NEW DELHI,(SINGHU BORDER,AZAD SOCH NEWS):- ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕੇ ਜੇਕਰ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਤਾਂ ਇਸ ਵਾਰ ਸੰਸਦ ਨੂੰ ਘੇਰਨ ਦਾ ਸੱਦਾ ਦਿੱਤਾ ਜਾਵੇਗਾ ਤੇ ਉੱਥੇ 4 ਲੱਖ ਨਹੀਂ ਬਲਕਿ 40 ਲੱਖ ਟ੍ਰੈਕਟਰ ਜਾਣਗੇ, ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਨੂੰ ਕਿਹਾ ਕਿਉਂਕਿ ਕਦੇ ਵੀ ਦਿੱਲੀ ਜਾਣ ਦਾ ਸੱਦਾ ਦਿੱਤਾ ਜਾ ਸਕਦਾ ਹੈ,ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਮਾਮਲੇ ਵਿੱਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ।
Click The Link:- 15 ਸਾਲਾ ਲੁਟੇਰਿਆਂ ਨਾਲ ਭਿੜਨ ਵਾਲੀ ਬਹਾਦੁਰ ਕੁਸੁਮ ਨੂੰ ਭਾਰਤੀ ਬਾਲ ਭਲਾਈ ਕੌਂਸਲ ਪੁਰਸਕਾਰ ਦਿੱਤਾ
ਦੇਸ਼ ਦੇ ਕਿਸਾਨ ਤਿਰੰਗੇ ਨੂੰ ਪਿਆਰ ਕਰਦੇ ਹਨ, ਪਰ ਇਸ ਦੇਸ਼ ਦੇ ਨੇਤਾਵਾਂ ਨੂੰ ਨਹੀਂ,ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਕ ਖੁੱਲੀ ਚੁਣੌਤੀ ਹੈ ਕਿ ਜੇ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਅਤੇ ਐਮਐਸਪੀ ਲਾਗੂ (MSP Applicable) ਨਹੀਂ ਕੀਤੀ ਤਾਂ ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹੁਣ ਦਾ ਕੰਮ ਵੀ ਦੇਸ਼ ਦਾ ਕਿਸਾਨ ਕਰੇਗਾ,ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ (New Agricultural Laws)ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ,ਇਨ੍ਹਾਂ ਕਾਲੇ ਕਾਨੂੰਨਾਂ (Black Laws) ਖਿਲਾਫ਼ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow