Pagadi Sambhal Diwas: ਅੱਜ ਦੇਸ਼ ਭਰ ਵਿੱਚ ਮਨਾਇਆਂ ਜਾ ਰਿਹਾ ਹੈ,"ਪੱਗੜੀ ਸੰਭਾਲ" Pagadi Sambhal Diwas: ਅੱਜ ਦੇਸ਼ ਭਰ ਵਿੱਚ ਮਨਾਇਆਂ ਜਾ ਰਿਹਾ ਹੈ,"ਪੱਗੜੀ ਸੰਭਾਲ"
BREAKING NEWS
Search

Live Clock Date

Your browser is not supported for the Live Clock Timer, please visit the Support Center for support.
Pagadi Sambhal Diwas ਅੱਜ ਦੇਸ਼ ਭਰ ਵਿੱਚ ਮਨਾਇਆਂ ਜਾ ਰਿਹਾ ਹੈ,ਪੱਗੜੀ ਸੰਭਾਲ ਦਿਵਸ,ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ

Pagadi Sambhal Diwas: ਅੱਜ ਦੇਸ਼ ਭਰ ਵਿੱਚ ਮਨਾਇਆਂ ਜਾ ਰਿਹਾ ਹੈ,”ਪੱਗੜੀ ਸੰਭਾਲ” ਦਿਵਸ,ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ

14

AZAD SOCH:-

PATIALA,(AZAD SOCH NEWS):- Pagadi Sambhal Diwas: ਅੱਜ ਦੇਸ਼ ਭਰ ਵਿੱਚ ‘ਪੱਗੜੀ ਸੰਭਾਲ’ ਦਿਵਸ ਮਨਾਇਆ ਜਾ ਰਿਹਾ ਹੈ,ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ,ਇਸ ਦੇ ਨਾਲ ਹੀ ਮੰਗ ਪੱਤਰ ਸੌਂਪੇ ਜਾਣਗੇ,ਕਿਸਾਨ ਜਥੇਬੰਦੀਆਂ (Farmers’ Organizations) ਆਪਣੇ ਅੰਦੋਲਨ ਦੀਆਂ ਜੜ੍ਹਾਂ ਇਤਿਹਾਸ ਨਾਲ ਜੋੜ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀਆਂ ਹੋਈਆਂ ਹਨ,ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ,ਇਸ ਦੇ ਨਾਲ ਹੀ ਮੰਗ ਪੱਤਰ ਸੌਂਪੇ ਜਾਣਗੇ।

ਕਿਸਾਨ ਜਥੇਬੰਦੀਆਂ (Farmers’ Organizations) ਆਪਣੇ ਅੰਦੋਲਨ ਦੀਆਂ ਜੜ੍ਹਾਂ ਇਤਿਹਾਸ ਨਾਲ ਜੋੜ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀਆਂ ਹੋਈਆਂ ਹਨ,ਇਸ ਮੌਕੇ ਕਿਰਤੀ ਕਿਸਾਨਾਂ ਵੱਲੋਂ ਚੱਲ ਰਹੇ ਮੋਰਚਿਆਂ ਵਿਚ ਪ੍ਰੋਗਰਾਮ ਕੀਤੇ ਜਾਣਗੇ,ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਸਾਨ ਆਗੂ ਡਾ.ਦਰਸ਼ਨਪਾਲ ਨੇ ਦੱਸਿਆ ਕਿ ‘ਪੱਗੜੀ ਸੰਭਾਲ’ ਦਿਵਸੋ 23 ਫਰਵਰੀ ਨੂੰ ਮਨਾਇਆ ਜਾਵੇਗਾ,ਉਹਨਾਂ ਦੱਸਿਆ ਕਿ ਇਹ ਦਿਹਾੜਾ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਹਜਾਨੰਦ ਦੀ ਯਾਦ ਵਿਚ ਮਨਾਇਆ ਜਾਵੇਗਾ।

ਇਸ ਦਿਨ ਕਿਸਾਨ ਅਪਣਾ ਸਵੈੑਮਾਣ ਜ਼ਾਹਰ ਕਰਦੇ ਹੋਏ ਅਪਣੀ ਖੇਤਰੀ ਦਸਤਾਰ ਬੰਨ੍ਹਣਗੇ,ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ (Indian Farmers Union (Ekta) Dakonda) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਸੀ ਕਿ ਇਸ ਦਿਨ ਕਿਸਾਨ ਟਰੈਕਟਰਾਂ ਤੇ ਹੋਰ ਵਾਹਨਾਂ ਉਪਰ ਚਾਚਾ ਅਜੀਤ ਸਿੰਘ ਦੀ ਫ਼ੋਟੋ ਵਾਲੇ ਪੋਸਟਰ ਅਤੇ ਬੈਨਰ ਲਾ ਕੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ,ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ (Village Khatkar Kalan) ਵਿਚ ਹੋਇਆ ਸੀ।

ਸਰਦਾਰ ਅਜੀਤ ਸਿੰਘ,ਸ਼ਹੀਦ ਏ ਆਜ਼ਮ ਭਗਤ ਸਿੰਘ ਚਾਚਾ

ਸ਼ਹੀਦ ਏ ਆਜ਼ਮ ਭਗਤ ਸਿੰਘ (Shaheed A. Azam Bhagat Singh) ਦੇ ਚਾਚਾ ਅਜੀਤ ਸਿੰਘ (Ajit Singh)ਦੀ ਅਗਵਾਈ ਵਿਚ 1906 ਵਿਚ ਬ੍ਰਿਟਿਸ਼ ਹਕੂਮਤ ਸਮੇਂ ਲੜੇ ਗਏ ਕਿਸਾਨੀ ਅੰਦੋਲਨ ਵਿਚ ਪੱਗੜੀ ਸੰਭਾਲ ਜੱਟਾ ਗੀਤ (Turban Care Sandals Song) ਮਸ਼ਹੂਰ ਹੋਇਆ ਸੀ, ਜੋ ਝੰਗ ਸਿਆਲ ਸਪਤਾਹਿਕ ਦੇ ਸੰਪਾਦਕ ਬਾਂਕੇ ਦਿਆਲ ਨੇ ਉਸ ਸਮੇਂ ਲਿਖਿਆ ਸੀ।

ਅੱਜ ਹੀ ਮੋਰਚੇ ਵੱਲੋਂ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਯਾਦ ਕੀਤਾ ਜਾਵੇਗਾ ਤੇ ਕਿਸਾਨ ਆਪਣੇ ਆਤਮ ਸਨਮਾਨ ਦਾ ਪ੍ਰਗਟਾਵਾ ਕਰਨ ਲਈ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ,ਸਵਾਮੀ ਸਹਿਜਾਨੰਦ ਸਰਸਵਤੀ (Swami Sahajanand Saraswati) ਦਾ ਜਨਮ 22 ਫਰਵਰੀ 1889 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ (Ghazipur) ਦੇ ਪਿੰਡ ਦੇਵਾ (ਨੇੜੇ ਦੱਲ੍ਹਪੁਰ) (Near Dalhapur) ਵਿਖੇ ਹੋਇਆ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *