MOHALI,(AZAD SOCH NEWS):- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 (Phase-8 of Mohali) ਦੇ ਵਿੱਚ ਫੋਰਟਿਸ ਹਸਪਤਾਲ (Fortis Hospital) ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਹਨ,ਸਰਦੂਲ ਸਿਕੰਦਰ (Sardul Sikandar) 60 ਸਾਲਾਂ ਦੇ ਸਨ,ਕੋਰੋਨਾ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ,ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ (Fatehgarh Sahib) ਦੇ ਖੇੜੀ ਨੌਧ ਸਿੰਘ (Kheri Naudh Singh) ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ,ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।
ਜਿਸ ਤੋਂ ਪਹਿਲਾ ਉਹ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਗਏ ਸਨ ਤੇ ਫਿਰ ਫੋਰਟਿਸ ਹਸਪਤਾਲ (Fortis Hospital) ਵਿੱਚ ਇਲਾਜ ਕਰਵਾਉਣ ਲਈ ਆਏ,ਇਸਦੇ ਚਲਦੇ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਿਮਾਰੀ ਦੇ ਕਾਰਨ ਸਰਦੂਲ ਸਿਕੰਦਰ ਦੀ ਮੌਤ ਹੋ ਚੁੱਕੀ ਹੈ,ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਵੀ ਉਹ ਕਈ ਹਸਪਤਾਲਾਂ ਵਿੱਚ ਗਏ ਸਨ,ਪਤਨੀ ਅਮਰ ਨੂਰੀ (Wife Amar Noori) ਮੁਤਬਿਕ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਨਾ ਹੀ ਕੋਈ ਸਰਕਾਰੀ ਮੁਲਾਜਿਮ ਓਹਨਾ ਦੀ ਖ਼ਬਰ ਲੈਣ ਆਇਆ।
ਸਰਦੂਲ ਸਿਕੰਦਰ (sardul Sikandar) ਜੋ ਕੀ ਪੰਜਾਬੀ ਇੰਡਸਟਰੀ (Punjabi Industry) ਦੇ ਮਸ਼ਹੂਰ ਗਾਇਕ ਸਨ ਜਿਹਨਾਂ ਨੇ ਪੰਜਾਬੀ ਗੀਤਾਂ ਨੂੰ ਦੇਸ਼ਾ ਵਿਦੇਸ਼ਾ ਵਿੱਚ ਪ੍ਰਸਿੱਧ ਕੀਤਾ ਹੈ,ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਹੋਈ ਸੀ,ਪਤਨੀ ਅਮਰ ਨੂਰੀ (Amar Noori) ਮੁਤਬਿਕ ਤਕਰੀਬਨ 5 ਸਾਲ ਪਹਿਲਾ ਉਹਨਾਂ ਵਲੋਂ ਕਿਡਨੀ ਟਰਾਂਸਪਲਾਂਟ (Kidney Transplant) ਕਾਰਵਾਈ ਗਈ ਸੀ।
Click The Link:- ਮਸ਼ਹੂਰ ਗਾਇਕ Sardool Sikander ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ
ਉਂਝ ਦੇਖਿਆ ਜਾਵੇ ਤਾਂ ਸਰਕਾਰ ਵਲੋਂ ਕਾਫੀ ਦਾਅਵੇ ਕੀਤੇ ਜਾਂਦੇ ਹਨ ਕਿ ਕੋਰੋਨਾ ਮਹਾਮਾਰੀ (Corona Epidemic) ਨੂੰ ਖਤਮ ਕਰਨ ਲਈ ਅਸੀਂ ਇਸ ਤਰਾਂ ਕਰ ਗਏ ਠੋਸ ਕਦਮ ਚੁੱਕਾਂਗੇ ਪਰ ਦੂਜੇ ਪਾਸੇ ਸਰਦੂਲ ਸਿਕੰਦਰ ਹੋਣਾ ਨੂੰ ਦੇਖਣ ਲਈ ਹਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਨਹੀਂ ਪੁੱਜਾ,ਕਿਸਾਨੀ ਅੰਦੋਲਨ (Peasant Movement) ਦੇ ਦੌਰਾਨ ਵੀ ਸਰਦੂਲ ਸਿਕੰਦਰ (Sardul Sikandar) ਨੇ ਸਿੰਘੁ ਬਾਰਡਰ (Singhu Border) ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ,ਉਹ ਚੰਗੀ ਅਵਾਜ ਦੇ ਮਲਿਕ ਸਨ।

ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ,ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਅਜਿਹੀ ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ,ਸਰਦੂਲ ਸਿਕੰਦਰ (Sardul Sikandar) ਦੀ ਅਵਾਜ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow