Short Circuit ਕਾਰਨ Barnala ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ,ਸ੍ਰੀ ਗੁਰੂ ਗ੍ਰੰਥ ਸਾਹਿਬ Short Circuit ਕਾਰਨ Barnala ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ,ਸ੍ਰੀ ਗੁਰੂ ਗ੍ਰੰਥ ਸਾਹਿਬ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Short Circuit ਕਾਰਨ Barnala ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪੁੱਜਾ

Short Circuit ਕਾਰਨ Barnala ਦੇ ਗੁਰਦੁਆਰਾ ਸਾਹਿਬ ‘ਚ ਲੱਗੀ ਅੱਗ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪੁੱਜਾ

6

AZAD SOCH:-

BARNALA,(AZAD SOCH NEWS):- ਬਰਨਾਲਾ ਵਿਖੇ ਬਾਜਵਾ ਪੱਤੀ ਦੇ ਇੱਕ ਗੁਰਦੁਆਰੇ ‘ਚ ਸ਼ਾਰਟ ਸਰਕਟ (Short Circuit) ਕਾਰਨ ਅੱਗ ਲੱਗ ਗਈ,ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਸਰੂਪ ਨੂੰ ਵੀ ਨੁਕਸਾਨ ਪੁੱਜਾ,ਗੁਰਦੁਆਰਾ ਸਾਹਿਬ ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ ਸਨ, ਜਿਹਨਾਂ ਵਿੱਚੋਂ 8 ਸਰੂਪ ਸੁਰੱਖਿਅਤ ਹਨ, ਜਦੋਂਕਿ ਇੱਕ ਸਰੂਪ ਅਗਨ ਭੇਂਟ ਹੋ ਗਿਆ,ਇਸਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਵਾਲੀ ਪਾਲਕੀ ਵੀ ਜਲ ਕੇ ਰਾਖ ਹੋ ਗਈ,ਗੁਰਦੁਆਰਾ ਸਾਹਿੁਬ ਦੇ ਪ੍ਰਬੰਧਕਾਂ ਅਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ।

ਅੱਗ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਲੱਗੀ ਅਤੇ ਇੱਕੋ ਦਮ ਭੜਕ ਗਈ,ਜਿਸ ਕਾਰਨ ਇੱਕ ਗੁਰੂ ਸਾਹਿਬ ਦਾ ਸਰੂਪ, ਗੱਦੇ, ਪੱਖੇ, ਦਰੀਆਂ, ਚਾਦਰਾਂ ਅਤੇ ਬਿਸਤਰੇ ਵਗੈਰਾ ਅਗਨ ਭੇਂਟ ਹੋ ਗਏ,ਬਰਨਾਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ,ਇਸ ਹਾਦਸੇ ਦੀ ਰਿਪੋਰਟ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) , ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਦੇ ਦਿੱਤੀ ਗਈ ਹੈ, ਜਿਹਨਾਂ ਦੇ ਨੁਮਾਇੰਦੇ ਅੰਮ੍ਰਿਤਸਰ ਸਾਹਿਬ ਤੋਂ ਪਹੁੰਚ ਕੇ ਘਟਨਾ ਦੀ ਜਾਂਚ ਕਰਨਗੇ। 

ਬਿਜਲੀ ਮੁਲਾਜ਼ਮਾਂ ਵੱਲੋਂ ਮੁਹੱਲੇ ‘ਚ ਲਾਈਟ ਠੀਕ ਕੀਤੀ ਜਾ ਰਹੀ ਸੀ ਤੇ ਜਦੋਂ ਲਾਈਟ ਠੀਕ ਹੋਣ ਤੋਂ ਬਾਅਦ ਸਵਿੱਚ ਆਨ ਕੀਤਾ ਗਿਆ ਤਾਂ ਟਰਾਂਸਫਾਰਮਰ ‘ਚ ਧਮਾਕਾ ਹੋਇਆ ਤੇ ਗੁਰਦੁਆਰੇ ‘ਚ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋ ਗਈਆਂ ਤੇ ਇਹ ਘਟਨਾ ਵਾਪਰ ਗਈ,ਮੌਕੇ ‘ਤੇ ਪੁੱਜੇ DSP ਲਖਬੀਰ ਸਿੰਘ ਨੇ ਦੱਸਿਆ ਕਿ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਡੂੰਘਾਈ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਪਰ ਅਜੇ ਤੱਕ ਇਸਦੀ ਪੁਸ਼ਟੀ ਨਹੀ ਹੋਈ ਹੈ।

ਪੂਰੇ ਮਾਮਲੇ ਦੀ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਜਾਂਚ ਕਰ ਰਿਹਾ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀਆਂ ਸ਼ੇਰ ਸਿੰਘ ਅਤੇ ਗੁਰਦੁਆਰਾ ਸਾਹਿਬ (Gurdwara Sahib) ਦੇ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਅੱਗ ਦਾ ਧੂੰਆਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਟਾਂ ਬਣ ਕੇ ਨਿਕਲ ਰਿਹਾ ਸੀ,ਜਿਸਤੋਂ ਬਾਅਦ ਉਹਨਾਂ ਵਲੋਂ ਨੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸਾਹਿਬ (Gurdwara Sahib) ਦੀ ਗੇਟ ਖੋਲਿਆ ਗਿਆ,ਜਿਸਤੋਂ ਬਾਅਦ ਪਾਣੀ ਦੀਆਂ ਬਾਲਟੀਆਂ ਰਾਹੀਂ ਅੱਗ ਬੁਝਾਉਣ ਦੇ ਯਤਨ ਕੀਤੇ ਗਏ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *