅੰਦੋਲਨ ਵਾਰੇ ਲੋਕਾਂ ਨੂੰ ਦੱਸ ਰਿਹਾ ਹੈ, ਜਿਸ ਵਿੱਚ ਅੱਜ ਹੋ ਰਹੀ ਰੈਲੀ ਵਿੱਚ ਬਹੁਤ ਹੀ ਇਕੱਠ ਹੋ ਰਿਹਾ ਹੈ,ਰੈਲੀ ਵਿਚ ਵੱਡਾ ਇਕੱਠ ਹੋਣ ਕਾਰਨ ਦਿੱਲੀ ਪੁਲਿਸ (Delhi Police) ਲਈ ਗ੍ਰਿਫਤਾਰੀ ਵੱਡੀ ਚੁਣੌਤੀ ਬਣ ਗਈ ਹੈ,ਅਸਲ ਵਿਚ ਲੱਖਾ ਸਿਧਾਣਾ (Lakha Sidhana) ਵੱਲੋਂ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ (Village Mehraj) ’ਚ ਰੈਲੀ ਕੀਤੀ ਜਾ ਰਹੀ ਹੈ,ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ ਹੋ ਰਹੇ ਹਨ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow