Mehraj Rally:Lakha Sidhana ਨੂੰ ਵੇਖਦਿਆਂ ਹੀ ਨੌਜਵਾਨਾਂ 'ਚ ਭਰਿਆ ਜੋਸ਼,Delhi Police Mehraj Rally:Lakha Sidhana ਨੂੰ ਵੇਖਦਿਆਂ ਹੀ ਨੌਜਵਾਨਾਂ 'ਚ ਭਰਿਆ ਜੋਸ਼,Delhi Police
BREAKING NEWS
Search

Live Clock Date

Your browser is not supported for the Live Clock Timer, please visit the Support Center for support.
Mehraj RallyLakha Sidhana ਨੂੰ ਵੇਖਦਿਆਂ ਹੀ ਨੌਜਵਾਨਾਂ 'ਚ ਭਰਿਆ ਜੋਸ਼,Delhi Police ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ

Mehraj Rally:Lakha Sidhana ਨੂੰ ਵੇਖਦਿਆਂ ਹੀ ਨੌਜਵਾਨਾਂ ‘ਚ ਭਰਿਆ ਜੋਸ਼,Delhi Police ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ

6

AZAD SOCH:-

BATHINDA,(AZAD SOCH NEWS):- Mehraj Rally: ਲੱਖਾ ਸਿਧਾਣਾ (Lakha Sidhana) ਨੂੰ ਪਿੰਡ ਮਹਿਰਾਜ (Village Mehraj) ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ,ਰੈਲੀ ‘ਚ ਸ਼ਾਮਲ ਹੋਣ ਤੋਂ ਬਾਅਦ ਲੱਖਾ ਸਿਧਾਣਾ ਨੇ ਸਟੇਜ ਤੋਂ ਕਿਹਾ ਕਿ ਲੋਕਾਂ ਨੂੰ ਸਬਰ ਸੰਤੋਖ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਿਹਾ.ਉਸ ਨਾਲ ਦਲ ਖ਼ਾਲਸਾ ਦੇ ਕੁਝ ਆਗੂ ਵੀ ਰੈਲੀ ‘ਚ ਪੁੱਜੇ ਹਨ,ਦਰਅਸਲ ਲੱਖਾ ਦਿੱਲੀ ਹਿੰਸਾ ਮਾਮਲੇ ‘ਚ ਲੋੜੀਂਦਾ ਹੈ,ਨੌਜਵਾਨ ਲੀਡਰ ਲੱਖਾ ਸਿਧਾਣਾ ਅੱਜ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ।

ਪੜ੍ਹੋ ਹੋਰ ਖ਼ਬਰਾਂ :- Mehraj Rally: ਰੈਲੀ ਲੱਖਾ ਸਿਧਾਣਾ ਰੈਲੀ ‘ਚ ਪਹੁੰਚਿਆ,ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ‘ਚ ਰੈਲੀ ਦਾ ਐਲਾਨ ਲੱਖਾ ਸਿਧਾਣਾ ਨੇ ਖ਼ੁਦ ਕੀਤਾ ਸੀ ਜਿਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਹਾਜ਼ਰੀ ਭਰੀ ਹੈ,ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਰੈਲੀ ‘ਚ ਸ਼ਾਮਲ ਹੋਏ ਹਨ,ਰੈਲੀ ਚਾਹੇ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਉੱਪਰ ਸੀ ਕਿ ਐਲਾਨ ਮੁਤਾਬਕ ਲੱਖਾ ਸਿਧਾਣਾ ਪਹੁੰਚੇਗਾ ਜਾਂ ਨਹੀਂ।

ਜਿਉਂ ਹੀ ਲੱਖਾ ਸਿਧਾਣਾ ਰੈਲੀ ਵਿੱਚ ਪਹੁੰਚਿਆਂ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ (Deep Sidhu) ਤੇ ਲੱਖਾ ਸਿਧਾਣਾ (Lakha Sidhana) ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ,ਲੱਖਾ ਸਿਧਾਨਾ ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ,ਅਜਿਹੇ ਵਿੱਚ ਹੁਣ ਲੱਖਾ ਸਿਧਾਨਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ।

Mehraj Rally:Lakha Sidhana ਨੂੰ ਵੇਖਦਿਆਂ ਹੀ ਨੌਜਵਾਨਾਂ ‘ਚ ਭਰਿਆ ਜੋਸ਼,Delhi Police ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ

ਉਧਰ, ਇਹ ਵੀ ਚਰਚਾ ਹੈ ਕਿ ਪੁਲਿਸ ਪਿੰਡ ਵਿੱਚੋਂ ਲੱਖਾ ਸਿਧਾਨਾ (Lakha Sidhana) ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ ਕਿਉਂਕਿ ਪਿੰਡ ਵਾਲਿਆਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਪੁਲਿਸ ਨੂੰ ਨਹੀਂ ਵੜ੍ਹਨ ਦਿੱਤਾ ਜਾਏਗਾ,ਲੱਖਾ ਸਿਧਾਣਾ ਨੇ ਰੈਲੀ ‘ਚ ਸ਼ਮੂਲੀਅਤ ਕੀਤੀ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਲੱਖਾ ਸਿਧਾਣੇ ਦੇ ਹੱਕ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *