ਇਹ ਪਾਬੰਦੀਆਂ 1 ਮਾਰਚ 2021 ਤੋਂ ਹੋਣਗੀਆਂ ਲਾਗੂ
ਐਸ.ਏ.ਐਸ.ਨਗਰ, (AZAD SOCH NEWS):- ਕੋਵਿਡ-19 ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਗ੍ਰਹਿ ਵਿਭਾਗ, ਪੰਜਾਬ ਸਰਕਾਰ (ਡੀ.ਓ.ਐਚ., ਜੀ.ਓ.ਪੀ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਿਰੀਸ਼ ਦਿਆਲਨ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ ਵਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਰਾਸ਼ਟਰੀ ਆਫ਼ਤਨ ਪ੍ਰਬੰਧਨ ਐਕਟ 2005 ਤਹਿਤ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿੱਚ 01.03.2021 ਤੋਂ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹਨਾਂ ਹੁਕਮਾਂ ਅਨੁਸਾਰ 1 ਮਾਰਚ 2021 ਤੋਂ, ਵੱਖ-ਵੱਖ ਇਨਡੋਰ ਅਤੇ ਆਊਟਡੋਰ ਸਮਾਜਿਕ / ਧਾਰਮਿਕ / ਖੇਡਾਂ / ਮਨੋਰੰਜਨ / ਵਿਦਿਅਕ / ਸਭਿਆਚਾਰਕ / ਧਾਰਮਿਕ ਇਕੱਠਾਂ ਵਿਚ ਵਿਅਕਤੀਆਂ ਦੀ ਗਿਣਤੀ 100 ਅਤੇ 200 ਤੱਕ ਸੀਮਤ ਰੱਖੀ ਜਾਵੇਗੀ,ਪੁਲਿਸ ਅਧਿਕਾਰੀਆਂ/ਕਮਿਸ਼ਨਰ, ਐਮ.ਸੀ./ਐਸ.ਡੀ.ਐਮਜ਼ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਐਮ.ਸੀ. ਦੇ ਸਾਰੇ ਈ.ਓ. ਨੂੰ ਹਦਾਇਤ ਕੀਤੀ ਗਈ ਹੈ।
ਕਿ ਉਹ ਐਮ.ਐਚ.ਏ./ਸੂਬਾ ਸਰਕਾਰ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ ਜਿਹਨਾਂ ਵਿੱਚ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੇ ਨਿਯਮ, ਬਾਜ਼ਾਰਾਂ ਤੇ ਜਨਤਕ ਆਵਾਜਾਈ ਵਿਚ ਭੀੜ ਨੂੰ ਨਿਯਮਤ ਕਰਨਾ ਅਤੇ ਕੋਵਿਡ ਸਬੰਧੀ ਨਿਯਮਾਂ ਦੀ ਉਲੰਘਣਾ ਲਈ ਨਿਰਧਾਰਤ ਕੀਤੇ ਜੁਰਮਾਨੇ ਲਗਾਉਣਾ ਜਿਵੇਂ ਮਾਸਕ ਪਹਿਨਣਾ ਅਤੇ ਜਨਤਕ ਤੌਰ ‘ਤੇ ਥੁੱਕਣਾ ਆਦਿ, ਸ਼ਾਮਲ ਹੈ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਆਫ਼ਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਅਧੀਨ ਸਜ਼ਾਯੋਗ ਕਾਰਵਾਈ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow