Jalandhar 'ਚ ਕੌਮੀ Scheduled Castes ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ Jalandhar 'ਚ ਕੌਮੀ Scheduled Castes ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Jalandhar 'ਚ ਕੌਮੀ Scheduled Castes ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ ਕਿਸਾਨ,ਸਰਕਟ ਹਾਊਸ ਛਾਉਣੀ ’ਚ ਤਬਦੀਲ

Jalandhar ‘ਚ ਕੌਮੀ Scheduled Castes ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ ਕਿਸਾਨ,ਸਰਕਟ ਹਾਊਸ ਛਾਉਣੀ ’ਚ ਤਬਦੀਲ

7

AZAD SOCH:-

Jalandhar,(AZAD SOCH NEWS):- ਜਲੰਧਰ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਨੇਤਾ ਵਿਜੇ ਸਾਂਪਲਾ ਜੋ ਅਨੁਸੂਚਿਤ ਜਾਤੀਆਂ (Scheduled Castes) ਲਈ ਰਾਸ਼ਟਰੀ ਕਮਿਸ਼ਨ (National Commission) ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਪਹੁੰਚੇ ਸਰਕਿਟ ਹਾਊਸ (Circuit House) ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਘੇਰਾਬੰਦੀ ਦੀ ਚੇਤਾਵਨੀ ਦਿੱਤੀ ਸੀ,ਇਸ ਤੋਂ ਬਾਅਦ ਪੁਲਿਸ ਨੇ ਸਰਕਟ ਹਾਊਸ ਨੂੰ ਛਾਉਣੀ ਵਿਚ ਬਦਲ ਦਿੱਤਾ ਹੈ,ਇਥੇ ਪਹੁੰਚੇ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਬੈਰੀਕੇਡ ਲਾ ਤੋਂ ਰੋਕ ਦਿੱਤਾ,ਵਿਜੇ ਸਾਂਪਲਾ ਦੇ ਵੱਡੀ ਗਿਣਤੀ ਵਿਚ ਸਮਰਥਕ ਵੀ ਮੌਕੇ ‘ਤੇ ਪਹੁੰਚ ਗਏ।

ਇਸ ਤੋਂ ਬਾਅਦ ਪੁਲਿਸ ਨੇ ਸਰਕਟ ਹਾਊਸ (Circuit House) ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ,ਇੱਥੇ ਪਹੁੰਚੇ ਕਿਸਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਬੈਰੀਕੇਡਜ਼ ਲਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਹੈ,ਮੌਕੇ ‘ਤੇ ਭਾਰੀ ਗਿਣਤੀ ‘ਚ ਵਿਜੈ ਸਾਂਪਲਾ ਦੇ ਸਮਰਥਕ ਵੀ ਪਹੁੰਚ ਗਏ,ਵਿਜੈ ਸਾਂਪਲਾ ਭਾਜਪਾ ਨਾਲ ਜੁੜੇ ਹਨ ਇਸ ਲਈ ਉਨ੍ਹਾਂ ਦੇ ਸ਼ਹਿਰ ਪਹੁੰਚਣ ਦੀ ਖ਼ਬਰ ਮਿਲਦੇ ਹੀ ਕਿਸਾਨ ਵਿਰੋਧ ਲਈ ਐਕਟਿਵ ਹੋ ਗਏ,ਸਰਕਟ ਹਾਊਸ (Circuit House) ਦੇ ਬਾਹਰ ਕਿਸਾਨ ਸੰਗਠਨਾਂ ਦੇ ਮੈਂਬਰ ਉਨ੍ਹਾਂ ਦਾ ਘਿਰਾਓ ਕਰਨ ਪਹੁੰਚੇ,ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਮੌਕੇ ‘ਤੇ ਉਨ੍ਹਾਂ ਨੇ ਸਾਂਪਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ,ਕਿਸਾਨ ਘੱਟ ਗਿਣਤੀ ‘ਚ ਸੀ ਇਸ ਕਾਰਨ ਸਾਂਪਲਾ ਦੇ ਪ੍ਰੋਗਰਾਮ ‘ਤੇ ਕੋਈ ਅਸਰ ਨਹੀਂ ਪਿਆ,ਸਾਂਪਲਾ ਦੇ ਸਵਾਗਤ ਲਈ ਕਈ ਸਮਾਜਿਕ ਸੰਸਥਾਵਾਂ, ਦਲਿਤ ਸੰਗਠਨਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਸਨ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਦਲਿਤਾਂ ਦੇ ਹਿੱਤ ਵਿੱਚ ਲਾਗੂ ਕਰਨ ਲਈ ਕੰਮ ਕਰਨਗੇ।  

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕੇਸ ਉਠਾਉਣਗੇ,ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਮੀਡੀਆ ਸਮੇਤ ਹਰ ਸਰੋਤ ਤੋਂ ਦਲਿਤਾਂ ‘ਤੇ ਅੱਤਿਆਚਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *