Zirakpur Police ਵੱਲੋਂ ਬਿਨਾਂ ਲਾਇਸੰਸ ਪੁਰਾਣੇ ਅਸਟਾਮ ਵੇਚਣ ਵਾਲੇ,ਜਾਅਲੀ ਮੋਹਰਾਂ ਸਮੇਤ Zirakpur Police ਵੱਲੋਂ ਬਿਨਾਂ ਲਾਇਸੰਸ ਪੁਰਾਣੇ ਅਸਟਾਮ ਵੇਚਣ ਵਾਲੇ,ਜਾਅਲੀ ਮੋਹਰਾਂ ਸਮੇਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Zirakpur Police ਵੱਲੋਂ ਬਿਨਾਂ ਲਾਇਸੰਸ ਪੁਰਾਣੇ ਅਸਟਾਮ ਵੇਚਣ ਵਾਲੇ,ਜਾਅਲੀ ਮੋਹਰਾਂ ਸਮੇਤ ਗਿਰੋਹ ਦੇ 5 ਮੈਂਬਰ ਗਿਫਾਤਰ

Zirakpur Police ਵੱਲੋਂ ਬਿਨਾਂ ਲਾਇਸੰਸ ਪੁਰਾਣੇ ਅਸਟਾਮ ਵੇਚਣ ਵਾਲੇ,ਜਾਅਲੀ ਮੋਹਰਾਂ ਸਮੇਤ ਗਿਰੋਹ ਦੇ 5 ਮੈਂਬਰ ਗਿਫਾਤਰ

10

AZAD SOCH :-

ਐਸ.ਏ.ਐਸ. ਨਗਰ (AZAD SOCH NEWS):- ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿਮ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸਾ ਅਨੁਸਾਰ ਡਾ:ਰਵਜੋਤ ਕੋਰ ਗਰੇਵਾਲ,ਆਈ.ਪੀ.ਐਸ.,ਕਪਤਾਨ ਪੁਲਿਸ (ਦਿਹਾਤੀ) ਅਤੇ ਸ਼੍ਰੀ ਅਮਰੋਜ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਜੀਰਕਪੁਰ ਦੀ ਨਿਗਰਾਨੀ ਹੇਠ ਇੰਸ:ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਏ ਐਸ ਆਈ ਬੂਟਾ ਸਿੰਘ 1515 ਸਮੇਤ ਪੁਲਿਸ ਪਾਰਟੀ ਦੇ ਬਰਾਏ ਕਰਨੇ।

ਗਸ਼ਤ ਵੀ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਲੱਕੀ ਢਾਬਾ ਪਟਿਆਲਾ ਰੋਡ ਜੀਰਕਪੁਰ ਮੌਜੂਦ ਸੀ ਤੇ ਮੁਖਬਰ ਦੀ ਇਤਲਾਹ ਪਰ ਮੁਕੱਦਮਾ ਨੰਬਰ 77 ਮਿਤੀ 15-02-21ਅ/ਧ 420,465,467,468,471,120-ਬੀ ਆਈ ਪੀ ਸੀ 69 ਇੰਡੀਅਨ ਸਟੈਂਪ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਕਿ ਹਰੀਸ਼ ਕੁਮਾਰ ਅਰੋੜਾ ਪੁੱਤਰ ਮੁਕੰਦ ਲਾਲ ਵਾਸੀ ਮਕਾਨ ਨੂੰ, ਐਫ/901 ਰੋਇਲ, ਮੈਨਸ਼ਨ ਢਕੌਲੀ ਥਾਣਾ ਢਕੌਲੀ ਜਿਲਾ ਐਸ.ਏ.ਐਸ.ਨਗਰ ਜੋ ਬਿਨਾਂ ਲਾਇੰਸ਼ੇਸ ਤੋਂ ਵੱਖ-ਵੱਖ ਅਸਟਾਮ ਫਰੋਸ਼ਾ ਜਿਨ੍ਹਾਂ ਵਿਚ ਇਸ਼ਾਨ ਠਾਕੁਰ ਪੁੱਤਰ ਪੱਪੀ ਵਾਸੀ ਰਾਜਪੁਰਾ ਜਿਲਾ ਪਟਿਆਲਾ।

ਅਸ਼ੋਕ ਕੁਮਾਰ ਵਾਸੀ ਸਮਾਣਾ ਜਿਲਾ ਪਟਿਆਲਾ, ਸਚਿਨ ਜਿੰਦਲ ਵਾਸੀ ਸੁਨਾਮ ਜਿਲਾ ਸੰਗਰੂਰ ਅਤੇ ਸੱਤਪਾਲ ਵਾਸੀ ਤਹਿਸੀਲ ਕੰਪਲੈਕਸ ਸੈਕਟਰ 17 ਚੰਡੀਗੜ ਹਨ ਪਾਸੋਂ ਬਿਨਾਂ ਐਂਟਰੀ ਕੀਤੇ ਖਾਲੀ ਅਸਟਾਮ ਭਾਰੀ ਮਾਤਰਾ ਵਿਚ ਲਿਆ ਕੇ ਆਪਣੇ ਕੋਲ ਰੱਖਦਾ ਹੈ ਅਤੇ ਜਿਸ ਕਿਸੇ ਨੂੰ ਵੀ ਪੁਰਾਣੀ ਤਾਰੀਖ ਵਿਚ ਪੁਰਾਣੇ ਅਸਟਾਮ ਦੀ ਨਿੱਜੀ ਫਾਇਦੇ ਲਈ ਪ੍ਰੋਪਰਟੀ ਦੇ ਨਾਮ ਦੀ ਹੇਰਾਫੇਰੀ ਕਰਨ ਦੀ ਜਰੂਰਤ ਹੁੰਦੀ ਹੈ ਤਾਂ ਉਹ ਭਾਰੀ ਰਕਮ ਵਸੂਲ ਕਰਕੇ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ ਵਿਚ ਵੇਚਦਾ ਹੈ।

ਅਤੇ ਹਰੀਸ਼ ਕੁਮਾਰ ਅਰੋੜਾ ਉਕਤ ਅਸਟਾਮ ਫਰੋਸ਼ਾ ਤੋਂ ਪੁਰਾਣੇ ਅਸਟਾਮ, ਜੋ ਬਿਨਾਂ ਨੰਬਰੀ ਹਨ, ਜੋ ਬੰਦ ਹੋ ਚੁੱਕੇ ਹਨ ਵੀ ਲਿਆ ਕੇ ਪਿਛਲੀਆਂ ਤਾਰੀਖਾਂ ਵਿਚ ਉਹਨਾਂ ਦੇ ਰਜਿਸਟਰਾਂ ਵਿਚ ਐਂਟਰੀਆ ਕਰਵਾਉਂਦਾ ਹੈ ਅਤੇ ਉਹ ਆਪਣੇ ਪਾਸ ਹਲਫੀਆ ਬਿਆਨ ਵਾਲੀਆਂ ਟਿਕਟਾਂ ਤੇ ਵੱਖ-ਵੱਖ ਅਸਟਾਮ ਫਰੋਸ਼ਾ ਦੀਆ ਜਾਅਲੀ ਮੋਹਰਾਂ ਬਣਵਾ ਕੇ ਉਸ ਉੱਪਰ ਦਸਤਖ਼ਤ ਵੀ ਆਪ ਕਰਕੇ ਰੱਖਦਾ ਹੈ ਤਾਂ ਜੋ ਮੌਕਾ ਪਰ ਹੀ ਕੋਰਟ ਪੇਪਰ ਤੇ ਟਿਕਟਾਂ ਲਗਾ ਕੇ ਅਸਟਾਮ ਬਣਾ ਕੇ ਉਪਰ ਮੋਹਰ ਲਾ ਕੇ ਅਸਲੀ ਵੱਜੋ ਦਿਖਾ ਕੇ ਅੱਗੇ ਵੇਚਦਾ ਹੈ।

ਇਸ ਨਾਲ ਇਸ ਧੰਦੇ ਵਿਚ ਹੋਰ ਵੀ ਕਈ ਵਿਅਕਤੀ ਸਾਥ ਰਹੇ ਹਨ,ਜੋ ਇਹ ਭਾਰੀ ਮਾਤਰਾ ਵਿਚ ਅਸਟਾਮ, ਜਾਅਲੀ ਮੋਹਰਾਂ ਤੇ ਹਲਫੀਆ ਬਿਆਨ ਵਾਲੀਆਂ ਟਿਕਟਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹਰੀਸ਼ ਕੁਮਾਰ ਅਰੋੜਾ ਉਕਤ ਨੂੰ ਕਾਬੂ ਕਰਕੇ ਬਾਅਦ ਪੁੱਛਗਿੱਛ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਸਮੇਤ ਕਾਰ ਨੰਬਰੀ CH01BU-5001 ਮਾਰਕਾ ਕਰੇਟਾ ਗ੍ਰਿਫਤਾਰ ਕੀਤਾ।

ਦੋਸੀ ਹਰੀਸ਼ ਕੁਮਾਰ ਅਰੋੜਾ ਜਿਸ ਪਾਸ ਕੋਈ ਵੀ ਲਾਇਸੰਸ ਬਾਬਤ ਅਸਟਾਮ ਫਰੋਸ ਨਹੀਂ ਸੀ ਜਿਸ ਦੀ ਮਜੀਦ ਪੁੱਛਗਿੱਛ ਕੀਤੀ ਗਈ ਜਿਸ ਉਪਰੰਤ ਇਸ ਧੰਦੇ ਵਿੱਚ ਹੋਰ ਸ਼ਾਮਲ ਦੋਸ਼ੀ ਵੱਖ ਵੱਖ ਸਮੇਂ ਵੱਖ ਵੱਖ ਜਗਾ ਤੋਂ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ,ਗ੍ਰਿਫਤਾਰੀ ਉਪਰੰਤ ਉਨਾਂ ਦਾ ਰਿਕਾਰਡ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ,ਇਸ ਗੋਰਖ ਧੰਦੇ ਦਾ ਮੁੱਖ ਸਰਗਨਾ ਹਰੀਸ ਕੁਮਾਰ ਅਰੋੜਾ ਹੈ ਜੋ ਇਸ ਧੰਦੇ ਨੂੰ ਕਰੀਬ ਪਿਛਲੋਂ 08 ਸਾਲ ਤੋਂ ਬਿਨਾ ਲਾਇਸੰਸ ਤੋਂ ਚਲਾ ਰਿਹਾ ਸੀ।

ਇਸ ਵਿਅਕਤੀ ਨੇ ਜੀਰਕਪੁਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਆਪਣੇ ਲਿੰਕ ਬਣਾਏ ਹੋਏ ਸਨ,ਇਸ ਨੇ ਪਿਛਲੇ ਸਮੇਂ ਦੌਰਾਨ ਵੱਖ ਵੱਖ ਜਗ੍ਹਾ ਤੋਂ ਪੁਰਾਣੇ ਅਸਟਾਮ ਪੇਪਰ ਜੋ ਬਿਨਾਂ ਨੰਬਰਾਂ ਤੋਂ ਖਰੀਦ ਕੀਤੇ ਅਤੇ ਉਨਾਂ ਉਪਰ ਵੱਖ ਵੱਖ ਅਸਟਾਮ ਫਰੋਸਾਂ ਦੀਆਂ ਰਬੜ ਦੀਆਂ ਮੋਹਰਾਂ ਆਪਣੇ ਆਪ ਨੂੰ ਉਸ ਰਬੜ ਦੀ ਮੋਹਰ ਅਨੁਸਾਰ ਅਸ਼ਟਾਮ ਫਰੋਸ ਦੱਸ ਕੇ ਗਲਤ ਤਰੀਕੇ ਨਾਲ ਜਾਅਲੀ ਤਿਆਰ ਕਰਵਾਈਆਂ ਅਤੇ ਫਿਰ ਉਨ੍ਹਾਂ ਦੀ ਆਪ ਖੁਦ ਆਪਦੇ ਦਸਤਖਤ ਕਰਕੇ ਵਰਤੋਂ ਕਰਦਾ ਸੀ।

ਇਨਾਂ ਵਿੱਚ ਇੱਕ ਵਰਤੀ ਹੋਈ ਮੋਹਰ ਕਰਤਾ ਦੀ ਮੌਤ ਸਾਲ 2009 ਵਿੱਚ ਹੋਈ ਸੀ ਜੋ ਹੁਣ ਇਸ ਪਾਸੋਂ ਬ੍ਰਾਮਦ ਹੋਈ ਹੈ,ਇਸ ਨੇ ਇਨਾਂ ਪੁਰਾਣੇ ਅਸਟਾਮਾਂ ਨੂੰ ਵੱਖ ਵੱਖ ਸਮੇਂ ਆਪਣੇ ਨਿੱਜੀ ਫਾਇਦੇ ਲਈ ਪਬਲਿਕ ਪਾਸੋਂ ਵੱਡੀ ਤਦਾਦੇ ਵਿੱਚ ਪੈਸੇ/ਰਕਮ ਹਾਸਲ ਕਰਕੇ ਉਨਾਂ ਪੁਰਾਣੇ ਅਸਟਾਮਾਂ ਉਪਰ ਮਹਿੰਗੇ ਭਾਅ ਦੀਆਂ ਜ਼ਮੀਨਾਂ ਦੀਆਂ ਲਿਖਤਾਂ ਪਿਛਲੀਆਂ ਤਰੀਕਾਂ ਵਿੱਚ ਲਿਖ ਕੇ ਅਤੇ ਵੱਖ ਵੱਖ ਜਗਾ ਉਪਰ ਰਜਿਸਟਰਾਂ ਵਿੱਚ ਇੰਦਰਾਜ ਆਪਣੇ ਗਲਤ ਦਸਤਖਤ ਕੀਤੇ/ਕਰਾਏ।

ਜਿਸ ਨਾਲ ਸਰਕਾਰ ਦੇ ਵੱਖ ਵੱਖ ਅਦਾਰਿਆਂ ਨੂੰ ਇਸ ਨੇ ਵਿੱਤੀ ਨੁਕਸਾਨ ਪਹੁੰਚਾਇਆ ਅਤੇ ਨਾਲ ਹੀ ਗੈਰ ਕਾਨੂੰਨੀ ਕਲੋਨੀਆਂ ਨੂੰ ਰਜਿਸਟਰਡ ਕਰਾਉਣ ਲਈ ਇਹ ਅਸਟਾਮ ਪੇਪਰ ਵਰਤੇ। ਇਸ ਨੇ ਆਪਣੇ ਇਸ ਗੈਰ ਕਾਨੂੰਨੀ ਧੰਦੇ ਨੂੰ ਚਲਾਉਣ ਲਈ ਆਪਣੇ ਲੜਕੇ ਸਾਹਿਲ ਅਰੋੜਾ ਅਤੇ ਅਭੀਸ਼ੋਕ ਅਰੋੜਾ ਨੂੰ ਵੀ ਸ਼ਾਮਲ ਕੀਤਾ ਅਤੇ ਉਨਾਂ ਨੇ ਇਸ ਗੈਰ ਕਾਨੂੰਨੀ ਧੰਦੇ ਨੂੰ ਛੁਪਾਉਣ ਲਈ ਵੱਖ ਵੱਖ ਬੈਂਕਾਂ ਨਾਲ ਅਸਟਾਮ ਪੇਪਰਾਂ ਦੀ ਸਪਲਾਈ ਕਰਨੀ ਸ਼ੁਰੂ ਕੀਤੀ।

ਜਦੋਂ ਕਿ ਇਸ ਸਪਲਾਈ ਨੂੰ ਕਰਨ ਲਈ ਹਰੀਸ਼ ਕੁਮਾਰ ਅਰੋੜਾ ਖੁਦ ਬਿਨਾਂ ਲਾਇਸੰਸ ਡੀਲ ਵੱਖ ਵੱਖ ਅਸਟਾਮ ਫਰੋਸਾਂ ਨੂੰ ਕਰਦਾ ਹੈ,ਇਸ ਮੁਕੱਦਮਾ ਵਿੱਚ ਹੁਣ ਤੱਕ 05 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ ਜਿਨਾਂ ਦਾ ਵੱਖ ਵੱਖ ਸਮੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਬੜੀ ਹੀ ਸੰਜੀਦਗੀ ਨਾਲ ਜੇਰੇ ਨਿਗਰਾਨੀ ਡਾ: ਰਵਜੋਤ ਕੌਰ ਗਰੇਵਾਲ, ਆਈ.ਪੀ.ਐਸ, ਕਪਤਾਨ ਪੁਲਿਸ (ਦਿਹਾਤੀ), ਜਿਲ੍ਹਾ ਐਸ.ਏ.ਐਸ.ਨਗਰ ਦੇ ਤਫਤੀਸ ਕੀਤੀ ਜਾ ਰਹੀ ਹੈ।

ਤਫਤਸੀ ਦੌਰਾਨ ਵੱਡੇ ਖੁਲਾਸੇ ਅਤੇ ਹੋਰ ਵਿਅਕਤੀ ਸ਼ਾਮਲ ਹੋਣ ਦੀ ਸੰਭਾਵਨਾ ਹੈ,ਗ੍ਰਿਫਤਾਰ ਦੋਸ਼ੀ1) ਹਰੀਸ਼ ਕੁਮਾਰ ਅਰੋੜਾ ਪੁੱਤਰ ਮੁਕੰਦ ਲਾਲ ਵਾਸੀ ਮਕਾਨ ਨੰ. ਐਫ/901 ਰੋਇਲ ਮੈਨਸ਼ਨ ਢਕੋਲੀ ਥਾਣਾ ਢਕੌਲੀ ਜਿਲਾ ਐਸ.ਏ.ਐਸ.ਨਗਰ DOA 15.02.2021 (ਮੁੱਖ ਸਰਗਨਾ)2) ਦਵਿੰਦਰ ਕੁਮਾਰ ਉਰਫ ਪੱਪੀ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਕਿਰਾਏਦਾਰ ਮਕਾਨ ਨੰ: 243, ਅਰਜਨ ਦੇਵ ਕਲੋਨੀ ਰਾਜਪੁਰਾ ਟਾਊਨ।

ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ DOA 16.02.20213) ਸਚਿਨ ਜਿੰਦਲ ਉਰਫ ਸਚਿਨ ਦੀਪ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ 185, ਵਾਰਡ ਨੰਬਰ 12, ਦਸਮੇਸ਼ ਕਲੋਨੀ ਸਿਨੇਮਾ ਰੋਡ ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ DOA 18.02.20214) ਅਸ਼ੋਕ ਕੁਮਾਰ ਪੁੱਤਰ ਜਸਵੰਤ ਰਾਏ ਵਾਸੀ ਮਕਾਨ ਨੰਬਰ 346, ਵਾਰਡ ਨੰਬਰ 12, ਵੜੈਚ ਕਲੋਨੀ ਸ਼ਿਵ ਮੰਦਿਰ, ਸਮਾਣਾ, ਥਾਣਾ ਸਿਟੀ ਸਮਾਣਾ ਜ਼ਿਲ੍ਹਾ ਪਟਿਆਲਾ DOA 18.02.20215)।

ਅਭੈ ਭੱਟਾਚਾਰੀਆ ਪੁੱਤਰ ਬਿਭੂਤੀ ਭੂਸਨ ਭੱਟਾਚਾਰੀਆ ਵਾਸੀ ਮਕਾਨ ਨੰਬਰ 01 ਈ.ਡਬਲਿਊ.ਐਸ. ਗਰਾਊਂਡ ਫਲੋਰ ਗਰੀਨ ਵੈਲੀ ਅਪਾਰਟਮੈਂਟ ਢਕੋਲੀ ਥਾਣਾ ਢਕੌਲੀ ਜਿਲਾ ਐਸ.ਏ.ਐਸ ਨਗਰ DOA 21.02.2021ਫਰਾਰ ਦੋਸੀ :1) ਸਾਹਿਲ ਅਰੋੜਾ ਪੁੱਤਰ ਹਰੀਸ਼ ਕੁਮਾਰ ਅਰੋੜਾ2) ਅਭੀਸ਼ੇਕ ਅਰੋੜਾ ਪੁੱਤਰ ਹਰੀਸ਼ ਕੁਮਾਰ ਅਰੋੜਾ ਵਾਸੀਅਨ ਮਕਾਨ ਨੰ. ਐਫ/901 ਰੋਇਲ ਮੈਨਸ਼ਨ ਢਕੌਲੀ ਥਾਣਾਢਕੌਲੀ ਜਿਲਾ ਐਸ.ਏ.ਐਸ.ਨਗਰਬਾਮਦਗੀ ।

:1) 1 ਕਾਰ ਮਾਰਕਾ ਕਰੇਟਾ ਰੰਗ ਚਿੱਟਾ ਨੰਬਰ CH01BU- 50012) 333 ਅਸਟਾਮ ਪੇਪਰ ਜਿਨਾਂ ਵਿੱਚ 50 ਰੁਪਏ ਵਾਲੇ ਅਸਟਾਮ ਨਵੇਂ ਤੇ ਪੁਰਾਣੇ ਬੰਦ ਹੋ ਚੁੱਕੇ 45 ਕੁੱਲ 125, 500 ਰੁਪਏ ਵਾਲੇ ਅਸਟਾਮ 70, 100 ਰੁਪਏ ਵਾਲੇ ਅਸਟਾਮ 110, 1000 ਰੁਪਏ ਵਾਲੇ ਅਸ਼ਟਾਮ 9,5000 ਰੁਪਏ ਵਾਲੇ ਅਸ਼ਟਾਮ 1 ਅਤੇ 18 ਹੋਰ ਅਸਟਾਮ ਬਾਮਦ ਹੋਏ। 3) 11 ਜਾਅਲੀ ਰਬੜ ਦੀਆਂ ਮੋਹਰਾਂ4) ਹਲਫੀਆ ਬਿਆਨ ਵਾਲੀਆ ਟਿਕਟਾ 20 ਰੁਪਏ ਦੀਆਂ 110, 5 ਰੁਪਏ ਦੀਆ 15 ਕੁੱਲ 125 ਟਿਕਟਾਂ5) 10 ਇੰਦਰਾਜ ਰਜਿਸਟਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *